ਜਿਵੇਂ ਹੀ ਪੈਰਿਸ ’ਚ ਜੀ7 ਸਿਖਰ ਸੰਮੇਲਨ ਸਮਾਪਤ ਹੋਇਆ, ਹਰ ਕੋਈ ਸ਼ਾਂਤ ਲੱਗ ਰਿਹਾ ਸੀ ਕਿਉਂਕਿ ਵਰਸਾਏ ਪੈਲੇਸ ’ਚ ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਦਾ ਇਕ ਸਮਝੌਤਾ ਮੈਮੋਰੰਡਮ ਹਸਤਾਖ਼ਰਿਤ ਕੀਤਾ ਗਿਆ ਸੀ (ਇਕ ਅਜਿਹੀ ਜਗ੍ਹਾ, ਜੋ ਮੁੱਖ ਰੂਪ ’ਚ ਇਸ ਲਈ ਜਾਣੀ ਜਾਂਦੀ ਹੈ, ਜਿੱਥੇ 1789 ’ਚ ਰਾਜਸ਼ਾਹੀ ਨੂੰ ਉਖਾੜ ਸੁੱਟਣ ਵਾਲੀ ਫਰਾਂਸੀਸੀ ਕ੍ਰਾਂਤੀ ਸ਼ੁਰੂ ਹੋਈ ਸੀ ਪਰ ਓਨੀ ਹੀ ਮਹੱਤਵਪੂਰਨ ਉਹ ਸ਼ਾਂਤੀ ਸੰਧੀ ਵੀ ਸੀ, ਜੋ ਜਰਮਨੀ ਅਤੇ ਉਸ ਦੇ ਖ਼ਿਲਾਫ਼ ਇਕਜੁੱਟ ਹੋਏ ਚਾਰ ਦੇਸ਼ਾਂ-ਗ੍ਰੇਟ ਬ੍ਰਿਟੇਨ, ਫਰਾਂਸ, ਰੂਸ ਅਤੇ ਅਮਰੀਕਾ ਵਿਚਾਲੇ ਹਸਤਾਖ਼ਰਿਤ ਹੋਈ ਸੀ, ਜਿਸ ਨੇ 29 ਜੂਨ, 1919 ਨੂੰ ਪਹਿਲੇ ਵਿਸ਼ਵ ਯੁੱਧ ਨੂੰ ਸਮਾਪਤ ਕੀਤਾ ਸੀ)।
ਪਰ ਵਪਾਰ ਸਮਝੌਤਿਆਂ ਜਾਂ ਹੋਰਮੁਜ਼ ਜਲਡਮਰੂਮੱਧ ਨੂੰ ਖੋਲ੍ਹਣ ਦੇ ਮਹੱਤਵ ਬਾਰੇ ਟਰੰਪ ਦੀ ਇਕ ਘਟੀਆ ਟਿੱਪਣੀ ਸਭ ਦਾ ਧਿਆਨ ਇਕ ਵੱਖਰੀ ਦਿਸ਼ਾ ਵੱਲ ਲੈ ਗਈ। ਉਂਝ ਤਾਂ ਟਰੰਪ ਨੇ ਅਨੇਕਾਂ ਵਾਰ ਆਪਣੇ ਸਹਿਯੋਗੀਆਂ ਨੂੰ ਗਲਤ ਬਿਆਨਬਾਜ਼ੀ ਨਾਲ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਯੂਕ੍ਰੇਨ ਤੋਂ ਆਏ ਜ਼ੇਲੈਂਸਕੀ, ਬ੍ਰਿਟਿਸ਼ ਪੀ. ਐੱਮ. ਕੀਰ ਸਟਾਰਮਰ, ਜਾਪਾਨੀ ਪੀ. ਐੱਮ. ਸਨਾਏ ਤਾਕਾਈਚੀ, ਤੁਰਕੀ ਦੇ ਰਾਸ਼ਟਰਪਤੀ ਏਰਦੋਗਨ, ਸ਼ਾਇਦ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਅਤੇ ਕੈਨੇਡਾ ਦੇ ਪੀ. ਐੱਮ. ਮਾਰਕ ਕਾਰਨੀ ਕੁਝ ਹੱਦ ਤੱਕ ਟਰੰਪ ਨੂੰ ਆਪਣੀ ਗਲਤ ਬਿਆਨੀ ਸੁਧਾਰਨ ਲਈ ਮਜਬੂਰ ਕਰਨ ’ਚ ਸਮਰੱਥ ਰਹੇ। ਇਸ ਦੌਰਾਨ ਪੁਤਿਨ ਜਾਂ ਸ਼ੀ ਜਿਨਪਿੰਗ ਦੇ ਨਾਲ ਉਨ੍ਹਾਂ ਦਾ ਵਿਵਹਾਰ ਹਮੇਸ਼ਾ ਨਿਮਰ ਰਹਿੰਦਾ ਹੈ।
