ਬੁਢਲਾਡਾ (ਬਾਂਸਲ, ਮਨਚੰਦਾ) — ਦੂਜਾ ਵਿਆਹ ਕਰਵਾਉਣ ਦੇ ਚੱਕਰ 'ਚ ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਅਸ਼ਲੀਲ ਵੀਡੀਓ ਬਣਾਕੇ ਬੈਲਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਬੁਢਲਾਡਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਬੀਰ ਸਿੰਘ ਨਾਮਕ ਵਿਅਕਤੀ ਦੂਜਾ ਵਿਆਹ ਕਰਵਾਉਣ ਲਈ ਦੋ ਔਰਤਾਂ ਦੇ ਚੱਕਰ 'ਚ ਫੱਸ ਗਿਆ, ਜਿਥੇ ਵਿਆਹ ਕਰਵਾਉਣ ਲਈ ਰਾਜੀ ਹੋਣ ਵਾਲੀ ਰਾਜ ਕੌਰ ਉਫਰ ਪੂਜਾ ਨੇ ਆਪਣੀ ਸਾਥੀ ਮੇਲੋ ਨਾਲ ਮਿਲ ਕੇ ਬੀਰ ਸਿੰਘ ਨਾਲ ਵਿਆਹ ਕਰਵਾਉਣ ਦੀ ਯੋਜਨਾ ਬਣਾਈ। ਉਸ ਤੋਂ ਬਾਅਦ ਉਕਤ ਔਰਤਾਂ ਨੇ ਬੀਰ ਸਿੰਘ ਨੂੰ ਬੁਢਲਾਡਾ ਵਿਖੇ ਇਕ ਹੋਰ ਔਰਤ ਜਸਪਾਲ ਕੌਰ ਦੇ ਘਰ ਗੱਲਬਾਤ ਕਰਨ ਲਈ ਸੱਦ ਲਿਆ, ਜਿਥੇ ਬੀਰ ਸਿੰਘ ਤੇ ਰਾਜ ਕੌਰ ਨੇ ਕੋਰਟ ਮੈਰਿਜ ਕਰਵਾਉਣ ਦਾ ਫੈਸਲਾ ਕੀਤਾ। ਇਸ ਦੌਰਾਨ ਰਾਤ 9:30 ਵਜੇ ਜਸਪਾਲ ਕੌਰ ਨੇ ਬੀਰ ਸਿੰਘ ਕੋਲੋਂ ਪੈਸਿਆਂ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਉਹ ਰਾਜ ਕੌਰ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਪੈਸੇ ਦੇਵੇ। ਇਸ ਦੌਰਾਨ ਉਨ੍ਹਾਂ ਬੀਰ ਸਿੰਘ ਦੀ ਕੁੱਟਮਾਰ ਕੀਤੀ ਤੇ ਉਸ ਦੀ ਜੇਬ 'ਚੋਂ 1 ਲੱਖ 10 ਹਜ਼ਾਰ ਰੁਪਏ ਕੱਢ ਲਏ ਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ, ਜਿਥੋਂ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਂਦਿਆਂ ਬੀਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਸਿਟੀ ਪੁਲਸ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਪੀੜਤ ਬੀਰ ਸਿੰਘ ਦੇ ਬਿਆਨ 'ਤੇ ਚਾਰ ਔਰਤਾਂ ਸਮੇਤ 10 ਵਿਅਕਤੀਆਂ ਬਲਕਾਰ ਸਿੰਘ, ਗੁਰਪ੍ਰੀਤ ਸਿੰਘ. ਗੁਰਦੀਪ ਸਿੰਘ, ਬਾਰੂ ਸਿੰਘ, ਮੋਹਣਾ ਸਿੰਘ, ਹਰਨੇਕ ਸਿੰਘ, ਜਸਪਾਲ ਕੌਰ, ਰਾਜ ਕੌਰ, ਮੇਲੋ ਕੌਰ, ਸੁਖਦੀਪ ਕੌਰ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਨਕਦੀ, ਮੋਬਾਇਲ ਤੇ ਇਕ ਤਲਵਾਰ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੇਸ਼ 'ਚ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦੇ ਖਿਲਾਫ ਕੀਤਾ ਰੋਸ ਮੁਜ਼ਾਹਰਾ
NEXT STORY