ਅੰਮ੍ਰਿਤਸਰ, (ਵੜੈਚ)- ਨਗਰ ਨਿਗਮ ਵੱਲੋਂ ਲਾਇਨ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਸਕੂਲਾਂ, ਕਾਲਜਾਂ, ਟ੍ਰੇਡ ਯੂਨੀਅਨਾਂ, ਰਿਜ਼ਾਰਟ ਤੇ ਧਾਰਮਿਕ ਸੰਸਥਾਵਾਂ ਨੂੰ ਸਵੱਛ ਭਾਰਤ ਅਭਿਆਨ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਤਹਿਤ ਮੰਗਲਵਾਰ ਨੂੰ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀਆਂ ਵਿਦਿਆਰਥਣਾਂ ਨੂੰ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਅਤੇ ਪ੍ਰਾਜੈਕਟਾਂ ਦੀ ਮਹੱਤਤਾ ਦਾ ਪਾਠ ਪੜ੍ਹਾਇਆ ਗਿਆ। ਬੱਚਿਆਂ ਨੇ ਸ਼ਹਿਰ ਸਮੇਤ ਘਰਾਂ ਤੇ ਸਿੱਖਿਅਕ ਸੰਸਥਾ ਦੇ ਆਲੇ-ਦੁਆਲੇ ਨੂੰ ਸਾਫ ਰੱਖਣ ਦਾ ਭਰੋਸਾ ਦਿੱਤਾ।
ਡਾ. ਚੌਹਾਨ ਨੇ ਦੱਸਿਆ ਕਿ ਜਰਮਨ ਵਿਚ ਡੇਆਇਰ ਕੰਪਨੀ ਵਿਚ ਇੰਜੀਨੀਅਰ ਦੇ ਤੌਰ 'ਤੇ 32 ਸਾਲ ਸਾਲਿਡ ਵੇਸਟ ਪ੍ਰਾਜੈਕਟ 'ਤੇ ਕੰਮ ਕਰਨ ਵਾਲੇ ਡਾ. ਹਰਬੰਸ ਲਾਲ ਤੇ ਲਾਇਨ ਕਲੱਬ ਨਾਰਥ ਜ਼ੋਨ ਦੇ ਪ੍ਰਧਾਨ ਆਰ. ਕੇ. ਜੈਨ ਵੱਲੋਂ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਜਾਗਰੂਕ ਕੀਤਾ ਗਿਆ। ਕੂੜੇ ਦੀ ਕਿਵੇਂ ਰੀ-ਸਾਈਕਲਿੰਗ ਕੀਤੀ ਜਾਂਦੀ ਹੈ, ਡਿਸਪੋਜ਼ੇਬਲ ਕਿਵੇਂ ਕਰਨੀ ਹੈ ਤੇ ਕਈ ਹੋਰ ਵਿਸ਼ਿਆਂ 'ਤੇ ਚਰਚਾ ਕੀਤੀ ਗਈ।
ਇਸ ਮੌਕੇ ਲਾਇਨ ਕਲੱਬ ਦੇ ਸ਼੍ਰੀ ਮਹਿਰਾ ਤੇ ਚੱਬਾ ਸਮੇਤ ਨਿਗਮ ਅਧਿਕਾਰੀ ਤੇ ਕਾਲਜ ਦੇ ਸਟਾਫ ਮੈਂਬਰ ਵੀ ਮੌਜੂਦ ਸਨ।
ਪੰਜਾਬ ਗੌਰਮਿੰਟ ਪੈਨਸ਼ਨਰਾਂ ਨੇ ਡੀ. ਸੀ. ਦਫਤਰ ਮੂਹਰੇ ਲਾਇਆ ਧਰਨਾ
NEXT STORY