ਰਾਹੋਂ, (ਪ੍ਰਭਾਕਰ)- 50 ਸਾਲਾ ਵਿਅਕਤੀ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ। ਥਾਣਾ ਰਾਹੋਂ ਦੇ ਇੰਸਪੈਕਟਰ ਰੁਪਿੰਦਰਜੀਤ ਸਿੰਘ ਚਾਂਦਪੁਰੀ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਪਿੰਡ ਸਵਾਜਪੁਰ ਦੇ ਇਕ 50 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ।
ਪੁਲਸ ਪਾਰਟੀ ਤੁਰੰਤ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚੀ। ਪਿੰਡ ਸਵਾਜਪੁਰ ਦੀ ਰਹਿਣ ਵਾਲੀ ਮਨਜੀਤ ਕੌਰ ਪਤਨੀ ਅਮਰਜੀਤ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੇਰਾ ਪਤੀ ਸ਼ਰਾਬ ਪੀਣ ਦਾ ਆਦੀ ਸੀ। ਉਸ ਨੇ ਬੀਤੀ ਰਾਤ ਵੀ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ। ਅੱਜ ਸਵੇਰੇ ਸਵਾ 6 ਵਜੇ ਦੇ ਕਰੀਬ ਉਸਦੀ ਮੌਤ ਹੋ ਗਈ, ਉਸਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਈ, ਜਿਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ ਸੀ। ਏ.ਐੱਸ.ਆਈ. ਕੇਵਲ ਕ੍ਰਿਸ਼ਨ ਨੇ ਮਨਜੀਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸਸਕਾਰ ਲਈ ਸੌਂਪ ਦਿੱਤੀ।
ਐੱਸ. ਟੀ. ਐੱਫ. ਨੇ ਵਿਅਕਤੀ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ
NEXT STORY