ਅੰਮ੍ਰਿਤਸਰ (ਅਰੁਣ)- ਬੀਤੀ ਸ਼ਾਮ ਪੁਲਸ ਪਾਰਟੀ ਉੱਪਰ ਫ਼ਾਈਰਿੰਗ ਕਰਨ ਵਾਲੇ ਦੋ ਮੋਟਰਸਾਈਕਲ ਸਵਾਰ ਗੈਂਗਸਟਰਾਂ ਵੱਲੋਂ ਚਲਾਈ ਗੋਲੀ ਨਾਲ ਪੁਲਸ ਦਾ ਇਕ ਮੁਲਾਜ਼ਮ ਗੁਰਮੀਤ ਸਿੰਘ ਸੀਨੀਅਰ ਕਾਂਸਟੇਬਲ, ਜੋ ਜ਼ਖ਼ਮੀ ਹੋ ਗਿਆ ਸੀ। ਪੁਲਸ ਵੱਲੋਂ ਜਵਾਬੀ ਫ਼ਾਈਰਿੰਗ ਦੌਰਾਨ ਇਕ ਗੈਂਗਸਟਰ ਅਮਰ ਕੁਮਾਰ ਭੂੰਡਾ, ਜੋ ਲੱਤ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ। ਪੁਲਸ ਪਾਰਟੀ ਵੱਲੋਂ ਦੂਸਰੇ ਗੈਂਗਸਟਰ ਨੂੰ ਵੀ ਵਾਰਦਾਤ ਦੇ ਕੁਝ ਹੀ ਘੰਟਿਆਂ ਮਗਰੋਂ ਪਿਸਟਲ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਪੁਲਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਥਾਣਾ ਮਜੀਠਾ ਰੋਡ ਦੀ ਪੁਲਸ ਵੱਲੋਂ ਦਰਜ ਇਕ ਮਾਮਲਾ, ਜਿਸ ’ਚ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਪਾਰੀ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਮਗਰੋਂ ਉਸ ਦੇ ਘਰ ਦੇ ਬਾਹਰ ਫ਼ਾਈਰਿੰਗ ਵੀ ਕੀਤੀ ਸੀ।
ਇਹ ਵੀ ਪੜ੍ਹੋ- ਗਲਤ FIR ’ਤੇ ਹਾਈਕੋਰਟ ਦੀ ਪੁਲਸ ਨੂੰ ਫ਼ਟਕਾਰ, ਕਿਹਾ- ਮਾਮਲਾ CM ਅਤੇ ਚੀਫ਼ ਸਕੱਤਰ ਦੇ ਧਿਆਨ 'ਚ ਲਿਆਂਦਾ ਜਾਵੇ
ਡੀ. ਸੀ. ਪੀ. ਜਾਂਚ ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਕੀਤੀ ਜਾ ਰਹੀ। ਇਸ ਮਾਮਲੇ ਦੀ ਜਾਂਚ ਦੇ ਚੱਲਦਿਆਂ ਗੁਪਤ ਸੂਚਨਾ ਦੇ ਆਧਾਰ ’ਤੇ ਫ਼ਿਰੌਤੀ ਦੀ ਰਕਮ ਲੈਣ ਜਾ ਰਹੇ ਇਨ੍ਹਾਂ ਦੋਨਾਂ ਗੈਂਗਸਟਰਾਂ ਨੂੰ ਪੁਲਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਵੱਲੋਂ ਪੁਲਸ ਪਾਰਟੀ ਉੱਪਰ ਫ਼ਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਦਾ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ ਅਤੇ ਪੁਲਸ ਪਾਰਟੀ ਵੱਲੋਂ ਜਵਾਬੀ ਫ਼ਾਈਰਿੰਗ ਦੌਰਾਨ ਇਕ ਗੈਂਗਸਟਰ ਅਮਰ ਭੂੰਡਾ ਪੁੱਤਰ ਰਾਜ ਕੁਮਾਰ ਵਾਸੀ ਕਿਰਨ ਕਾਲੋਨੀ ਗੁੰਮਟਾਲਾ ਬਾਈਪਾਸ ਨੂੰ ਜ਼ਖਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਕੇ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਮੁਸਤੈਦੀ ਦਿਖਾਉਂਦਿਆਂ ਦੂਸਰੇ ਮੁਲਜ਼ਮ ਦਾ ਪਿੱਛਾ ਕਰਨਾ ਸ਼ੁਰੂ ਕੀਤਾ, ਜਿਸ ਵੱਲੋਂ ਪੁਲਸ ਤੋਂ ਬਚਾਅ ਲਈ ਘਰ ਦੀ ਛੱਤ ਤੋਂ ਛਲਾਂਗ ਲਗਾ ਦਿੱਤੀ, ਜਿਸ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਅਤੇ ਪੁਲਸ ਵੱਲੋਂ ਇਸ ਮੁਲਜ਼ਮ ਅਜੇ ਪਹਿਲਵਾਨ ਉਰਫ ਬਾਊਂਸਰ ਪੁੱਤਰ ਬਲਕਾਰ ਸਿੰਘ ਵਾਸੀ ਕ੍ਰਿਪਾਲ ਕਾਲੋਨੀ ਤੁੰਗ ਬਾਲਾ ਹਾਲ ਗ੍ਰੀਨ ਐਵੇਨਿਊ ਮਜੀਠਾ ਰੋਡ ਨੂੰ ਗ੍ਰਿਫ਼ਤਾਰ ਕਰਦਿਆਂ ਇਨ੍ਹਾਂ ਦੋਨਾਂ ਗੈਂਗਸਟਰਾਂ ਕੋਲੋਂ 2 ਪਿਸਟਲ ਤੇ 4 ਕਾਰਤੂਸਾਂ ਤੋਂ ਇਲਾਵਾ ਖਾਲੀ ਖੋਲ, ਧਮਕੀ ਦੇਣ ਵਾਲਾ ਮੋਬਾਈਲ ਫੋਨ ਤੇ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਪੁਲਸ ਨੇ ਬਰਾਮਦ ਕਰ ਲਿਆ।
ਇਹ ਵੀ ਪੜ੍ਹੋ- ਧੁੰਦ ਕਾਰਨ ਵਾਪਰਿਆ ਹਾਦਸਾ, ਮੋਟਰਸਾਈਕਲਾਂ ਦੀ ਟੱਕਰ ’ਚ 3 ਨੌਜਵਾਨਾਂ ਦੀ ਮੌਤ
ਇਕ ਸਵਾਲ ਦੇ ਜਵਾਬ ਵਿਚ ਬੋਲਦਿਆਂ ਪੁਲਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਦੋਨਾਂ ਮੁਲਜ਼ਮਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਗੈਂਗ ਨਾਲ ਲਿੰਕ ਨਹੀ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਇਹ ਦੋਨੋਂ ਮੁਲਜ਼ਮ ਜੋ ਵਿਹਲੜ ਕਿਸਮ ਵਾਲੇ ਹਨ ਅਤੇ ਫੋਨ ਉਪਰ ਵਪਾਰੀ ਨੂੰ ਧਮਕਾ ਕੇ ਰਾਤੋਂ-ਰਾਤ ਅਮੀਰ ਬਣਨਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅਜੇ ਪਹਿਲਵਾਨ ਜੋ ਪਹਿਲਾਂ ਬਾਊਂਸਰ ਦਾ ਕੰਮ ਕਰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਦੇ ਲਈ ਪੁਲਸ ਵੱਲੋਂ ਤਫ਼ਤੀਸ਼ ਜਾਰੀ ਹੈ।
ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤੀ ਪੂਰੀ ਟੀਮ-ਬੀਤੇ ਕੱਲ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਲੀ ਥਾਣਾ ਮਜੀਠਾ ਰੋਡ ਦੀ 19 ਮੈਂਬਰੀ ਟੀਮ ਨੂੰ ਪੁਲਸ ਕਮਿਸ਼ਨਰ ਜਸਕਰਨ ਸਿੰਘ ਵੱਲੋਂ ਸ਼ਲਾਘਾਯੋਗ ਕਾਰਗੁਜਾਰੀ ਲਈ ਪ੍ਰਸ਼ੰਸਾ-ਪੱਤਰ ਦਿੱਤਾ ਗਿਆ ਜਦਕਿ ਜ਼ਖ਼ਮੀ ਹੋਏ ਮੁਲਾਜ਼ਮ ਗੁਰਮੀਤ ਸਿੰਘ ਨੂੰ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਡਿਸਕ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸੈਕਟਰ 'ਚ ਫਿਰ ਪਾਕਿ ਡਰੋਨ ਦੀ ਦਸਤਕ, BSF ਦੇ ਜਵਾਨਾਂ ਨੇ ਫ਼ਾਇਰਿੰਗ ਕਰ ਹੇਠਾਂ ਸੁੱਟਿਆ
ਜਲਦ ਹੀ ਸ਼ਹਿਰ ’ਚ 1068 ਕੈਮਰੇ ਰੱਖਣਗੇ ਬਾਜ਼ ਅੱਖ-ਪੁਲਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਗਰਾਮ ਦੇ ਤਹਿਤ ਕਰੀਬ 2 ਮਹੀਨਿਆਂ ਅੰਦਰ ਸਹਿਰ ਦੇ ਵੱਖ-ਵੱਖ ਇਲਾਕਿਆਂ ਵਿਚ 1068 ਕੈਮਰੇ ਲਾਏ ਜਾ ਰਹੇ ਹਨ, ਜਿਸ ਦਾ ਪੂਰਾ ਕੰਟਰੋਲ ਇਕ ਸੈਂਟਰ ਰਾਹੀਂ ਕਰ ਕੇ ਕਿਸੇ ਵੀ ਇਲਾਕੇ ਵਿਚ ਹੋਣ ਵਾਲੀ ਘਟਨਾ ਨੂੰ ਸਹਿਜੇ ਹੀ ਜਾਂਚ ਲਿਆ ਜਾਵੇਗਾ ।
ਇਹ ਵੀ ਪੜ੍ਹੋ- ਦੇਸ਼ਾਂ-ਵਿਦੇਸ਼ਾਂ ਤੋਂ ਹਰੀਕੇ ਵੈੱਟਲੈਂਡ ਪੁੱਜੇ 50 ਹਜ਼ਾਰ ਤੋਂ ਵੱਧ ਪੰਛੀ, ਵੇਖਣ ਵਾਲਿਆਂ ਦੀਆਂ ਲੱਗ ਰਹੀਆਂ ਰੌਣਕਾਂ
ਲੋਕ ਪੁਲਸ ਦਾ ਕਰਨ ਸਹਿਯੋਗ-ਆਮ ਜਨਤਾ ਦੇ ਨਾਮ ਸੰਦੇਸ ਜਾਰੀ ਕਰਦਿਆਂ ਪੁਲਸ ਕਮਿਸ਼ਨਰ ਜਸਕਰਨ ਸਿੰਘ ਨੇ ਕਿਹਾ ਕਿ ਇਤਲਾਹ ਚਾਹੇ ਛੋਟੀ ਹੋਵੇ ਜਾਂ ਵੱਡੀ ਲੋਕ ਫੌਰੀ ਤੌਰ ’ਤੇ ਪੁਲਸ ਨਾਲ ਸਾਂਝੀ ਕਰ ਕੇ ਪੁਲਸ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਪੁਲਸ ਕਿਸੇ ਵੀ ਤਰਾਂ ਦੇ ਮਾੜੇ ਅਨਸਰਾਂ ਜਾਂ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਵਚਨਬੱਧ ਹੈ ਅਤੇ ਤਿਆਰ ਬਰਤਿਆਰ ਹੈ। ਲੋਕ ਅਜਿਹੇ ਬਦਮਾਸ਼ਾਂ ਤੋਂ ਡਰ ਖੌਫ਼ ਨਾ ਰੱਖ ਕੇ ਪੁਲਸ ਨੂੰ ਇਤਲਾਹ ਦੇਣ ਵਿਚ ਪਹਿਲ ਕਦਮੀ ਕਰਨ। ਇਤਲਾਹ ਦੇਣ ਵਾਲੇ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਗਲਤ FIR ’ਤੇ ਹਾਈਕੋਰਟ ਦੀ ਪੁਲਸ ਨੂੰ ਫ਼ਟਕਾਰ, ਕਿਹਾ- ਮਾਮਲਾ CM ਅਤੇ ਚੀਫ਼ ਸਕੱਤਰ ਦੇ ਧਿਆਨ 'ਚ ਲਿਆਂਦਾ ਜਾਵੇ
NEXT STORY