Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 30, 2026

    6:28:06 PM

  • youth dies in tragic accident

    ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ...

  • school bus  school students

    ਪੰਜਾਬ 'ਚ ਸਕੂਲ ਬੱਸ ਨਾਲ ਵੱਡਾ ਹਾਦਸਾ, ਦੋ...

  • punjab bandh senior police personnel

    ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ,...

  • nri man dies in horrific road accident

    ਪੰਜਾਬ: ਸਕੂਟਰੀ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਸਕੂਲਾਂ ਦੀ ਕਮਾਨ ਹੁਣ ਮਾਪਿਆਂ ਹੱਥ! ਹੋਣ ਜਾ ਰਿਹਾ ਵੱਡਾ ਬਦਲਾਅ, ਪੜ੍ਹੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼

PUNJAB News Punjabi(ਪੰਜਾਬ)

ਸਕੂਲਾਂ ਦੀ ਕਮਾਨ ਹੁਣ ਮਾਪਿਆਂ ਹੱਥ! ਹੋਣ ਜਾ ਰਿਹਾ ਵੱਡਾ ਬਦਲਾਅ, ਪੜ੍ਹੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼

  • Edited By Babita,
  • Updated: 16 May, 2026 01:08 PM
Chandigarh
the command of schools is now in the hands of parents
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਸ਼ੀਨਾ) : ਪਿਛਲੇ ਕਈ ਸਾਲਾਂ ਤੋਂ ਇਸ ਗੱਲ ’ਤੇ ਹਮੇਸ਼ਾ ਬਹਿਸ ਹੁੰਦੀ ਰਹੀ ਹੈ ਕਿ ਸਰਕਾਰੀ ਅਤੇ ਨਿੱਜੀ ਦੋਹਾਂ ਸਕੂਲਾਂ ’ਚ ਮਾਪਿਆਂ ਦੀ ਸ਼ਮੂਲੀਅਤ ਸਿਰਫ਼ ਰਿਕਾਰਡ ਰੱਖਣ ਅਤੇ ਮੀਟਿੰਗਾਂ ’ਚ ਸ਼ਾਮਲ ਹੋਣ ਤੱਕ ਸੀਮਤ ਰਹੀ ਹੈ। ਕੇਂਦਰ ਸਰਕਾਰ ਨੇ ਪਿਛਲੇ ਬੁੱਧਵਾਰ ਸਕੂਲ ਪ੍ਰਬੰਧਨ ਕਮੇਟੀਆਂ (ਐੱਸ. ਐੱਮ. ਸੀ.) ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਹਿਲਾ ਸੈੱਟ ਜਾਰੀ ਕੀਤਾ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਦੇ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਰੋਜ਼ਾਨਾ ਦੇ ਕੰਮਕਾਜ ਦੀ ਜ਼ਿੰਮੇਵਾਰੀ ਹੁਣ ਮਾਪਿਆਂ ਨੂੰ ਸੌਂਪੀ ਜਾਵੇਗੀ। ਨਵੇਂ ਨਿਰਦੇਸ਼ਾਂ ਤਹਿਤ ਸਕੂਲ ਪ੍ਰਬੰਧਨ ਕਮੇਟੀਆਂ ਸਿਰਫ਼ ਨਿਗਰਾਨੀ ਸੰਸਥਾਵਾਂ ਵਜੋਂ ਆਪਣੀ ਮੌਜੂਦਾ ਭੂਮਿਕਾ ਤੋਂ ਪਰੇ ਹੋ ਕੇ ਭਾਈਚਾਰੇ ਦੀ ਅਗਵਾਈ ਵਾਲੇ ਸਕੂਲ ਪ੍ਰਸ਼ਾਸਨ ਲਈ ਪ੍ਰਮਾਣਿਕ ਸੰਸਥਾਵਾਂ ਬਣਨਗੀਆਂ। ਸਕੂਲ ਪ੍ਰਬੰਧਨ ਕਮੇਟੀ ਦੇ 75 ਫ਼ੀਸਦੀ ਮੈਂਬਰ ਵਿਦਿਆਰਥੀਆਂ ਦੇ ਮਾਪੇ ਜਾਂ ਸਰਪ੍ਰਸਤ ਹੋਣਗੇ। ਇਕ ਮਾਪੇ ਕਮੇਟੀ ਦੇ ਚੇਅਰਪਰਸਨ ਵਜੋਂ ਸੇਵਾ ਨਿਭਾਏਗਾ ਅਤੇ ਦੂਜਾ ਸਕੂਲ ਪ੍ਰਿੰਸੀਪਲ ਇਸਦੇ ਸਕੱਤਰ ਵਜੋਂ ਕੰਮ ਕਰੇਗਾ। ਸਕੂਲ ਬੈਂਕ ਖ਼ਾਤਿਆਂ ਨੂੰ ਮੁੱਖ ਅਧਿਆਪਕ ਅਤੇ ਇਕ ਮਨੋਨੀਤ ਮਾਪਿਆਂ ਦੇ ਪ੍ਰਤੀਨਿਧੀ ਵਲੋਂ ਸਾਂਝੇ ਤੌਰ ’ਤੇ ਚਲਾਇਆ ਜਾਵੇਗਾ। ਇਸ ਪਹਿਲ ਕਦਮੀ ਦੇ ਮੁੱਖ ਮਕਸਦ ਸਕੂਲ ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਕਰਨਾ, ਪ੍ਰੀਖਿਆ ਨਾਲ ਸਬੰਧਿਤ ਤਣਾਅ ਨੂੰ ਘਟਾਉਣਾ, ਸਕੂਲ ਛੱਡਣ ਦੀ ਦਰ ਨੂੰ ਘਟਾਉਣਾ, ਸਿੱਖਿਆ ਤੇ ਪੋਸ਼ਣ ਦੇ ਮਿਆਰਾਂ ਨੂੰ ਵਧਾਉਣਾ ਅਤੇ 12ਵੀਂ ਜਮਾਤ ’ਚ 100 ਫ਼ੀਸਦੀ ਦਾਖ਼ਲਾ ਪ੍ਰਾਪਤ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਹੈ।

ਇਹ ਵੀ ਪੜ੍ਹੋ : ਇਸ ਵੱਡੇ ਪ੍ਰਾਜੈਕਟ ਦਾ ਰੁਕ ਗਿਆ ਕੰਮ! ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਸਕੂਲ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਹੋਵੇਗਾ : ਕੇਂਦਰੀ ਸਿੱਖਿਆ ਮੰਤਰੀ

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਨੁਸਾਰ ਸਕੂਲ ਪ੍ਰਬੰਧਨ ਕਮੇਟੀਆਂ ਨੂੰ ਲਾਗੂ ਕਰਨ ਨਾਲ ਸਕੂਲ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਹੋਵੇਗਾ। ਹੁਣ ਤੱਕ ਸਕੂਲ ਪ੍ਰਿੰਸੀਪਲ ਸਕੂਲ ਪ੍ਰਬੰਧਨ ਕਮੇਟੀਆਂ ਦੇ ਪ੍ਰਬੰਧਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਸਨ। ਕੇਂਦਰ ਤੇ ਰਾਜਾਂ ਦੇ ਮੁੱਖ ਸਕੱਤਰਾਂ ਵਿਚਕਾਰ ਕਈ ਮੀਟਿੰਗਾਂ ਤੋਂ ਬਾਅਦ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ, ‘ਸਮਗੱਰ ਸਿੱਖਿਆ ਅਭਿਆਨ 3.0’ ਦੇ ਤਹਿਤ ਨੀਤੀਗਤ ਸੁਧਾਰਾਂ ਦੇ ਹਿੱਸੇ ਵਜੋਂ ਰਾਸ਼ਟਰੀ ਸਿੱਖਿਆ ਨੀਤੀ ਢਾਂਚੇ ਨੂੰ ਸੋਧਿਆ ਗਿਆ ਹੈ। ਮਾਪਿਆਂ ਤੋਂ ਇਲਾਵਾ, ਆਮ ਲੋਕਾਂ ਨੂੰ ਵੀ ਇਨ੍ਹਾਂ ਕਮੇਟੀਆਂ ’ਚ ਸ਼ਾਮਲ ਕੀਤਾ ਜਾਵੇਗਾ। ਸਰਕਾਰ ਸਕੂਲ ਦੇ ਬੁਨਿਆਦੀ ਢਾਂਚੇ ਦੀ ਜ਼ਿੰਮੇਵਾਰੀ ਖ਼ਾਸ ਕਰਕੇ ਸਰਕਾਰੀ ਸਕੂਲਾਂ ’ਚ ਅਤੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਰਗੇ ਮਾਮਲਿਆਂ ਲਈ ਆਪਣੇ ਕੋਲ ਰੱਖੇਗੀ। ਸਕੂਲਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਤੇ ਸੰਚਾਲਨ ਦੀ ਜ਼ਿੰਮੇਵਾਰੀ ਮਾਪਿਆਂ ਨੂੰ ਸੌਂਪੀ ਜਾਵੇਗੀ। ਸਥਾਨਕ ਨਿਵਾਸੀ ਤੇ ਭਾਈਚਾਰਕ ਪ੍ਰਤੀਨਿਧੀ ਵੀ ਇਸ ਪ੍ਰਕਿਰਿਆ ’ਚ ਸ਼ਾਮਲ ਹੋਣਗੇ। ਇਹ ਅਕਾਦਮਿਕ, ਖੇਡਾਂ, ਹੁਨਰ ਵਿਕਾਸ, ਫ਼ੀਸਾਂ ਤੇ ਅਧਿਆਪਕ ਸਿਖਲਾਈ ਸਬੰਧੀ ਸੁਝਾਅ ਵੀ ਪੇਸ਼ ਕਰੇਗਾ।

