ਲੁਧਿਆਣਾ, (ਮੁੱਲਾਂਪੁਰੀ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਚ ਬਤੌਰ ਪਸ਼ੂ ਪਾਲਣ ਡੇਅਰੀ ਵਿਕਾਸ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਲੁਧਿਆਣਾ ਵਿਚ ਬਣੀ ਸਭ ਤੋਂ ਵੱਡੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਜਿਸ ਨੂੰ ਲੋਕ ਪਿਛਲੇ ਸਮੇਂ ਤੋਂ ਗਡਵਾਸੂ ਦੇ ਨਾਮ ਨਾਲ ਜਾਣਦੇ ਹਨ, ਹੁਣ ਮੰਤਰੀ ਸਾਹਿਬ ਨੇ ਸਖ਼ਤੀ ਨਾਲ ਚਿੱਠੀ ਜਾਰੀ ਕਰਕੇ ਸਖ਼ਤ ਹਦਾਇਤ ਦਿੱਤੀ ਹੈ ਕਿ ਇਸ ਯੂਨੀਵਰਸਿਟੀ ਨੂੰ ਗਡਵਾਸੂ ਕਹਿਣਾ ਸਹਿਣ ਨਹੀਂ ਕੀਤਾ ਜਾਵੇਗਾ। ਇਸਨੂੰ ਸ੍ਰੀ ਗੁਰੂ ਅੰਗਦ ਦੇਵ ਐਨੀਮਲ ਯੂਨੀਵਰਸਿਟੀ ਆਖਣ ਦੇ ਆਦੇਸ਼ ਹੀ ਨਹੀਂ ਜਾਰੀ ਕੀਤੇ, ਸਗੋਂ ਚਿੱਠੀ ਵਿਚ ਵੀ ਇਹ ਸਤਿਕਾਰਤ ਨਾਮ ਵਰਤੇ ਜਾਣ ਦੇ ਹੁਕਮ ਦਿੱਤੇ ਹਨ। ਇਸ ਕਮਾਲ ਦੇ ਫੈਸਲੇ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਬਾਦਲਾਂ ਦੀਆਂ ਪੰਥਕ ਸਰਕਾਰਾਂ ਰਹੀਆਂ ਪਰ ਕਿਸੇ ਨੇ ਗੁਰੂ ਸਾਹਿਬਾਨ ਦੇ ਨਾਮ ਨੂੰ ਸਤਿਕਾਰ ਦੇਣ ਵੱਲ ਧਿਆਨ ਨਹੀਂ ਦਿੱਤਾ।
ਅੱਜ ਜਦੋਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਸ. ਪ੍ਰਿਤਪਾਲ ਸਿੰਘ ਪਾਲੀ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੰਤਰੀ ਪੰਥਕ ਸੋਚ ਪਰਿਵਾਰ ਦਾ ਬੇਟਾ ਹੈ। ਇਸ ਦੇ ਪਿਤਾ ਪੰਥਕ ਸਨ। ਇਸ ਮੰਤਰੀ ਸਾਹਿਬ ਨੇ ਗੁਰੂ ਸਾਹਿਬ ਦੇ ਅਦਬ ਵਿਚ ਜੋ ਫੈਸਲਾ ਲਿਆ, ਉਹ ਸਤਿਕਾਰਨੀ ਹੈ। ਮੈਂ ਮੰਤਰੀ ਸ. ਖੁੱਡੀਆਂ ਨੂੰ ਇਸ ਕਾਰਜ ਲਈ ਵਧਾਈ ਤੇ ਸ਼ਾਬਾਸ਼ੀ ਦਿੰਦਾ ਹਾਂ।
ਆਯੁਰਵੈਦ ਅਤੇ ਯੋਗਾ ਦੇ ਮਾਮਲੇ ਵਿਚ ਸਿਹਤ ਮੰਤਰੀ ਦਾ ਕੇਂਦਰ ’ਤੇ ਸ਼ਬਦੀ ਹਮਲਾ
NEXT STORY