Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 16, 2026

    1:01:01 AM

  • attention upi users

    UPI ਯੂਜ਼ਰਸ ਧਿਆਨ ਦੇਣ! ਆਮ ਲੋਕਾਂ ਲਈ 100% ਮੁਫ਼ਤ...

  • moga protest

    ਘਰੋਂ ਵੱਖਰੇ ਹੋਣ ਦਾ ਦਬਾਅ ਪਾ ਰਹੀ ਸੀ ਵਹੁਟੀ! ਅੱਕ...

  • big incident in gurdaspur

    ਪੰਜਾਬ: ਡਾਕਟਰਾਂ ਦੀ ਚੱਲਦੀ ਮੀਟਿੰਗ ਦੌਰਾਨ ਸਰਕਾਰੀ...

  • blackout mock drill

    ਪੰਜਾਬ 'ਚ ਫ਼ਿਰ ਹੋਵੇਗਾ BLACKOUT ਤੇ ਵੱਜਣਗੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ‘ਦਿ ਗਰੈਂਡ ਈਵੈਂਟ’ ਅਤੇ ਲਾਕਡਾਊਨ ਪ੍ਰਸਾਰਣ

PUNJAB News Punjabi(ਪੰਜਾਬ)

‘ਦਿ ਗਰੈਂਡ ਈਵੈਂਟ’ ਅਤੇ ਲਾਕਡਾਊਨ ਪ੍ਰਸਾਰਣ

  • Edited By Rajwinder Kaur,
  • Updated: 05 Apr, 2020 03:25 PM
Jalandhar
the grand event lockdown broadcasts
  • Share
    • Facebook
    • Tumblr
    • Linkedin
    • Twitter
  • Comment

