ਲੁਧਿਆਣਾ, (ਪੰਕਜ)- ਸ਼ੇਰਪੁਰ ਰੋਡ ਸਥਿਤ ਪ੍ਰਮੁੱਖ ਹਸਪਤਾਲ ਦੇ ਡਾਕਟਰਾਂ 'ਤੇ ਗੁੰਮਰਾਹ ਕਰ ਕੇ ਇਲਾਜ ਕਰਨ ਦਾ ਦੋਸ਼ ਲਾ ਕੇ ਕੈਂਸਰ ਦੀ ਬੀਮਾਰੀ ਤੋਂ ਪੀੜਤ ਦੀ ਹੋਈ ਮੌਤ 'ਤੇ ਪਰਿਵਾਰ ਨੇ ਖੂਬ ਹੰਗਾਮਾ ਕੀਤਾ। ਮੌਕੇ 'ਤੇ ਪੁੱਜੀ ਏ. ਸੀ. ਪੀ. ਅਮਨਦੀਪ ਬਰਾੜ ਅਤੇ ਥਾਣਾ ਮੁਖੀ ਬਿਟਨ ਕੁਮਾਰ ਨੇ ਪਰਿਵਾਰ ਨੂੰ ਸ਼ਾਂਤ ਕਰ ਕੇ ਮੌਕਾ ਸੰਭਾਲਿਆ।
ਹਸਪਤਾਲ ਦੇ ਡਾਕਟਰਾਂ 'ਤੇ ਇਲਾਜ ਵਿਚ ਗੁੰਮਰਾਹ ਕਰਨ ਦਾ ਦੋਸ਼ ਲਾਉਣ ਵਾਲੀ ਔਰਤ ਕੰਚਨ ਸ਼ਾਰਦਾ ਨੇ ਦੱਸਿਆ ਕਿ ਉਸ ਦਾ ਭਰਾ ਸੁਰਿੰਦਰ ਸ਼ਰਮਾ ਉਮਰ 50 ਸਾਲ ਕੈਂਸਰ ਤੋਂ ਪੀੜਤ ਸੀ। ਉਸ ਦਾ ਇਲਾਜ ਕਰਵਾਉਣ ਲਈ ਪਰਿਵਾਰ ਨੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਜਿਸ ਮਸ਼ੀਨ ਨਾਲ ਇਲਾਜ ਕਰਨ ਦਾ ਦਾਅਵਾ ਕੀਤਾ, ਅਸਲ ਵਿਚ ਉਹ ਮਸ਼ੀਨ ਇਸ ਹਸਪਤਾਲ ਦੇ ਕੋਲ ਮੁਹੱਈਆ ਨਹੀਂ ਸੀ। ਪੁੱਛਣ 'ਤੇ ਡਾਕਟਰਾਂ ਨੇ ਬਾਹਰੋਂ ਮਸ਼ੀਨ ਮੰਗਵਾਉਣ ਦਾ ਯਕੀਨ ਦੁਆਇਆ ਅਤੇ ਮਰੀਜ਼ ਦੀ ਚਾਰ ਵਾਰ ਕਰੀਮੋਥੈਰੇਪੀ ਕਰ ਕੇ ਕੈਂਸਰ ਵਾਲਾ ਮਾਸ ਸਾੜਨ ਲਈ ਇੰਜੈਕਸ਼ਨ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਹੋਈ ਇਨਫੈਕਸ਼ਨ ਉਸ ਦੇ ਭਰਾ ਦੀ ਮੌਤ ਦਾ ਕਾਰਨ ਬਣੀ।
ਪੀੜਤਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਮੈਨੇਜਮੈਂਟ ਨਾਲ ਸੰਪਰਕ ਕਰ ਕੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਗੁੰਮਰਾਹ ਕਰਨ ਸਬੰਧੀ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਰਵੱਈਆ ਹੈਰਾਨ ਕਰ ਦੇਣ ਵਾਲਾ ਸੀ। ਪਰਿਵਾਰ ਵੱਲੋਂ ਹੰਗਾਮਾ ਕਰਨ ਦੀ ਖ਼ਬਰ ਮਿਲਣ 'ਤੇ ਏ. ਸੀ. ਪੀ. ਅਤੇ ਥਾਣਾ ਮੁਖੀ ਨੇ ਮੌਕਾ ਸੰਭਾਲਦਿਆਂ ਪਰਿਵਾਰ ਨੂੰ ਸ਼ਾਂਤ ਕੀਤਾ ਅਤੇ ਲਾਸ਼ ਦਿਵਾਈ।
3 ਹਜ਼ਾਰ ਰੁਪਏ ਨੂੰ ਲੈ ਕੇ ਪ੍ਰਵਾਸੀ ਮਜ਼ਦੂਰ ਨੇ ਕੀਤਾ ਸਾਥੀ ਦਾ ਕਤਲ
NEXT STORY