ਸਕੂਲ ਪ੍ਰਬੰਧਨ ਕਮੇਟੀ ਦਾ ਢਾਂਚਾ

ਸਕੂਲ ਪ੍ਰਬੰਧਨ ਕਮੇਟੀ (ਐੱਸ. ਐੱਮ. ਸੀ.) ਦੀ ਬਣਤਰ ਸਕੂਲ ਦੇ ਵਿਦਿਆਰਥੀਆਂ ਦੇ ਦਾਖ਼ਲੇ ਦੇ ਅੰਕੜਿਆਂ ਦੇ ਆਧਾਰ ’ਤੇ ਨਿਰਧਾਰਤ ਕੀਤੀ ਜਾਵੇਗੀ। ਜੇਕਰ ਕਿਸੇ ਸਕੂਲ ’ਚ 100 ਵਿਦਿਆਰਥੀ ਹਨ ਤਾਂ ਕਮੇਟੀ ’ਚ 12 ਤੋਂ 15 ਮੈਂਬਰ ਹੋਣਗੇ। ਇਸ ਦੇ ਉਲਟ, ਜੇਕਰ ਵਿਦਿਆਰਥੀ 500 ਤੋਂ ਵੱਧ ਹਨ, ਤਾਂ ਕਮੇਟੀ ਦੀ ਕੁੱਲ ਮੈਂਬਰਸ਼ਿਪ 20 ਤੋਂ 25 ਤੱਕ ਹੋਵੇਗੀ। ਇਸ ਕਮੇਟੀ ਦਾ ਚੇਅਰਪਰਸਨ ਇਕ ਪਰਿਵਾਰਕ ਮੈਂਬਰ ਜਾਂ ਮਾਪੇ ਹੋਣਗੇ, ਜਿਸਦਾ ਬੱਚਾ ਇਸ ਸਮੇਂ ਸਕੂਲ ’ਚ ਦਾਖ਼ਲ ਹੈ। ਇਸ ਤੋਂ ਇਲਾਵਾ ਮਾਪੇ ਕਮੇਟੀ ਦੀ ਕੁੱਲ ਮੈਂਬਰਸ਼ਿਪ ਦਾ 75 ਫ਼ੀਸਦੀ ਹਿੱਸਾ ਬਣਾਉਣਗੇ। ਬਾਕੀ 25 ਫ਼ੀਸਦੀ ਮੈਂਬਰਾਂ ਦੀ ਵੰਡ ’ਚ ਇਕ ਤਿਹਾਈ ਸਥਾਨਕ ਅਥਾਰਟੀ ਤੋਂ ਚੁਣੇ ਹੋਏ ਪ੍ਰਤੀਨਿਧੀ ਹੋਣਗੇ, ਇਕ ਤਿਹਾਈ ਸਕੂਲ ਤੋਂ ਅਧਿਆਪਕ ਤੇ ਆਖ਼ਰੀ ਇਕ ਤਿਹਾਈ ’ਚ ਸਥਾਨਕ ਸਿੱਖਿਆ ਸ਼ਾਸਤਰੀ, ਵਿਸ਼ਾ ਵਸਤੂ ਮਾਹਰ, ਨਰਸਾਂ, ਆਂਗਣਵਾੜੀ ਵਰਕਰ ਤੇ ਸਮਾਨ ਪੇਸ਼ੇਵਰ ਸ਼ਾਮਲ ਹੋਣਗੇ।