ਸ਼ਿਵਦੀਪ

‘ਦਿ ਗਰੈਂਡ ਈਵੈਂਟ’: ਜਿਹੜੀ ਦੌੜ ਇਸ ਮਹਾਂਮਾਰੀ ਨੂੰ ਇਕ ‘ਗ੍ਰੈਂਡ-ਈਵੈਂਟ’ ਵਿਚ ਬਦਲਣ ਦੀ ਮੈਂ ਆਪਣੇ ਮੁਲਕ ਵਿਚ ਦੇਖੀ ਹੈ, ਹਾਲੇ ਤੱਕ ਕਿਤੇ ਹੋਰ ਨਹੀਂ ਦੇਖੀ। ਸਾਡੇ ਬਹੁਤੇ ਫੈਸਲੇ ਇਸ ਤਰਾਂ ਲਗਦੇ ਹਨ, ਜਿਵੇਂ ਅਸੀਂ ਇਸ ‘ਕੋਰੋਨਾ-ਈਵੈਂਟ’ ਨੂੰ ਸੈਲੀਬ੍ਰੇਟ ਕਰਨ ਲਈ ਮਿਥੇ ਹਨ। ਇਹ ਸਾਡੇ ਅੰਦਰਲਾ ਮਦਾਰੀਪੁਣਾ ਅਤੇ ਪਾਖ਼ੰਡ ਹੈ। ਮੈਨੂੰ ਲਗਦਾ ਸੀ ਕਿ ਇਸ ਸਖ਼ਤ ਸਮੇਂ ਦਰਮਿਆਨ ਅਸੀਂ ਅੰਤਰਿ ਸੰਵਾਦ ਰਾਂਹੀ ਅੰਦਰਲੇ ਮਹਾਂਮਾਨਵ ਤੱਕ ਪਹੁੰਚਾਗੇ ਪਰ ਉਲਟ ਹੋ ਰਿਹਾ ਹੈ ਜਦਕਿ ਬ੍ਰਹਮਰਾਖ਼ਸ਼ ਵੱਡਾ ਹੋ ਰਿਹਾ ਹੈ। ਅਸੀਂ ਆਪਣੀ ਅੰਦਰਲੀ ਅੱਗ ਨੂੰ ਇਕ ਹੋਰ ਵਿਨਾਸ਼ਕਾਰੀ ਰਾਹ ਉਪਰ ਧਕੇਲ ਰਹੇ ਹਾਂ, ਜਿਸਦਾ ਖਮਿਆਜ਼ਾ ਆਣ ਵਾਲੀਆਂ ਨਸਲਾਂ ਉਨ੍ਹਾਂ ਅੰਦਰ ਬਣਦੀ ਜੁਗਤ ਰਾਂਹੀ ਭੁਗਤਿਆ ਜਾਏਗਾ। ਇਹ ਜੁਗਤ ਅਸੀਂ ਉਨ੍ਹਾਂ ਨੂੰ ਦੇ ਰਹੇ ਹਾਂ। ਮੈਂ ਅਕਸਰ ਕਿਹਾ ਹੈ ਕਿ ਹੁਲੜਬਾਜ਼ੀ ਅਤੇ ਡੰਡਾ ਮੈਨੂੰ ਦੋਵੇਂ ਪਸੰਦ ਨਹੀਂ। ਠੀਕ ਇਸੇ ਤਰਾਂ ਮੈਨੂੰ ਨਿਰਾ ਵਿਰੋਧ ਅਤੇ ਨਿਰੀ ਭਗਤੀ ਵੀ ਪਸੰਦ ਨਹੀਂ। ਸਾਡੇ ਮੁਲਕ ਸਮੇਂ ਦੀ ਇਸ ਅਤੀ ਸੰਗੀਨ ਘਟਨਾ ਬਾਰੇ ਸੰਘਣੇ ਸੁਆਲ ਅਤੇ ਲਿਖਤਾਂ ਨਾਂ-ਮਾਤਰ ਹਨ। ਜੇਕਰ ਹਨ ਵੀ ਤਾਂ ਬਹੁਤ ਦਬਾਏ ਹੋਏ, ਸਾਹਮਣੇ ਨਹੀਂ ਆਉਣ ਦਿੱਤੇ ਜਾ ਰਹੇ। ਜਿਵੇਂ ਇਸ ਮਹਾਮਾਰੀ ਦਾ ਸਾਹਮਣਾ ਸਿਰਫ਼ ਹੇਠਲੇ ਪੱਧਰ ਦੀ ਬਿਆਨਬਾਜ਼ੀ ਨਾਲ ਹੋਇਆ ਹੈ, ਠੀਕ ਉਸੇ ਤਰਾਂ ਬਿਆਨਬਾਜ਼ੀ ਦਾ ਵਿਰੋਧ ਬੜੇ ਸਤਹੀ ਪੱਧਰ ਦੇ ਵਿਅੰਗ ਅਤੇ ਚੁਟਕਲਿਆਂ ਨਾਲ ਹੋ ਰਿਹਾ ਹੈ। ਸਟਾਇਰ ਮਨੁੱਖੀ ਅਕਪ੍ਰੈਸ਼ਨ ਦੀ ਇਕ ਕਮਾਲ ਦੀ ਖ਼ੋਜ ਹੈ ਪਰ ਮਸਖ਼ਰੀ ਅਤੇ ਸਟਾਇਰ ਦਾ ਅੰਤਰ ਸਪੱਸ਼ਟ ਹੋਣਾ ਚਾਹੀਦਾ ਹੈ। ਸਮੇਂ ਦੀ ਸੰਗੀਨਗੀ ਬਿਲਕੁਲ ਗਾਇਬ ਹੈ। ਸਾਡੀ ਮਾਨਸਿਕਤਾ 21 ਦਿਨਾਂ ਨੂੰ ਕਿਸੇ ਨਾ ਕਿਸੇ ਤਰਾਂ ਲੰਘਾਉਣ ਦੀ ਹੈ। ਸਮਾਂ ਲੰਘ ਜਾਏਗਾ ਜਾਂ ਲੰਘਾਉਣਾ ਹੈ’ ਉਪਰ ਟਿਕੀ ਹੋਈ ਹੈ। ਯਕੀਨ ਕਰਨਾ ਇਸ ਮਹਾਮਾਰੀ ਤੋਂ ਬਾਅਦ ਹਾਲਾਤ ਅਤੇ ਬੰਦਾ ਇਕੋ ਜਿਹਾ ਨਹੀਂ ਰਹੇਗਾ। ਸਾਡੇ ਹੋਸ਼ੇਪਣ ਦੇ ਸਿਟੇ ਬਹੁਤ ਭਿਆਨਕ ਹਨ। ਸੱਤਾ ਨੇ ਉਹੀ ਗੱਲਾਂ ਦੁਹਰਾਈਆਂ, ਜਿਨ੍ਹਾਂ ਉਪਰ ਅਕਸਰ ਬਿਆਨਬਾਜ਼ੀ ਹੁੰਦੀ ਹੈ। ਇਸ ਵਾਰ ਟਾਈਟਲ ‘ਕੋਰੋਨਾ’ ਹੈ। ਵਾਇਰਸ ਨੇ ਸਾਡੇ ਅੰਦਰ ਸੁੱਤੇ ਮਹਾਮਾਨਵ ਨੂੰ ਜਗਾਉਣ ਦੀ ਥਾਂ, ਉਸਨੂੰ ਹੋਰ ਗੂੜਾ ਐਨਸਥੀਸੀਆ ਦੇ ਦਿੱਤਾ ਹੈ। ਅੰਦਰ ਅਤੇ ਬਾਹਰ ਇਹ ਇਕ ਘਾਤਕ ਸਮਾਂ ਹੈ। ਵਾਇਰਸ ਦਾ ਮਰਹਮ ਮਿਲ ਜਾਵੇਗਾ ਪਰ ਸਿਰ ਅੰਦਰਲੇ ਜ਼ਖਮ ਦਾ ਇਲਾਜ ਅੰਦਰੋਂ ਲੱਭਣਾ ਪੈਣਾ ਹੈ। ਜੇਕਰ ਨਹੀਂ ਸਮਝ ਆ ਰਿਹਾ ਤਾਂ ਜੋ ਸਾਡੇ ਡਾਕਟਰ, ਨਰਸਾਂ, ਸਿਹਤ ਕਰਮਚਾਰੀ, ਆਸ਼ਾ ਵਰਕਰ, ਸੁਰੱਖਿਆ ਕਰਮੀ, ਕੁਝ ਸੰਸਥਾਵਾਂ ਬਾਹਰ ਅਤੇ ਹਾਟ-ਸਪਾਟ ਏਰੀਆਜ਼ ਵਿਚ ਹਨ। ਉਨ੍ਹਾਂ ਤੋਂ ਪੁਛਿਆ ਜਾ ਸਕਦਾ ਹੈ ਕਿ ਸਥਿਤੀ ਕਿੰਨੀ ਭਿਆਨਕ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜੋ ਸਾਡੀਆਂ ਬੇਵਕੂਫ਼ੀਆਂ/ਬਿਆਨਬਾਜ਼ੀਆਂ ਨੂੰ ਪਾਸੇ ਰੱਖ ਅਤੇ ਸਰਕਾਰ ਵਲੋਂ ਦਿੱਤੀਆਂ ਨਾਂ-ਮਾਤਰ ਸੁਵਿਧਾਵਾਂ ਅਤੇ ਉਪਕਰਣਾ ਨਾਲ ਆਪਣਾ ਕਾਰਜ ਕਰ ਰਹੇ ਹਨ।