ਇਸ ਵਾਰ ਵੀ ਸ਼ੁੱਕਰਵਾਰ ਸਵੇਰੇ ਇਹ ਨਵਾਂ ਵਿਵਾਦ ਸਾਹਮਣੇ ਆਇਆ, ਜਦੋਂ ਇਤਾਲਵੀ ਟੀ. ਵੀ. ‘ਲਾ 7’ ਦੇ ਇਕ ਪੱਤਰਕਾਰ ਨੇ ਟਰੰਪ ਦੇ ਨਾਲ ਫ਼ੋਨ ’ਤੇ ਕੁਝ ਸਵਾਲ ਕੀਤੇ। ਇਤਾਲਵੀ ਪ੍ਰਧਾਨ ਮੰਤਰੀ ਮੇਲੋਨੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਦਾ ਪ੍ਰਸ਼ਨ ਜਦੋਂ ਆਇਆ ਤਾਂ ਟਰੰਪ ਨੇ ਕਿਹਾ, ਜਾਰਜੀਆ, ‘ਉਹ ਸ਼ਾਇਦ ਖ਼ੁਸ਼ ਹੈ ਕਿ ਮੈਂ ਉਸ ਨਾਲ ਗੱਲ ਕੀਤੀ। ਮੈਨੂੰ ਉਸ ਨਾਲ ਫੋਟੋ ਖਿਚਵਾਉਣ ਦੀ ਕੋਈ ਲੋੜ ਨਹੀਂ ਸੀ। ਉਹ ਮੇਰੇ ਨਾਲ ਇੰਨੀ ਸ਼ਿੱਦਤ ਨਾਲ ਫੋਟੋ ਖਿਚਵਾਉਣਾ ਚਾਹੁੰਦੀ ਸੀ, ਮੈਂ ਤਾਂ ਅਜਿਹਾ ਕਰਦਾ ਵੀ ਨਾ ਪਰ ਮੈਨੂੰ ਉਸ ’ਤੇ ਤਰਸ ਆ ਗਿਆ।’
ਮੇਲੋਨੀ ਨੇ ਸ਼ੁੱਕਰਵਾਰ ਨੂੰ ਹੀ ਇਕ ਸੋਸ਼ਲ ਮੀਡੀਆ ਵੀਡੀਓ ’ਚ ਕਿਹਾ, ‘ਇਕ ਗੱਲ ਹੈ ਜੋ ਉਨ੍ਹਾਂ ਨੂੰ ਯਾਦ ਰੱਖਣੀ ਚਾਹੀਦੀ, ਨਾ ਮੈਂ ਅਤੇ ਨਾ ਹੀ ਇਟਲੀ ਕਦੇ ਭੀਖ ਮੰਗਦੇ ਹਾਂ।’
ਮੇਲੋਨੀ ਨੇ, ਜੋ ਕਦੇ ਯੂਰਪ ’ਚ ਟਰੰਪ ਦੇ ਸਭ ਤੋਂ ਮਜ਼ਬੂਤ ਸਹਿਯੋਗੀਆਂ ’ਚੋਂ ਇਕ ਸੀ, ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਨੂੰ ਖਾਰਿਜ ਕਰਦਿਆਂ ਕਿਹਾ, ‘ਮੈਂ ਸੱਚਮੁੱਚ ਹੈਰਾਨ ਹਾਂ। ਇਹ ਪੂਰੀ ਤਰ੍ਹਾਂ ਮਨਘੜਤ ਹੈ। ਮੈਨੂੰ ਨਹੀਂ ਪਤਾ ਕਿ ਉਹ ਆਪਣੇ ਹੀ ਸਹਿਯੋਗੀਆਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ। ਇਹ ਮੰਦਭਾਗਾ ਹੈ ਕਿ ਉਨ੍ਹਾਂ ਕੋਲ ਅਮਰੀਕਾ ਦੇ ਦੁਸ਼ਮਣਾਂ ਲਈ ਉਹੋ ਜਿਹਾ ਦ੍ਰਿੜ੍ਹ ਸੰਕਲਪ ਨਹੀਂ ਹੈ।’
ਟਰੰਪ ਨੇ ਸ਼ਨੀਵਾਰ ਨੂੰ ‘ਟਰੂਥ ਸੋਸ਼ਲ’ ਪੋਸਟ ’ਚ ਪਲਟਵਾਰ ਕਰਦਿਆਂ ਕਿਹਾ, ‘ਮੇਲੋਨੀ ਨੇ ਸਾਨੂੰ ਈਰਾਨ ਖ਼ਿਲਾਫ਼ ਇਟਲੀ ਦੀ ਹਵਾਈ ਪੱਟੀ ਦੀ ਵਰਤੋਂ ਵੀ ਨਹੀਂ ਕਰਨ ਦਿੱਤੀ। ਇਕ ਵੱਡੀ ਤਾਰਕਿਕ ਅਸੁਵਿਧਾ ਸੀ। ਹੁਣ ਜਦੋਂ ਅਮਰੀਕਾ ਨੇ ਈਰਾਨ ਨੂੰ ਸੈਨਿਕ ਰੂਪ ’ਚ ਹਰਾ ਦਿੱਤਾ ਹੈ, ਤਾਂ ਉਹ ਆਪਣੇ ਨੰਬਰ ਵਧਾਉਣ ਲਈ ਫਿਰ ਤੋਂ ਦੋਸਤ ਬਣਨਾ ਚਾਹੁੰਦੀ ਹੈ। ਨਹੀਂ, ਧੰਨਵਾਦ!’
ਮੇਲੋਨੀ ਨੇ ਵੀ ਇੰਸਟਾਗ੍ਰਾਮ ’ਤੇ ਪਿੱਛੇ ਨਾ ਰਹਿੰਦੇ ਹੋਏ ਕਿਹਾ, ‘ਇਹ ਲਗਾਤਾਰ, ਬਿਨਾਂ ਕਾਰਨ ਹਮਲੇ ਬੇਹੂਦਾ ਅਤੇ ਤਰਕਹੀਣ ਹਨ।’ ਉਨ੍ਹਾਂ ਨੇ ਅੱਗੇ ਜੋੜਿਆ, ‘ਜਿੱਥੋਂ ਤੱਕ ਮੇਰੀ ਲੋਕਪ੍ਰਿਯਤਾ ਦਾ ਸਵਾਲ ਹੈ, ਤੁਹਾਡਾ ਦੋਸਤ ਹੋਣਾ ਯਕੀਨੀ ਤੌਰ ’ਤੇ ਇਸ ’ਚ ਮਦਦਗਾਰ ਨਹੀਂ ਰਿਹਾ।’
ਅਸਲ ’ਚ ਟਰੰਪ ਅਤੇ ਮੇਲੋਨੀ ਦੇ ਵਿਚਾਲੇ ਸਬੰਧ ਉਦੋਂ ਤੇਜ਼ੀ ਨਾਲ ਵਿਗੜੇ ਜਦੋਂ ਮੇਲੋਨੀ ਨੇ ਈਰਾਨ ’ਚ ਯੁੱਧ ਨੂੰ ਲੈ ਕੇ ਟਰੰਪ ਅਤੇ ਪੋਪ ਲੀਓ ਦੇ ਵਿਚਾਲੇ ਹੋਏ ਵਿਵਾਦ ’ਚ ਦਖ਼ਲ ਦਿੱਤਾ ਅਤੇ ਕੈਥੋਲਿਕ ਅਧਿਆਤਮਿਕ ਨੇਤਾ ’ਤੇ ਟਰੰਪ ਦੇ ਜ਼ੁਬਾਨੀ ਹਮਲੇ ਨੂੰ ‘ਨਾ-ਸਵੀਕਾਰਨਯੋਗ’ ਦੱਸਿਆ।
ਟਰੰਪ ਨੇ ਯਕੀਨੀ ਤੌਰ ’ਤੇ ਉਨ੍ਹਾਂ ਨੂੰ ‘ਹਿੰਮਤ ਦੀ ਕਮੀ ਵਾਲੀ’ ਕਹਿਣਾ ਜਾਰੀ ਰੱਖਿਆ। ਮੇਲੋਨੀ ਨੇ ਜੀ7 ਬੈਠਕ ਦੌਰਾਨ ਟਰੰਪ ਨੂੰ ਮਿਲ ਕੇ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਗੱਲ ਪੂਰੀ ਤਰ੍ਹਾਂ ਕੰਟਰੋਲ ਤੋਂ ਬਾਹਰ ਹੋ ਗਈ।
ਹਾਲਾਂਕਿ ਇਟਲੀ ਦੇ ਪੂਰੇ ਰਾਜਨੀਤਿਕ ਦ੍ਰਿਸ਼ ਨੇ ਟਰੰਪ ਦਾ ਵਿਰੋਧ ਕੀਤਾ ਹੈ। ਵਿਦੇਸ਼ ਮੰਤਰੀ ਐਂਟੋਨੀਓ ਤਾਯਾਨੀ ਨੇ ਐਲਾਨ ਕੀਤਾ ਕਿ ਉਹ ਵਿਰੋਧ ਵਜੋਂ ਅਗਲੇ ਹਫ਼ਤੇ ਆਪਣੀ ਨਿਰਧਾਰਿਤ ਅਮਰੀਕਾ ਯਾਤਰਾ ਰੱਦ ਕਰ ਰਹੇ ਹਨ। ਰੱਖਿਆ ਮੰਤਰੀ ਗੁਈਡੋ ਕ੍ਰੋਸੇਟੋ ਉਸ ਸਮੇਂ ਵਾਸ਼ਿੰਗਟਨ ’ਚ ਸਨ, ਜਦੋਂ ਇਹ ਘਟਨਾ ਹੋਈ। ਉਨ੍ਹਾਂ ਨੇ ਦੁੱਖ ਜਤਾਉਂਦੇ ਹੋਏ ਕਿਹਾ, ‘ਕਿਸੇ ਲਈ ਵੀ ਇਹ ਚੰਗਾ ਨਹੀਂ ਹੈ, ਨਾ ਅਮਰੀਕਾ ਲਈ ਅਤੇ ਨਾ ਹੀ ਇਟਲੀ ਲਈ।’ ਇੱਥੋਂ ਤੱਕ ਕਿ ਖੱਬੇ-ਪੱਖੀ ਵਿਰੋਧੀ ਧਿਰ ਵੀ ਆਲੋਚਨਾ ਕਰਨ ਲਈ ਮੇਲੋਨੀ ਦੀ ਸੱਜੇ-ਪੱਖੀ ਪਾਰਟੀ ਦੇ ਨਾਲ ਸ਼ਾਮਲ ਹੋ ਗਈ।
ਮੇਲੋਨੀ, ਜਿਨ੍ਹਾਂ ਨੇ ਵ੍ਹਾਈਟ ਹਾਊਸ ’ਚ ਟਰੰਪ ਦੀ ਵਾਪਸੀ ਦੇ ਬਾਅਦ ਤੋਂ ਯੂਰਪ ਅਤੇ ਅਮਰੀਕਾ ਦੇ ਵਿਚਾਲੇ ਇਕ ਪੁਲ ਦੇ ਰੂਪ ’ਚ ਕਾਰਜ ਕਰਨ ਦਾ ਯਤਨ ਕੀਤਾ ਹੈ ਪਰ 2027 ’ਚ ਇਟਲੀ ’ਚ ਹੋਣ ਵਾਲੀਆਂ ਚੋਣਾਂ ਦੇ ਨਾਲ, ਜਨਰਲ ਰਾਬਰਟੋ ਵੰਨਾਚੀ, ਜੋ ਇਕ ਸਾਬਕਾ ਇਤਾਲਵੀ ਸੈਨਿਕ ਜਨਰਲ ਹਨ, ਹੁਣ ਇਕ ਮਜ਼ਬੂਤ ਸੱਜੇ-ਪੱਖੀ ਵਜੋਂ ਮੇਲੋਨੀ ਲਈ ਇਕ ਚੁਣੌਤੀ ਪੇਸ਼ ਕਰ ਰਹੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਇਸ ਵਿਵਾਦ ਦੀ ਗਰਮੀ ਜਲਦੀ ਹੀ ਸ਼ਾਂਤ ਹੋ ਜਾਵੇਗੀ ਪਰ ਇਸ ਨਾਲ ਜਨਰਲ ਨੂੰ ਮਦਦ ਮਿਲੇਗੀ।
ਮੇਲੋਨੀ ਜੋ ਇਟਲੀ ਦੀ ਪਹਿਲੀ ਮਹਿਲਾ ਪੀ. ਐੱਮ. ਹਨ, ਆਪਣੇ ਦਮ ’ਤੇ ਬਣੀ ਰਾਜਨੇਤਾ ਹੈ। ਆਪਣੀ ਮਾਂ ਦੁਆਰਾ ਇਕੱਲੀ ਪਾਲੀ ਗਈ, ਉਹ ਜਦੋਂ ਸਕੂਲ ’ਚ ਸੀ ਤਾਂ ਮਿਊਜ਼ਿਕ ਡਿਸਕ ਵੇਚਦੀ ਸੀ। ਜਾਪਾਨ ਦੀ ਪੀ. ਐੱਮ. ਟਰੰਪ ਵਲੋਂ ਅਪਮਾਨਿਤ ਕੀਤੇ ਜਾਣ ’ਤੇ ਇਕ ਨਿਮਰ ਮਹਿਲਾ ਰਹੀ ਹੋਵੇਗੀ ਪਰ ਮੇਲੋਨੀ ਨਹੀਂ। ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣ ਪਰ ਇਹ ਕਹਿਣਾ ਆਸਾਨ ਹੈ ਅਤੇ ਕਰਨਾ ਮੁਸ਼ਕਲ।
ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ
NEXT STORY