ਨਵੇਂ ਦਿਸ਼ਾ-ਨਿਰਦੇਸ਼ਾਂ ਦੀਆਂ ਮੁੱਖ ਗੱਲਾਂ

75 ਫ਼ੀਸਦੀ ਪ੍ਰਤੀਨਿਧਤਾ : ਸਕੂਲ ਪ੍ਰਬੰਧਨ ਕਮੇਟੀ ਦੇ 75 ਫ਼ੀਸਦੀ ਮੈਂਬਰ ਉਸੇ ਸਕੂਲ ’ਚ ਪੜ੍ਹ ਰਹੇ ਬੱਚਿਆਂ ਦੇ ਮਾਪੇ ਜਾਂ ਸਰਪ੍ਰਸਤ ਹੋਣਗੇ।
ਚੇਅਰਪਰਸਨ ਦੀ ਚੋਣ : ਕਮੇਟੀ ਦੇ ਚੇਅਰਪਰਸਨ ਦੀ ਚੋਣ ਸਿਰਫ਼ ਮਾਪਿਆਂ ’ਚੋਂ ਹੀ ਕੀਤੀ ਜਾਵੇਗੀ।
ਕਮੇਟੀ ਦੀ ਰਚਨਾ : ਬਾਕੀ 25 ਫ਼ੀਸਦੀ ਮੈਂਬਰਾਂ ’ਚ ਸਥਾਨਕ ਪ੍ਰਤੀਨਿਧੀ, ਅਧਿਆਪਕ, ਸਿੱਖਿਆ ਸ਼ਾਸਤਰੀ, ਨਰਸਾਂ ਤੇ ਆਂਗਣਵਾੜੀ ਵਰਕਰ ਸ਼ਾਮਲ ਹੋਣਗੇ।
ਸੰਯੁਕਤ ਦਸਤਖ਼ਤ : ਸਕੂਲ ਦਾ ਬੈਂਕ ਖ਼ਾਤਾ ਹੁਣ ਮੁੱਖ ਅਧਿਆਪਕ ਅਤੇ ਇਕ ਮਾਪਿਆਂ ਦੇ ਪ੍ਰਤੀਨਿਧੀ ਦੇ ਸਾਂਝੇ ਦਸਤਖ਼ਤਾਂ ਹੇਠ ਚਲਾਇਆ ਜਾਵੇਗਾ।
ਔਰਤਾਂ ਦੀ ਪ੍ਰਤੀਨਿਧਤਾ : 50 ਫ਼ੀਸਦੀ ਮਹਿਲਾ ਮੈਂਬਰਾਂ ਦੀ ਭਾਗੀਦਾਰੀ ਲਾਜ਼ਮੀ ਹੈ।
ਕਾਰਜਕਾਲ : ਕਮੇਟੀ ਦਾ ਕਾਰਜਕਾਲ 2 ਸਾਲ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਹੋ ਗਿਆ ਧਮਾਕਾ! ਮੌਕੇ 'ਤੇ ਪੁੱਜੇ SSP ਦਾ ਬਿਆਨ ਆਇਆ ਸਾਹਮਣੇ (ਵੀਡੀਓ)

