ਫਾਜ਼ਿਲਕਾ(ਨਾਗਪਾਲ, ਲੀਲਾਧਰ) : ਫਾਜ਼ਿਲਕਾ-ਮਲੋਟ ਰੋਡ 'ਤੇ ਲਗਭਗ 4 ਕਿਲੋਮੀਟਰ ਦੂਰ ਖਰਾਸ ਵਾਲੀ ਢਾਣੀ ਦੇ ਅੱਗੇ 9.30 ਵਜੇ ਵ੍ਹੀਕਲ ਨੂੰ ਸਾਇਡ ਨਾ ਦੇਣ ਕਾਰਨ ਟਰੱਕ ਅਤੇ ਜੀਪ ਚਾਲਕਾਂ ਵਿਚਕਾਰ ਹੋਏ ਵਿਵਾਦ 'ਚ ਜਿੱਥੇ ਟਰੱਕ ਅਤੇ ਜੀਪ ਚਾਲਕ ਜ਼ਖ਼ਮੀ ਹੋ ਗਏ ਅਤੇ ਟਰੱਕ ਚਾਲਕ ਨੇ ਟਰੱਕ 'ਚੋਂ ਅਖੋਤੀ ਰੂਪ 'ਚ ਨਗਦੀ ਅਤੇ ਹੋਰ ਸਮਾਨ ਕੱਢੇ ਜਾਣ ਦੇ ਦੋਸ਼ ਲਗਾਏ ਹਨ।
ਸੂਤਰਾਂ ਅਨੁਸਾਰ ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਮਹਿਲ ਸਿੰਘ (43) ਵਾਸੀ ਮੰਡੀ ਅਰਨੀਵਾਲਾ ਨੇ ਦੱਸਿਆ ਕਿ ਉਹ ਅਤੇ ਉਸਦਾ ਭਤੀਜਾ ਜਤਿੰਦਰ ਸਿੰਘ (28) ਪਠਾਨਕੋਟ ਤੋਂ ਆਪਣੇ ਟਰਾਲਾ ਨੰਬਰ ਪੀ. ਬੀ.-03 ਏ.ਐ.ਫ-0295 'ਚ ਬਜ਼ਰੀ ਲੱਦ ਕੇ ਫਾਜ਼ਿਲਕਾ ਆਏ ਸਨ। ਉਨ੍ਹਾਂ ਦੱਸਿਆ ਕਿ ਰਾਤ ਲਗਭਗ 9.30 ਵਜੇ ਜਦੋਂ ਉਹ ਫਾਜ਼ਿਲਕਾ ਦੀ ਟਰੱਕ ਯੂਨੀਅਨ ਦੇ ਨੇੜੇ ਟਰਾਲੇ 'ਚੋਂ ਅੱਧੀ ਬਜ਼ਰੀ ਉਤਾਰਣ ਤੋਂ ਬਾਅਦ ਜਦ ਫਾਜ਼ਿਲਕਾ-ਮਲੋਟ ਰੋਡ 'ਤੇ ਸਥਿਤ ਪਿੰਡ ਚਾਹਲਾਂ ਵਾਲੀ 'ਚ ਬਾਕੀ ਬਚੀ ਹੋਈ ਬਜ਼ਰੀ ਉਤਾਰਣ ਜਾ ਰਹੇ ਸਨ ਤਾਂ ਫਾਜ਼ਿਲਕਾ ਦੀ ਖਰਾਸ ਵਾਲੀ ਢਾਣੀ ਦੇ ਸੇਮਨਾਲੇ ਦੇ ਨੇੜੇ ਇਕ ਜੀਪ ਚਾਲਕ ਨੇ ਅਖੌਤੀ ਰੂਪ ਨਾਲ ਟਰਾਲੇ 'ਚ ਸਾਇਡ ਮਾਰੀ। ਜਦ ਉਸਨੇ ਉਕਤ ਜੀਪ ਚਾਲਕ ਦਾ ਵਿਰੋਧ ਕੀਤਾ ਤਾਂ ਉਸਨੇ ਟਰੱਕ ਦੇ ਅੱਗੇ ਜੀਪ ਲਗਾਕੇ ਉਨ੍ਹਾਂ ਨਾਲ ਝਗੜਾ ਕੀਤਾ। ਉਸਨੇ ਦੱਸਿਆ ਕਿ ਇੱਕ ਵਾਰ ਤਾਂ ਜੀਪ ਚਾਲਕ ਉਥੋਂ ਚਲਾ ਗਿਆ, ਪਰ ਕੁਝ ਕੁ ਦੂਰੀ 'ਤੇ ਉਪਮੰਡਲ ਦੇ ਪਿੰਡ ਚੁਵਾੜਿਆਂ ਵਾਲੀ ਦੇ ਨੇੜੇ ਉਕਤ ਜੀਪ ਚਾਲਕ ਨੇ ਆਪਣੇ ਸਾਥੀਆਂ ਨਾਲ ਮਿਲਕੇ ਫਿਰ ਤੋਂ ਉਸਦੇ ਅਤੇ ਉਸਦੇ ਭਤੀਜੇ ਜਤਿੰਦਰ ਸਿੰਘ ਨਾਲ ਮਾਰਕੁੱਟ ਕੀਤੀ ਅਤੇ ਉਸਦੇ ਭਤੀਜੇ ਨੂੰ ਆਪਣੇ ਨਾਲ ਜੀਪ 'ਤੇ ਲੈ ਗਏ। ਉਸਨੇ ਦੱਸਿਆ ਕਿ ਇਸ ਝਗੜੇ ਦੌਰਾਨ ਉਕਤ ਜੀਪ ਚਾਲਕ ਅਤੇ ਉਸਦੇ ਸਾਥੀਆਂ ਨੇ ਅਖੋਤੀ ਰੂਪ ਨਾਲ ਉਸਦੇ ਟਰੱਕ 'ਚ ਰੱਖ ਨਗਦੀ ਅਤੇ ਹੋਰ ਸਮਾਨ ਕੱਢ ਲਿਆ ਅਤੇ ਟਰੱਕ ਦੀ ਭੰਨਤੋੜ ਵੀ ਕੀਤੀ। ਮਹਿਲ ਸਿੰਘ ਨੇ ਦੱਸਿਆ ਕਿ ਇਸ ਝਗੜੇ 'ਚ ਉਸਦੇ ਹੱਥ ਅਤੇ ਸਰੀਰ 'ਤੇ ਸੱਟਾਂ ਲੱਗੀਆਂ ਹਨ।
ਇਸ ਤੋਂ ਇਲਾਵਾ ਇਸੇ ਝਗੜੇ 'ਚ ਜ਼ਖ਼ਮੀ ਦੂਸਰੇ ਪੱਖ ਦੇ ਗੋਤਮ ਰਾਮ (40) ਵਾਸੀ ਢਾਣੀ ਖਰਾਸ ਵਾਲੀ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9.30 ਵਜੇ ਉਹ ਆਪਣੀ ਜੀਪ 'ਤੇ ਜਾ ਰਿਹਾ ਸੀ ਤਾਂ ਖਰਾਸ ਵਾਲੀ ਢਾਣੀ ਦੇ ਸੇਮਨਾਲੇ ਦੇ ਪੁੱਲ ਦੇ ਨੇੜੇ ਅੱਗੇ ਇਕ ਟਰਾਲਾ ਜਾ ਰਿਹਾ ਸੀ। ਇਸ ਦੌਰਾਨ ਉਸਨੇ ਟਰਾਲੇ ਚਾਲਕ ਤੋਂ ਸਾਇਡ ਮੰਗੀ ਤਾਂ ਟਰਾਲਾ ਚਾਲਕ ਨੇ ਜੀਪ ਨੂੰ ਸਾਇਡ ਮਾਰ ਦਿੱਤੀ। ਜਿਸ 'ਤੇ ਉਸਨੇ ਟਰਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰਾਲਾ ਚਾਲਕ ਨੇ ਟਰਾਲਾ ਨਹੀਂ ਰੋਕਿਆ। ਇਸ ਤੋਂ ਬਾਅਦ ਪਿੰਡ ਚੁਵਾੜਿਆਂ ਵਾਲੀ ਦੇ ਨੇੜੇ ਜਦੋਂ ਉਸਨੇ ਅਤੇ ਢਾਣੀ ਖਰਾਸ ਵਾਲੀ ਵਾਸੀ ਲੋਕਾਂ ਨੇ ਟਰਾਲੇ ਨੂੰ ਰੋਕਿਆ ਤਾਂ ਉਕਤ ਟਰਾਲਾ ਚਾਲਕ ਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਉਸਦੇ ਨਾਲ ਮਾਰਕੁੱਟ ਕੀਤੀ। ਜਿਸ ਕਾਰਨ ਉਸਦੇ ਮੂੰਹ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਸੱਟਾਂ ਲੱਗੀਆਂ ਹਨ।
ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਲੋਕ ਗ੍ਰਿਫਤਾਰ, ਇਕ ਫਰਾਰ
NEXT STORY