ਅੰਮ੍ਰਿਤਸਰ (ਨੀਰਜ)- ਪਾਕਿਸਤਾਨ ਅਤੇ ਆਈ.ਐੱਸ.ਆਈ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ਼ ਨਹੀਂ ਆ ਰਹੇ ਹਨ। ਵਧਦੀ ਧੁੰਦ ਨੂੰ ਦੇਖਦੇ ਹੋਏ ਆਈ.ਐੱਸ.ਆਈ ਭਾਰਤੀ ਸਰਹੱਦ ਦੇ ਨੇੜੇ ਫ਼ੌਜੀ ਕੈਂਪਾਂ 'ਚ ਆਪਣੇ ਡਰੋਨ ਭੇਜ ਰਹੀ ਹੈ। ਬੀਤੇ ਦਿਨ ਬੁੱਧਵਾਰ ਨੂੰ ਵੀ ਸੀਮਾ ਸੁਰੱਖਿਆ ਬਲ ਨੇ ਤਰਨਤਾਰਨ ਦੇ ਫ਼ਿਰੋਜ਼ਪੁਰ ਸੈਕਟਰ 'ਚ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਸੀ। ਸੁਰੱਖਿਆ ਬਲ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 5 ਸਾਲ ਦੇ ਬੱਚੇ ਨਾਲ ਜੋ ਹੋਇਆ ਸੁਣ ਕੰਬ ਜਾਵੇਗੀ ਰੂਹ, ਪੈਸੇ ਦੇ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼
ਸੀਮਾ ਸੁਰੱਖਿਆ ਬਲ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 7:45 ਵਜੇ ਦੇ ਕਰੀਬ ਅੰਮ੍ਰਿਤਸਰ ਸੈਕਟਰ 'ਚ ਪਲਮੋਰਨ ਸਰਹੱਦੀ ਚੌਕੀ ਨੇੜੇ ਡਰੋਨ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਡਰੋਨ ਨੂੰ ਦੇਖਿਆ ਗਿਆ ਤਾਂ ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਿਲਹਾਲ ਡਰੋਨ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਗਈ ਹੈ ਕਿ ਡਰੋਨ 6 ਫੁੱਟ ਲੰਬਾ ਹੈ, ਜਿਸ ਦੀ ਬੈਟਰੀ 25,000 Mh ਹੈ। ਇਹ ਡਰੋਨ 25 ਕਿਲੋ ਭਾਰ ਚੁੱਕਣ ਦੀ ਸਮਰੱਥਾ ਰੱਖਦਾ ਹੈ।
ਇਹ ਵੀ ਪੜ੍ਹੋ- ਹਵਾਈ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ, ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਲਿਆ ਵੱਡਾ ਫ਼ੈਸਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ASI ਦਾ ਆਤੰਕ: ਲੋਕਾਂ ਨੂੰ ਮਾਰਦਾ ਸੀ ਪੱਥਰ, ਮੁਹੱਲੇ ਵਾਲਿਆਂ ਨੇ ਬੰਨ੍ਹ ਕੇ ਪਾਗਲਖਾਨੇ ਪਹੁੰਚਾਇਆ
NEXT STORY