ਸਕੂਲ ਦੀ ਖ਼ੁਦਮੁਖਤਿਆਰੀ ਨਾਲ ਸਮਝੌਤਾ ਨਹੀਂ ਹੋਣ ਦੇਵਾਂਗੇ : ਡਾ. ਕੁਲਭੂਸ਼ਣ ਸ਼ਰਮਾ

ਕੇਂਦਰ ਸਰਕਾਰ ਦੇ ‘ਮਾਸਟਰਸਟ੍ਰੋਕ’ ਜਿਸਦਾ ਉਦੇਸ਼ ਸਕੂਲਾਂ ਅੰਦਰ ਪਾਰਦਰਸ਼ਤਾ ਲਿਆਉਣਾ ਹੈ, ਨੇ ਸਕੂਲ ਸੰਚਾਲਕਾਂ ’ਚ ਬੇਚੈਨੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਕੂਲ ਪ੍ਰਬੰਧਨ ਕਮੇਟੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ‘ਨੈਸ਼ਨਲ ਇੰਡੀਪੈਂਡੈਂਟ ਸਕੂਲਜ਼ ਅਲਾਇੰਸ’ ਦੇ ਪ੍ਰਧਾਨ ਡਾ. ਕੁਲਭੂਸ਼ਣ ਸ਼ਰਮਾ ਨੇ ਇਨ੍ਹਾਂ ਨੂੰ ਸਕੂਲਾਂ ਦੀ ਖੁਦਮੁਖਤਿਆਰੀ ਤੇ ਨਿੱਜਤਾ ’ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਤੇ ਵਿਚਾਰ-ਵਟਾਂਦਰਾ ਕਰਨ ਲਈ ਸਕੂਲ ਸੰਚਾਲਕਾਂ ਨਾਲ ਮੀਟਿੰਗਾਂ ਤੇ ਸਲਾਹ-ਮਸ਼ਵਰੇ ਕਰਨਗੇ ਅਤੇ ਕਾਨੂੰਨੀ ਸਲਾਹ ਵੀ ਲੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਨਾਲ ਜੁੜੇ ਸਕੂਲ ਸਵੈ-ਵਿੱਤੀ ਹਨ ਅਤੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ’ਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਕੂਲ ਚਲਾਉਣ ਲਈ ਬਹੁਤ ਮਿਹਨਤ ਅਤੇ ਵਿੱਤੀ ਨਿਵੇਸ਼ ਦੀ ਲੋੜ ਹੁੰਦੀ ਹੈ। ਸਰਕਾਰ ਅਜਿਹੀ ਦਖ਼ਲ-ਅੰਦਾਜ਼ੀ ਰਾਹੀਂ ਸਕੂਲ ਸੰਚਾਲਕਾਂ ਨੂੰ ਪਰੇਸ਼ਾਨ ਕਰਨ ’ਤੇ ਤੁਲੀ ਹੋਈ ਜਾਪਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਨੈਸ਼ਨਲ ਇੰਡੀਪੈਂਡੈਂਟ ਸਕੂਲਜ਼ ਅਲਾਇੰਸ ਇਸ ਫ਼ੈਸਲੇ ਦੇ ਵਿਰੋਧ ’ਚ ਸੜਕਾਂ ’ਤੇ ਉਤਰਨ ਤੋਂ ਨਹੀਂ ਝਿਜਕੇਗਾ। ਇਸ ਦੌਰਾਨ ‘ਸੁਤੰਤਰ ਸਕੂਲਜ਼ ਐਸੋਸੀਏਸ਼ਨ’ (ਆਈ.ਐੱਸ.ਏ.) ਦੇ ਪ੍ਰਧਾਨ ਐੱਚ. ਐੱਸ. ਮਾਮਿਕ ਨੇ ਕਿਹਾ ਕਿ ਸਿੱਖਿਆ ਦੇ ਅਧਿਕਾਰ (ਆਰ.ਟੀ.ਈ.) ਐਕਟ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਨਿੱਜੀ ਸਕੂਲ ਇਨ੍ਹਾਂ ਨਿਯਮਾਂ ਦੇ ਦਾਇਰੇ ’ਚ ਨਹੀਂ ਆਉਂਦੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e

 

  • School
  • big change
  • central government
  • new guidelines
  • ਸਕੂਲ
  • ਵੱਡਾ ਬਦਲਾਅ
  • ਕੇਂਦਰ ਸਰਕਾਰ
  • ਨਵੇਂ ਦਿਸ਼ਾ ਨਿਰਦੇਸ਼

