ਤਰਨਤਾਰਨ, (ਰਾਜੂ)- ਗੱਲਾ ਮਜ਼ਦੂਰ ਯੂਨੀਅਨ ਅਤੇ ਠੇਕੇਦਾਰ ਦਰਮਿਆਨ ਚੱਲ ਰਿਹਾ ਵਿਵਾਦ ਉਸ ਸਮੇਂ ਹੋਰ ਟਕਰਾਅ ਦੀ ਸਥਿਤੀ 'ਚ ਪੈ ਗਿਆ, ਜਦੋਂ ਗੱਲਾ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਨੇ ਫੂਡ ਸਪਲਾਈ ਦੇ ਗੋਦਾਮਾਂ ਅੱਗੇ ਕੰਮ ਰੋਕਣ ਲਈ ਧਰਨਾ ਲਾ ਦਿੱਤਾ ਅਤੇ ਪਿਛਲੇ ਦੋ ਦਿਨ ਤੋਂ ਚੱਲ ਰਿਹਾ ਕੰਮ ਰੋਕ ਦਿੱਤਾ। ਗੱਲਾ ਮਜ਼ਦੂਰ ਯੂਨੀਅਨ ਦੇ ਧਰਨੇ ਨੂੰ ਲੈ ਕੇ ਡੀ. ਐੱਸ. ਪੀ. ਸਤਨਾਮ ਸਿੰਘ ਤੇ ਐੱਸ. ਐੱਚ. ਓ. ਮਨਜਿੰਦਰ ਸਿੰਘ ਦੀ ਅਗਵਾਈ 'ਚ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਅਤੇ ਗੋਦਾਮਾਂ ਨੂੰ ਚਾਰੇ ਪਾਸਿਆਂ ਤੋਂ ਭਾਰੀ ਫੋਰਸ ਬਲ ਨਾਲ ਸੀਲ ਕਰ ਦਿੱਤਾ।
ਮਸਲੇ ਨੂੰ ਹੱਲ ਕਰਨ ਲਈ ਡੀ. ਐੱਸ. ਪੀ. ਸਤਨਾਮ ਸਿੰਘ ਅਤੇ ਐੱਸ. ਐੱਚ. ਓ. ਮਨਜਿੰਦਰ ਸਿੰਘ ਵੱਲੋਂ ਦੋਵਾਂ ਧੀਰਾਂ ਦੇ ਮੈਂਬਰਾਂ ਨੂੰ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨਾਲ ਮੀਟਿੰਗ ਕਰਵਾਈ ਗਈ, ਜਿਸ ਦਾ ਨਤੀਜਾ ਬੇ-ਸਿੱਟਾ ਨਿਕਲਿਆ। ਗੱਲਾ ਮਜ਼ਦੂਰ ਯੂਨੀਅਨ ਦੇ ਮੈਂਬਰ ਲਗਾਤਾਰ ਮੰਗ ਕਰ ਰਹੇ ਸਨ ਕਿ ਠੇਕੇਦਾਰ ਸੋਨੀਆ ਮੱਟੂ ਦਾ ਟੈਂਡਰ ਰੱਦ ਕਰ ਕੇ ਸਿੱਧੇ ਤੌਰ 'ਤੇ ਟੈਂਡਰ ਮਜ਼ਦੂਰਾਂ ਨੂੰ ਦਿੱਤਾ ਜਾਵੇ, ਜਿਸ ਦੀ ਸਿੱਧੀ ਪੇਮੈਂਟ ਉਨ੍ਹਾਂ ਦੇ ਖਾਤਿਆਂ 'ਚ ਪਾਈ ਜਾਵੇ ਪਰ ਠੇਕੇਦਾਰ ਸੋਨੀਆ ਮੱਟੂ ਦਾ ਕਹਿਣਾ ਹੈ ਕਿ ਮੈਂ ਟੈਂਡਰ ਕਾਨੂੰਨੀ ਪ੍ਰਕਿਰਿਆ ਮੁਤਾਬਕ ਲਏ ਹਨ, ਜਿਸ 'ਤੇ ਮੇਰਾ ਹੱਕ ਹੈ। ਖਬਰ ਲਿਖੇ ਜਾਣ ਤੱਕ ਪੁਲਸ ਅਧਿਕਾਰੀਆਂ ਵੱਲੋਂ ਸ਼ਾਮ 6 ਵਜੇ ਤੋਂ ਬਾਅਦ ਦੋਵਾਂ ਧੀਰਾਂ ਦੇ ਵਰਕਰਾਂ ਨੂੰ ਵਾਪਸ ਭੇਜ ਦਿੱਤਾ ਗਿਆ ਪਰ ਪੁਲਸ ਫੋਰਸ ਗੋਦਾਮਾਂ 'ਚ ਤਾਇਨਾਤ ਸੀ।
ਹਰਿਆਣਾ ਦੇ ਡਰਾਈਵਰ ਦੀ ਗਲਾ ਘੁੱਟ ਕੇ ਸੂਏ 'ਚ ਸੁੱਟੀ ਲਾਸ਼
NEXT STORY