ਨੀਂਦ 'ਚ ਸੁੱਤੇ ਹੋਏ ਪ੍ਰਵਾਸੀ ਮਜ਼ਦੂਰ 'ਤੇ ਕੀਤੇ ਰਾਡ ਨਾਲ ਕਈ ਵਾਰ
ਕਪੂਰਥਲਾ(ਭੂਸ਼ਣ)-ਕਸਬਾ ਨਡਾਲਾ 'ਚ ਸਿਰਫ 3 ਹਜ਼ਾਰ ਰੁਪਏ ਦੀ ਲੈਣਦਾਰੀ ਨੂੰ ਲੈ ਕੇ ਇਕ ਪ੍ਰਵਾਸੀ ਮਜ਼ਦੂਰ ਨੇ ਨੀਂਦ 'ਚ ਸੁੱਤੇ ਆਪਣੇ ਦੂਜੇ ਪ੍ਰਵਾਸੀ ਮਜ਼ਦੂਰ ਸਾਥੀ ਦਾ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਥਾਣਾ ਸੁਭਾਨਪੁਰ ਦੀ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਿਥਨ ਕੁਮਾਰ ਪੁੱਤਰ ਅਸ਼ੋਕ ਸ਼ਾਹ ਵਾਸੀ ਪਿੰਡ ਮੰਜੋਰਾ ਬਿਹਾਰ ਨੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਆਪਣੇ 3 ਹੋਰ ਪ੍ਰਵਾਸੀ ਮਜ਼ਦੂਰ ਸਾਥੀਆਂ ਦੀਪ ਲਾਲ ਪੁੱਤਰ ਦਮੋ ਮਹਿਤਾ, ਮੋਹਨ ਲਾਲ ਪੁੱਤਰ ਵਰਿੰਦਰ ਦਾਸ ਦੇ ਨਾਲ ਕਸਬਾ ਨਡਾਲਾ 'ਚ ਇਕ ਘਰ 'ਚ ਕਿਰਾਏ 'ਤੇ ਰਹਿੰਦਾ ਸੀ। ਉਹ ਨਡਾਲਾ 'ਚ ਰਹਿ ਕੇ ਮਜ਼ਦੂਰੀ ਦਾ ਕੰਮ ਕਰਦੇ ਹਨ । ਉਸਦੇ ਕਮਰੇ 'ਚ ਰਹਿਣ ਵਾਲੇ ਦੀਪ ਲਾਲ ਨੇ ਮੋਹਨ ਲਾਲ ਤੋਂ 3 ਹਜ਼ਾਰ ਰੁਪਏ ਦੀ ਰਕਮ ਲੈਣੀ ਸੀ। ਜਿਸ ਨੂੰ ਲੈ ਕੇ ਉਹ 3-4 ਦਿਨਾਂ ਤੋਂ ਮੋਹਨ ਲਾਲ ਤੋਂ ਆਪਣੀ ਰਕਮ ਮੰਗ ਰਿਹਾ ਸੀ। ਜਿਸਦੇ ਦੌਰਾਨ ਦੋਵਾਂ 'ਚ ਬਹਿਸ ਵੀ ਹੋਈ ਸੀ।
ਇਸ ਦੌਰਾਨ ਵੀਰਵਾਰ ਦੀ ਸਵੇਰੇ 4 ਵਜੇ ਦੀਪ ਲਾਲ ਅਚਾਨਕ ਲੋਹੇ ਦੀ ਰਾਡ ਲੈ ਕੇ ਕਮਰੇ 'ਚ ਪਹੁੰਚਿਆ ਅਤੇ ਉਸ ਨੇ ਨੀਂਦ 'ਚ ਸੁੱਤੇ ਮੋਹਨ ਲਾਲ ਦੇ ਸਿਰ 'ਤੇ ਰਾਡ ਨਾਲ ਕਈ ਵਾਰ ਕੀਤੇ । ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦੀ ਹਸਪਤਾਲ 'ਚ ਇਲਾਜ ਦੇ ਦੌਰਾਨ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਦੀਪ ਲਾਲ ਮੌਕੇ ਤੋਂ ਫਰਾਰ ਹੋ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਅਤੇ ਐੱਸ. ਐੱਚ. ਓ. ਸੁਭਾਨਪੁਰ ਇੰਸਪੈਕਟਰ ਜਸਵਿੰਦਰ ਪਾਲ ਸਿੰਘ ਪੁਲਸ ਟੀਮ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਮ੍ਰਿਤਕ ਪ੍ਰਵਾਸੀ ਮਜ਼ਦੂਰ ਮੋਹਨ ਲਾਲ ਦੀ ਲਾਸ਼ ਕਬਜ਼ੇ 'ਚ ਲੈ ਕੇ ਉਸਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ , ਉਥੇ ਹੀ ਫਰਾਰ ਮੁਲਜ਼ਮ ਦੀਪ ਲਾਲ ਦੀ ਤਲਾਸ਼ 'ਚ ਛਾਪਾਮਾਰੀ ਜਾਰੀ ਹੈ।
ਕੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਕੋਈ ਅਹਿਮੀਅਤ ਨਹੀਂ!
NEXT STORY