ਪੰਜਾਬ: ਰਾਤੋ-ਰਾਤ ਪਲਟ ਗਈ ਬੰਦੇ ਦੀ ਕਿਸਮਤ, ਜਿੱਤ ਲਏ 25,00,000 ਰੁਪਏ

NEXT STORY

Stories You May Like

  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ ਨਿਰਦੇਸ਼ ਜਾਰੀ
  • bcci to implement new mcc rules
    ਭਾਰਤੀ ਘਰੇਲੂ ਕ੍ਰਿਕਟ 'ਚ ਵੱਡਾ ਬਦਲਾਅ: BCCI ਲਾਗੂ ਕਰੇਗੀ MCC ਦੇ ਨਵੇਂ ਨਿਯਮ, ਪੜ੍ਹੋ ਪੂਰੀ ਸੂਚੀ
  • a big change is going to happen in whatsapp
    WhatsApp 'ਚ ਹੋਣ ਜਾ ਰਿਹੈ ਵੱਡਾ ਬਦਲਾਅ ! ਸਿਕਿਓਰਿਟੀ ਹੋਵੇਗੀ ਹੋਰ ਮਜ਼ਬੂਤ, ਲਾਂਚ ਹੋਇਆ ਸ਼ਾਨਦਾਰ ਫੀਚਰ
  • a big change is going to happen in whatsapp
    WhatsApp 'ਚ ਹੋਣ ਜਾ ਰਿਹੈ ਵੱਡਾ ਬਦਲਾਅ ! ਧਮਾਕੇਦਾਰ ਫੀਚਰਜ਼ ਹੋਏ ਲਾਂਚ
  • letter going viral in the name of rbi don t fall for the scam
    RBI ਦੇ ਨਾਂ 'ਤੇ ਵਾਇਰਲ ਹੋ ਰਿਹਾ Letter, ਕਿਤੇ ਆ ਨਾ ਜਾਣਾ ਝਾਂਸੇ 'ਚ, ਪੜ੍ਹੋ ਪੂਰੀ ਖ਼ਬਰ
  • junk food will no longer be sold outside schools
    ਸਕੂਲਾਂ ਦੇ ਬਾਹਰ ਹੁਣ ਨਹੀਂ ਵਿਕੇਗਾ ਜੰਕ ਫੂਡ ! ਬੱਚਿਆਂ ਦੀ ਸਿਹਤ ਨੂੰ ਲੈ ਕੇ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ
  • ram mandir sit kiran s
    ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡੀ ਕਾਰਵਾਈ ; IG ਕਿਰਨ ਐੱਸ. ਦੇ ਹੱਥ ਨਵੀਂ SIT ਦੀ ਕਮਾਨ
  • us makes major change in visa rules
    US ਨੇ ਵੀਜ਼ਾ ਨਿਯਮਾਂ 'ਚ ਕੀਤਾ ਵੱਡਾ ਬਦਲਾਅ, F-1 ਵੀਜ਼ੇ 'ਤੇ ਹੁਣ 4 ਸਾਲ ਹੀ ਰਹਿ ਸਕਣਗੇ ਵਿਦੇਸ਼ੀ ਵਿਦਿਆਰਥੀ
  • thar vehicle stuck in potholes on road in jalandhar
    ਜਲੰਧਰ ਵਿਚ ਸੜਕ 'ਤੇ ਪਏ ਟੋਇਆਂ ਵਿਚ ਫਸੀ ਥਾਰ ਗੱਡੀ
  • daughter dead on road accident
    ਗੋਰਾਇਆ ਵਿਖੇ ਮਾਂ-ਧੀ ਨਾਲ ਵਾਪਰਿਆ ਹਾਦਸਾ, ਧੀ ਦੀ ਦਰਦਨਾਕ ਮੌਤ
  • fugitive accused of theft arrested
    ਚੋਰੀ ਦੀਆਂ ਵਾਰਦਾਤਾਂ ਕਰਨ ਵਾਲਾ ਭਗੌੜਾ ਮੁਲਜ਼ਮ ਗ੍ਰਿਫ਼ਤਾਰ
  • stray dogs attacked mother and son child injured
    ਜਲੰਧਰ 'ਚ ਆਵਾਰਾ ਕੁੱਤਿਆਂ ਦਾ ਮਾਂ-ਪੁੱਤ 'ਤੇ ਹਮਲਾ
  • big action against sarvodaya hospital of jalandhar
    ਜਲੰਧਰ ਦੇ ਇਸ ਹਸਪਤਾਲ 'ਚ ਨਹੀਂ ਹੋਵੇਗਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਇਲਾਜ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
  • two accused in jalandhar arrested with weapons for target killing
    ਜਲੰਧਰ 'ਚ ਟਾਰਗੇਟ ਕਿਲਿੰਗ ਦੀ ਫਿਰਾਕ 'ਚ ਬੈਠੇ ਦੋ ਮੁਲਜ਼ਮ ਹਥਿਆਰਾਂ ਸਮੇਤ...
  • road accident brother dead
    ਕਹਿਰ ਓ ਰੱਬਾ! ਭੈਣ-ਭਰਾ ਨਾਲ ਵਾਪਰਿਆ ਵੱਡਾ ਹਾਦਸਾ, ਭਰਾ ਦੀ ਮੌਤ, ਦੋ ਮਹੀਨੇ ਬਾਅਦ...
Trending
Ek Nazar
migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

