ਮੋਗਾ : ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਪੁੱਤ ਜਵਾਨ ਹੋਕੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣੇ ਪਰ ਕਈ ਵਾਰ ਕਿਸਮਤ ਇਹੋ ਜਿਹੇ ਮੁਕਾਮ ਤੇ ਲਿਆ ਕੇ ਖਡ਼੍ਹਾ ਦਿੰਦੀ ਹੈ ਕਿ ਮਾਂ ਬਾਪ ਰੋਟੀ ਤੋਂ ਵੀ ਮੁਹਤਾਜ ਹੋ ਜਾਂਦੇ ਹਨ। ਇਹੋ ਜਿਹੀ ਘਟਨਾ ਮੋਗਾ ਜ਼ਿਲ੍ਹਾ ਦੇ ਪਿੰਡ ਮਹਿਣਾ 'ਚ ਦੇਖਣ ਨੂੰ ਮਿਲੀ ਹੈ ਜਿੱਥੇ ਬੂਟਾ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਵਿੱਚ ਹੀ ਵੈਲਡਿੰਗ ਦੀ ਦੁਕਾਨ ਕਰਦਾ ਸੀ ਅਤੇ ਉਸ ਦੇ ਦੋ ਪੁੱਤ ਅਤੇ ਇੱਕ ਧੀ ਹੈ ਅਤੇ ਉਸ ਵਲੋਂ ਧੀ ਦਾ ਤਾ ਵਿਆਹ ਕਰ ਦਿੱਤਾ ਸੀ ਅਤੇ ਇੱਕ ਪੁੱਤ ਜੋ ਕਿ ਦਿਹਾੜੀ ਕਰ ਵਾਪਸ ਆਪਣੇ ਘਰ ਆਰਹੇ ਸੀ ਅਤੇ ਅਣਪਛਾਤੇ ਵਾਹਨ ਨੇ ਫੇਟ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ।
ਅਤੇ ਇਸਤੋਂ ਬਾਅਦ ਰਵੀ ਸਿੰਘ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਜਿਸ ਤੋਂ ਬਾਅਦ ਰਵੀ ਸਿੰਘ ਦੇ ਪਿਤਾ ਵੱਲੋਂ ਉਸ ਦਾ ਆਪ੍ਰੇਸ਼ਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਦ ਕਿ ਡਾਕਟਰਾਂ ਵੱਲੋਂ ਉਸਦਾ ਅਪਰੇਸ਼ਨ ਕਰਨਾ ਸੀ ਲੇਕਿਨ ਉਸ ਕੋਲ ਪੈਸੇ ਨਾ ਹੋਣ ਕਾਰਨ ਉਸਦਾ ਅਪਰੇਸ਼ਨ ਨਹੀ ਕਰਵਾ ਸਕਿਆ।
ਬੂਟਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਉਨ੍ਹਾਂ ਕਿਹਾ ਕਿ ਕਈ ਵਾਰ ਵਿਧਾਇਕਾਂ ਨਾਲ ਵੀ ਗੱਲ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਬੂਟਾ ਸਿੰਘ ਨੇ ਕਿਹਾ ਕਿ ਉਹ ਪਿੰਡ ਵਿਚ ਇੱਕ ਵੈਲਡਿੰਗ ਦੀ ਦੁਕਾਨ ਕਰਦਾ ਸੀ ਪਰ ਪੱਤਕ ਦੇ ਇਲਾਜ ਕਰਾਉਣ ਲਈ ਉਹ ਪਿਛਲੇ ਅੱਠ ਮਹੀਨਿਆਂ ਤੋਂ ਆਪਣੀ ਦੁਕਾਨ ਨਹੀਂ ਖੋਲ੍ਹ ਸਕਿਆ। ਉਸ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਹੀ ਪੁੱਤ ਦੀ ਸਾਂਭ ਸੰਭਾਲ ਕਰਦੇ ਹਨ ਉੱਥੇ ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੀ ਪਤਨੀ ਜੋ ਕਿ ਨਰੇਗਾ ਦੇ ਨਾਲ ਕੰਮ ਕਰਦੀ ਸੀ ਉਸ ਦਾ ਵੀ ਕੰਮ ਬੰਦ ਹੋ ਗਿਆ ਹੈ ਕਿਉਂਕਿ ਘਰ ਦੇ ਵਿੱਚ ਰਵੀ ਦੀ ਸਾਂਭ ਸੰਭਾਲ ਉਨ੍ਹਾਂ ਨੂੰ ਹੀ ਕਰਨੀ ਪੈਂਦੀ ਹੈ।
ਉਨ੍ਹਾਂ ਦਾ ਇਕ ਪੁੱਤ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ ਅਤੇ ਦੂਸਰਾ ਪੁੱਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਸ ਨੇ ਰਵੀ ਸਿੰਘ ਦੇ ਇਲਾਜ ਲਈ ਮਦਦ ਦੀ ਅਪੀਲ ਵੀ ਕੀਤੀ ਗਈ।ਬੂਟਾ ਸਿੰਘ ਵੱਲੋਂ ਮੀਡੀਆ ਰਾਹੀਂ ਗੁਹਾਰ ਲਗਾਈ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਕੀ ਉਹ ਆਪਣੇ ਪੁੱਤ ਦੀ ਜਿੰਦਗੀ ਬਚਾ ਸਕਣ।
ਪੰਜਾਬ ਵਿਧਾਨ ਸਭਾ 'ਚ ਉੱਠਿਆ ਗੈਂਗਸਟਰ ਦੀਪਕ ਟੀਨੂੰ ਦਾ ਮੁੱਦਾ, ਹੰਗਾਮੇ ਦੌਰਾਨ ਭਰੋਸਗੀ ਮਤੇ 'ਤੇ ਬਹਿਸ ਜਾਰੀ
NEXT STORY