ਬਟਾਲਾ, (ਸੈਂਡੀ)- ਅੱਜ ਬਟਾਲਾ-ਜਲੰਧਰ ਰੋਡ 'ਤੇ ਸਥਿਤ ਪਿੰਡ ਧਰਦਿਓ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਦਲਜੀਤ ਸਿੰਘ ਮਿੱਠੂ (22) ਪੁੱਤਰ ਮੰਗਲ ਸਿੰਘ ਅੱਜ ਸਵੇਰੇ ਆਪਣੀ ਮੋਟਰ 'ਤੇ ਲੱਗੇ ਟਰਾਂਸਫਾਰਮਰ ਦਾ ਸਵਿੱਚ ਕੱਟ ਕੇ ਬਿਜਲੀ ਠੀਕ ਕਰਨ ਲਈ ਉੱਪਰ ਚੜ੍ਹਿਆ ਤਾਂ ਅਚਾਨਕ ਉਸ ਨੂੰ ਬਿਜਲੀ ਦਾ ਜ਼ਬਰਦਸਤ ਕਰੰਟ ਲੱਗਾ, ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੀ ਮਾਤਾ ਕੁਲਵਿੰਦਰ ਕੌਰ ਨੇ ਕਥਿਤ ਤੌਰ 'ਤੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਿਜਲੀ ਕਰਮਚਾਰੀਆਂ ਵੱਲੋਂ ਸਾਡੇ ਇਸ ਟਰਾਂਸਫਾਰਮਰ ਦਾ ਸਵਿੱਚ ਡਾਇਰੈਕਟ ਕਰ ਕੇ ਆਰਜ਼ੀ ਤੌਰ 'ਤੇ ਚਾਲੂ ਕੀਤਾ ਗਿਆ ਸੀ। ਉਕਤ ਕਰਮਚਾਰੀਆਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ, ਜਿਸ ਕਾਰਨ ਇਹ ਅਣਹੋਣੀ ਘਟਨਾ ਵਾਪਰੀ ਹੈ। ਇਸ ਮੌਕੇ ਐੱਸ. ਡੀ. ਓ. ਰਾਜੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਕਾਮਿਆਂ ਨੂੰ ਸਵਿੱਚ ਡਾਇਰੈਕਟ ਕਰਨ ਬਾਰੇ ਸਬੰਧਤ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ।
ਚੋਰਾਂ ਵੱਲੋਂ ਘਰ ਵਿਚ ਦਾਖਲ ਹੋ ਕੇ ਇਕ ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼
NEXT STORY