security personnel

ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

famous actress cheated of rs 2 44 lakh

ਥਿਏਟਰ 'ਚ ਫਿਲਮ ਵੇਖ ਰਹੀ ਸੀ ਮਸ਼ਹੂਰ ਅਦਾਕਾਰਾ, ਖਾਤੇ 'ਚੋਂ ਅਚਾਨਕ ਉੱਡ ਗਏ 2.44...

famous singer dies in road accident

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਸੜਕ ਹਾਦਸੇ 'ਚ ਮਸ਼ਹੂਰ ਗਾਇਕ ਦੀ ਮੌਤ,...

whoever finds missing actor raj kiran will get a reward of rs 4 78 lakh

ਲਾਪਤਾ Actor ਰਾਜ ਕਿਰਨ ਨੂੰ ਲੱਭਣ ਵਾਲੇ ਨੂੰ ਮਿਲੇਗਾ 4.78 ਲੱਖ ਰੁਪਏ ਦਾ ਇਨਾਮ !...

silver price falls

ਮੁੱਧੇ ਮੂੰਹ ਡਿੱਗੀ ਚਾਂਦੀ, 6 ਮਹੀਨਿਆਂ 'ਚ ਕੀਮਤ ਹੋਈ ਅੱਧੀ; ਜਾਣੋ ਨਵੇਂ ਰੇਟ

missile attack on american

ਅਮਰੀਕੀ ਫੌਜਾਂ 'ਤੇ  ਈਰਾਨ ਦੇ ਮਿਜ਼ਾਈਲ ਹਮਲਾ ਕੀਤੇ ਨਾਕਾਮ

fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • explosion in tanker in pathankot
      ਪੰਜਾਬ 'ਚ ਵੱਡਾ ਧਮਾਕਾ, ਇਕ ਵਿਅਕਤੀ ਦੀ ਮੌਤ ਤੇ 1 ਗੰਭੀਰ ਜ਼ਖਮੀ
    • robbery  robbery gang  faridkot police
      ਲੁੱਟ-ਖੋਹ ਦੀ ਸਾਜ਼ਿਸ਼ ਨਾਕਾਮ, ਪੰਜ ਮੁਲਜ਼ਮ ਤੇਜ਼ਧਾਰ ਹਥਿਆਰ ਸਣੇ ਕਾਬੂ
    • punjab police youth congress
      ਪੰਜਾਬ ਪੁਲਸ ਵੱਲੋਂ ਯੂਥ ਕਾਂਗਰਸ ਪ੍ਰਧਾਨ ਖ਼ਿਲਾਫ਼ ਪਰਚਾ ਦਰਜ! 'ਲੁੱਕ ਆਊਟ...
    • suicide case
      ਹੋਟਲ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ
    • roadways employees  punjab pensioners  gate rally
      ਪੰਜਾਬ ਰੋਡਵੇਜ਼ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕਰ 'ਤਾ ਵੱਡਾ ਐਲਾਨ, 7 ਅਗਸਤ...
    • youth brutally beaten up on suspicion of illicit relations
      ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਫਿਰ ਦੂਜੀ...
    • new danger bell for punjab
      ਪੰਜਾਬ ਲਈ ਨਵੇਂ ਖ਼ਤਰੇ ਦੀ ਘੰਟੀ! ਭਾਖੜਾ ਸਣੇ 3 ਵੱਡੇ ਡੈਮਾਂ ਦੀ ਤਾਜ਼ਾ ਰਿਪੋਰਟ...
    • sgpc asks for passports from devotees going to pakistan
      ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ...
    • impact of punjab bandh in ferozepur
      'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ...
    • sanitation workers take to the streets during bathinda bandh
      ਬਠਿੰਡਾ ਬੰਦ ਦੌਰਾਨ ਸੜਕਾਂ 'ਤੇ ਉਤਰੇ ਸਫ਼ਾਈ ਸੇਵਕ, ਮੁੱਖ ਬਾਜ਼ਾਰ ਰਹੇ ਬੰਦ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +