ਬਹਿਰਾਮ(ਆਰ.ਡੀ.ਰਾਮਾ)- ਜ਼ਿਲਾ ਪੁਲਸ ਮੁਖੀ ਸਤਿੰਦਰ ਸਿੰਘ ਵੱਲੋਂ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ ਦੀ ਚਲਾਈ ਮੁਹਿੰਮ ਨੂੰ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦੋਂ ਡੀ. ਐਸ. ਪੀ., ਬੰਗਾ ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਬਹਿਰਾਮ ਦੀ ਪੁਲਸ ਨੇ ਇਕ ਭਗੌੜੇ ਨੂੰ ਅੰਮ੍ਰਿਤਸਰ ਏਅਰ ਪੋਰਟ ਤੋਂ ਕਾਬੂ ਕੀਤਾ।
ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਬਹਿਰਾਮ ਗੁਰਦਿਆਲ ਸਿੰਘ ਨੇ ਦੱਸਿਆ ਦਸੰਬਰ 2015 ਨੂੰ ਮਨਜੀਤ ਕੌਰ ਪੁੱਤਰੀ ਬਖਸ਼ੀਸ਼ ਰਾਮ ਵਾਸੀ ਪਿੰਡ ਚੇਤਾ ਵੱਲੋਂ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਦਾਜ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਦੋਸ਼ੀ ਬਾਅਦ 'ਚ ਵਿਦੇਸ਼ ਚਲਾ ਗਿਆ ਅਤੇ ਪੁਲਸ ਨੇ ਐਲ. ਓ. ਸੀ. ਪਾਈ ਸੀ ਇੰਮੀਗ੍ਰੇਸ਼ਨ ਅਫ਼ਸਰ ਦੀ ਸੂਚਨਾ ਮਿਲਣ 'ਤੇ ਏ. ਐਸ. ਆਈ. ਤਾਰਾ ਚੰਦ ਦੀ ਅਗਵਾਈ ਵਿੱਚ ਏ. ਐਸ. ਆਈ. ਮਦਨ ਲਾਲ, ਏ. ਐਸ. ਆਈ. ਸੰਦੀਪ ਸਿੰਘ, ਐਚ. ਸੀ. ਨਰਿੰਦਰ ਸਿੰਘ, ਐਚ. ਸੀ. ਵਿਜੈ ਕੁਮਾਰ ਸਮੇਤ ਪੁਲਸ ਪਾਰਟੀ ਦੁਆਰਾ, ਜਦੋਂ ਉਕਤ ਭਗੌੜਾ ਆਪਣੇ ਘਰ ਜਾਣ ਲਈ ਹਵਾਈ ਅੱਡੇ 'ਤੇ ਉਤਰਿਆ ਤਾਂ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਪਹਿਚਾਣ ਮਨਮੋਹਣ ਸਿੰਘ ਉਰਫ ਮੋਹਣਾ ਪੁੱਤਰ ਬੁੱਧ ਦਾਸ ਵਾਸੀ ਪਿੰਡ ਧਮੂਲੀ ਥਾਣਾ ਭੋਗਪੁਰ ਜ਼ਿਲਾ ਜਲੰਧਰ ਦੇ ਤੌਰ 'ਤੇ ਹੋਈ। ਪੁਲਸ ਨੇ ਹੁਣ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਸਾਧਵੀ ਯੌਨ ਸ਼ੋਸ਼ਣ ਮਾਮਲਾ: ਰਾਮ ਰਹੀਮ 'ਤੇ ਫੈਸਲਾ 25 ਨੂੰ
NEXT STORY