ਲੁਧਿਆਣਾ, (ਰਿਸ਼ੀ)– ਵਿਆਹ ਦੇ 10 ਸਾਲਾਂ ਬਾਅਦ ਪਤੀ-ਪਤਨੀ ਦਾ ਆਪਸ ਵਿਚ ਤਲਾਕ ਹੋ ਗਿਆ ਅਤੇ ਪਿਉ ਦੋਵੇਂ ਬੱਚੀਆਂ ਨੂੰ ਨਾਲ ਲੈ ਕੇ ਪਿੰਡ (ਯੂ. ਪੀ.) ਚਲਾ ਗਿਆ, ਜਦੋਂਕਿ ਪਤਨੀ ਨੇ ਦੂਜਾ ਵਿਆਹ ਕਰਵਾ ਲਿਆ। 2 ਸਾਲ ਬਾਅਦ ਲਛਮਣ ਨਗਰ 'ਚ ਘਰ ਕੋਲ ਸਬਜ਼ੀ ਖਰੀਦਣ ਗਈ ਔਰਤ ਨੂੰ ਪਹਿਲਾ ਪਤੀ ਫਿਰ ਤੋਂ ਮਿਲਿਆ, ਜਦ ਉਹ ਆਪਣੀਆਂ ਬੇਟੀਆਂ ਨੂੰ ਮਿਲਣ ਕਮਰੇ 'ਚ ਗਈ ਤਾਂ 8 ਸਾਲਾ ਵੱਡੀ ਬੇਟੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪਿਤਾ 7 ਮਹੀਨਿਆਂ ਤੋਂ ਹਰ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਹੈ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਜਬਰ-ਜ਼ਨਾਹ ਦੇ ਦੋਸ਼ 'ਚ ਕੇਸ ਦਰਜ ਕਰ ਕੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ 'ਤੇ ਹਾਸਲ ਕੀਤਾ ਹੈ। ਥਾਣਾ ਇੰਚਾਰਜ ਇੰਸ. ਗੁਰਬਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਾਜ ਕੁਮਾਰ (32) ਦੇ ਰੂਪ ਵਿਚ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਦੀ ਮਾਂ ਨੇ ਦੱਸਿਆ ਕਿ ਉਕਤ ਦੋਸ਼ੀ ਨਾਲ ਲਗਭਗ 10 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ 2 ਸਾਲ ਪਹਿਲਾਂ ਆਪਸ 'ਚ ਤਲਾਕ ਹੋ ਗਿਆ, ਜਿਸ ਦੇ ਬਾਅਦ ਉਸ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਪਤੀ 8 ਸਾਲਾ ਅਤੇ ਢਾਈ ਸਾਲਾ ਬੇਟੀ ਨੂੰ ਨਾਲ ਲੈ ਕੇ ਆਪਣੇ ਪਿੰਡ ਚਲਾ ਗਿਆ ਸੀ। ਉਹ ਲਛਮਣ ਨਗਰ ਦੇ ਕੋਲ ਰਹਿਣ ਲੱਗ ਪਈ। ਲਗਭਗ 5 ਦਿਨ ਪਹਿਲਾਂ ਉਸ ਨੂੰ ਪਹਿਲਾ ਪਤੀ ਸਬਜ਼ੀ ਮੰਡੀ 'ਚ ਮਿਲਿਆ ਅਤੇ ਉਸ ਨੇ ਦੱਸਿਆ ਕਿ 8 ਮਹੀਨੇ ਪਹਿਲਾਂ ਉਹ ਦੋਵੇਂ ਬੇਟੀਆਂ ਨੂੰ ਨਾਲ ਲੈ ਕੇ ਲੁਧਿਆਣਾ ਆ ਗਿਆ ਸੀ ਅਤੇ ਇਕ ਸਾਈਕਲ ਪਾਰਟਸ ਫੈਕਟਰੀ ਵਿਚ ਕੰਮ ਕਰ ਰਿਹਾ ਹੈ। ਉਥੇ ਕਮਰਾ ਮਿਲਿਆ ਹੈ, ਜਿੱਥੇ ਦੋਵੇਂ ਬੇਟੀਆਂ ਨਾਲ ਰਹਿੰਦੀਆਂ ਹਨ। ਪਹਿਲੇ ਪਤੀ ਨੂੰ ਇੱਛਾ ਜਤਾਉਣ 'ਤੇ ਉਸ ਨੇ ਬੇਟੀਆਂ ਨੂੰ ਮਿਲਣ ਦੀ ਮਨਜ਼ੂਰੀ ਦੇ ਦਿੱਤੀ। ਜਦ ਉਹ ਆਪਣੀਆਂ ਬੇਟੀਆਂ ਨੂੰ ਮਿਲਣ ਕਮਰੇ 'ਚ ਗਈ ਤਾਂ ਵੱਡੀ ਬੇਟੀ ਦੀ ਤਬੀਅਤ ਖਰਾਬ ਦੇਖ ਕੇ ਆਪਣੇ ਨਾਲ ਘਰ ਲੈ ਆਈ, ਜਿੱਥੇ ਰੋਂਦੇ ਹੋਏ ਬੇਟੀ ਨੇ ਦੱਸਿਆ ਕਿ 7 ਮਹੀਨਿਆਂ ਤੋਂ ਰਾਤ ਨੂੰ ਸ਼ਰਾਬ ਪੀਣ ਤੋਂ ਬਾਅਦ ਪਿਤਾ ਉਸ ਦੇ ਨਾਲ ਜਬਰ-ਜ਼ਨਾਹ ਤੇ ਕੁਕਰਮ ਕਰ ਰਿਹਾ ਹੈ। ਉਸ ਵੱਲੋਂ ਰੌਲਾ ਪਾਉਣ 'ਤੇ ਮੂੰਹ 'ਤੇ ਹੱਥ ਰੱਖ ਦਿੰਦਾ ਹੈ। ਇੰਨਾ ਹੀ ਨਹੀਂ ਕਿਸੇ ਨੂੰ ਦੱਸੇ ਜਾਣ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਜਦੋਂਕਿ ਕਮਰੇ 'ਚ ਨਾਲ ਹੀ ਢਾਈ ਸਾਲ ਦੀ ਭੈਣ ਸੌਂਦੀ ਹੈ। ਪੁਲਸ ਅਨੁਸਾਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਸੂਮ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ ਤੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਕਾਂਗਰਸ-ਸਪਾ ਤੇ ਬਸਪਾ ਦਾ ਗੱਠਜੋੜ ਬਣਿਆ ਤਾਂ ਭਾਜਪਾ ਲੋਕ ਸਭਾ ਦੀਆਂ 2 ਸੀਟਾਂ ਵੀ ਜਿੱਤ ਨਹੀਂ ਸਕੇਗੀ
NEXT STORY