ਆਦਮਪੁਰ, (ਦਿਲਬਾਗੀ)- ਆਦਮਪੁਰ ਨੇੜੇ ਪਿੰਡ ਹਰੀਪੁਰ ਵਿਖੇ ਕਲਯੁਗੀ ਪੁੱਤਰ ਵੱਲੋਂ ਮਾਂ ਦਾ ਕਤਲ ਕਰ ਦਿੱਤਾ ਗਿਆ। ਥਾਣਾ ਮੁਖੀ ਗੋਪਾਲ ਸਿੰਘ ਨੇ ਦੱਸਿਆ ਕਿ ਦਿਆਲ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਹਰੀਪੁਰ ਜਿਸ ਦਾ ਬੁੱਧਵਾਰ ਤੋਂ ਕੋਈ ਪਤਾ ਨਹੀਂ ਲੱਗ ਰਿਹਾ ਸੀ, ਅੱਜ ਰਾਤ ਕਮਰੇ 'ਚੋਂ ਬਦਬੂ ਆਉਣ 'ਤੇ ਜਦੋਂ ਉਸ ਦਾ ਕਮਰਾ ਖੋਲ੍ਹਿਆ ਗਿਆ ਤਾਂ ਦਿਆਲ ਕੌਰ ਖੂਨ ਨਾਲ ਲਥਪਥ ਪਈ ਮਿਲੀ। ਉਸ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਸਨ ਅਤੇ ਉਸ ਦੀ ਮੌਤ ਹੋ ਚੁੱਕੀ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਦਿਆਲ ਕੌਰ ਦਾ ਲੜਕਾ ਧਰਮਵੀਰ ਉਰਫ ਗਾਗਾ ਜੋ ਕਿ ਮਾਂ ਨਾਲ ਉੁਸ ਦਾ ਵਿਆਹ ਕਰਵਾਉਣ ਲਈ ਹਮੇਸ਼ਾ ਲੜਦਾ ਰਹਿੰਦਾ ਸੀ, ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਤੇ ਕਮਰੇ ਨੂੰ ਬੰਦ ਕਰ ਕੇ ਫਰਾਰ ਹੋ ਗਿਆ। ਪਤਾ ਲੱਗਾ ਹੈ ਕਿ ਧਰਮਵੀਰ ਨਸ਼ੇ ਕਰਨ ਦਾ ਆਦੀ ਹੈ ਤੇ ਉਸ ਦੇ ਡਰੋਂ ਉਸ ਦਾ ਪਿਤਾ ਦੁਕਾਨ 'ਤੇ ਹੀ ਰਹਿੰਦਾ ਸੀ। ਪੁਲਸ ਵੱਲੋਂ ਦਿਆਲ ਕੌਰ ਦੀ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਧਰਮਵੀਰ ਘਰੋਂ ਫਰਾਰ ਹੈ।
ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਰਾਜਜੀਤ ਖਿਲਾਫ਼ ਲੁਕ ਆਊਟ ਨੋਟਿਸ ਜਾਰੀ
NEXT STORY