ਲੁਧਿਆਣਾ (ਅਸ਼ੋਕ): ਲੁਧਿਆਣਾ ਦੇ ਜਰਸੀਆਂ ਰੋਡ ਤੋਂ ਪਹਿਲਾਂ ਬਣ ਰਹੇ ਅੰਡਰਪਾਸ ਦੇ ਕੋਲ ਕੱਟ ਤੋਂ ਉੱਪਰ ਚੜ੍ਹਦੇ ਹੋਏ ਇਕ ਕੰਟੇਨਰ ਨਾਲ ਲੱਦਿਆ ਟਰੱਕ ਪਲਟ ਕੇ ਸਰਵਿਸ ਲੇਨ ਉੱਤੇ ਡਿੱਗ ਗਿਆ। ਜਾਣਕਾਰੀ ਅਨੁਸਾਰ ਟਰੱਕ ਬੀਤੀ ਰਾਤ ਕਰੀਬ ਤੜਕੇ ਸਾਢੇ ਤਿੰਨ-ਚਾਰ ਵਜੇ ਦੇ ਕਰੀਬ ਪਲਟਿਆ ਹੈ। ਇਸ ਹਾਦਸੇ ਵਿਚ ਡਰਾਈਵਰ ਅਤੇ ਕੰਡਕਟਰ ਨੂੰ ਕਾਫੀ ਸੱਟਾਂ ਆਈਆਂ ਹਨ। ਮੌਕੇ 'ਤੇ ਪੁਲਸ ਨੂੰ ਸੂਚਨਾ ਮਿਲਦੇ ਹੀ ਪੁਲਸ ਦੇ ਏ.ਐੱਸ.ਆਈ. ਹਰਮੇਸ਼ ਲਾਲ ਡਿਊਟੀ ਅਫਸਰ ਅਤੇ ਏ.ਐੱਸ.ਆਈ. ਪੀ.ਸੀ.ਆਰ. ਭਜਨ ਸਿੰਘ ਅਤੇ ਓਮ ਪ੍ਰਕਾਸ਼ ਨੇ 108 ਐਂਬੂਲੈਂਸ ਬੁਲਾ ਕੇ ਜ਼ਖਮੀ ਡਰਾਈਵਰ ਅਤੇ ਕੰਡਕਟਰ ਨੂੰ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ।
ਟਰੱਕ ਦੇ ਡਿੱਗਣ ਕਾਰਨ ਸਰਵਿਸ ਲੇਨ ਉੱਤੇ ਭਾਰੀ ਜਾਮ ਲੱਗ ਗਿਆ, ਕਿਉਂਕਿ ਸਵੇਰੇ ਸਕੂਲ ਦੇ ਸਮੇਂ ਕਾਫੀ ਸਕੂਲੀ ਬੱਚੇ ਅਤੇ ਕੰਮ ਉੱਤੇ ਜਾਣ ਵਾਲੇ ਲੋਕ ਇਸੇ ਸਰਵਿਸ ਲੇਨ ਤੋਂ ਗੁਜ਼ਰਦੇ ਹਨ। ਸਵੇਰੇ ਮੌਕੇ 'ਤੇ ਜ਼ੋਨ ਇੰਚਾਰਜ ਟ੍ਰੈਫਿਕ ਅਸ਼ੋਕ ਚੌਹਾਨ ਨੇ ਟੀਮ ਭੇਜ ਕੇ ਟ੍ਰੈਫਿਕ ਨੂੰ ਸੁਚਾਰੂ ਕਰਵਾਇਆ। ਫਿਲਹਾਲ ਟਰੱਕ ਦੇ ਡਿੱਗਣ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਹੁਣ ਕੈਨੇਡਾ 'ਚ ਵੀਜ਼ਾ ਖ਼ਤਮ ਹੋਣ ਉੱਤੇ ਵੀ ਰੁਕ ਸਕਣਗੇ ਪੰਜਾਬੀ, ਲਾਗੂ ਹੋਏ ਨਵੇਂ ਨਿਯਮ
NEXT STORY