    PunjabKesari

ਰਾਜਾ ਅਤੇ ਨਕਲੀ ਦਾਰਸ਼ਿਨਕਤਾ
ਸਮਾਂ ਬਦਲ ਗਿਆ ਹੈ। ਅਸੀਂ ਕਿਸੇ ਪਹਾੜੀ ਆਸ਼ਰਮ ਵਿਚ ਪੜਦੇ ਚੰਗੇ ਵਿਦਿਆਰਥੀ ਨਹੀਂ, ਜੋ ਇਕ ਤੀਰ ਚਲਾ ਕੇ ਹੱਡਾਂ ਵਿਚ ਜੰਮਿਆ ਹਿਮ ਪਿਘਲਾ ਲਵਾਂਗੇ। ਸਮੇਂ ਨੇ ਰਾਜੇ ਅਤੇ ਦਾਰਸ਼ਨਿਕ ਵਿਚ ਵੀ ਫਰਕ ਕੀਤਾ ਹੈ, ਜੋ ਰਹੇਗਾ। ਦੋਵਾਂ ਦੇ ਆਪਣੇ-ਆਪਣੇ ਫਰਜ਼ ਅਤੇ ਸੀਮਾਂਵਾ ਹਨ। ਰਾਜੇ ਨੂੰ ਕਹੋ ਕਿ ਹੇਕ ਲਾ ਕੇ ਦਾਰਸ਼ਨਿਕ ਬਣਨ ਦਾ ਨਾਟਕ ਖ਼ਤਮ ਕਰੇ। ਦਾਰਸ਼ਨਿਕਤਾ ਅਤੇ ਅਧਿਆਤਮ ਵਾਸਤੇ ਸਾਡੇ ਕੋਲ ਸਾਡੇ ਵੇਦ-ਪੁਰਾਣ, ਧਾਰਮਿਕ ਗ੍ਰੰਥ, ਲਿਟੇਰਚ ਆਦਿ ਸਭ ਮੌਜੂਦ ਹੈ। ਵਾਇਰਸ ਸਾਡੇ ਸਮੇਂ ਦਾ ਇਕ ਬਹੁਤ ਵੱਡਾ ਹਾਹਾਕਾਰ ਹੈ, ਜਿਸ ਦੇ ਖਾਤਮੇ ਲਈ ਯਤਨ ਕਰੋ। ਰਾਜੇ ਅਤੇ ਉਸਦੇ ਦਰਬਾਰੀਆਂ ਨੇ ਇਸ ਸਮੇਂ ਨੂੰ ਆਪਣੇ ਹੱਕ ਵਿਚ ਭੁਗਤਣ ਦੀ ਨਾਜਾਇਜ਼ ਕੋਸ਼ਿਸ਼ ਕੀਤੀ ਹੈ ਤੇ ਅਸੀਂ ਇਸ ਕੋਸ਼ਿਸ਼ ਨੂੰ ਚਾਰ ਚੰਨ ਲਾਏ ਹਨ। ਅਸੀਂ ਉਨ੍ਹਾਂ ਆਪਹੁਦਰਿਆਂ ਵਿਚ ਈਕੁਇਲੀ-ਰਿਸਪੋਂਸਿਵ ਹਾਂ, ਜਿਨ੍ਹਾਂ ਦੀ ਤਾੜੀ ਵਿਚ ਇਕ ਹੱਥ ਸਾਡਾ ਹੈ। ਇਸ ਤੋਂ ਪਹਿਲਾਂ ਇਸਦਾ ਥੋੜਾ ਜਿਹਾ ਅਸਰ ਉਦੋਂ ਦੇਖਣ ਨੂੰ ਮਿਲਿਆ, ਜਦੋਂ ਚੀਨੀ ਲੋਕਾਂ ਨੂੰ ਵਾਇਰਸ ਦੇ ਨਾਮ ਨਾਲ ਪੁਕਾਰਿਆ ਜਾਣ ਲੱਗਾ। ਫਿਰ ਉਦੋਂ ਜਦੋਂ ਨਾਰਥ ਈਸਟ ਦੇ ਲੋਕਾਂ ਨੂੰ ਅਸੀਂ ਕੋਰੋਨਾ ਕਹਿ ਕੇ ਸੰਬੋਧਨ ਕੀਤਾ ਸਿਰਫ਼ ਇਸ ਲਈ ਕਿ ਉਨ੍ਹਾਂ ਦੀ ਸੂਰਤ, ਬਣਤਰ ਚੀਨੀ ਨਾਲ ਮਿਲਦੀ ਸੀ। ਸਾਡੇ ਲਈ ਇਹ ਨਵਾਂ ਮਸਾਲਾ ਸੀ। ਅਸੀਂ ਕੁਝ ਦੇਰ ਇਸ ਵਿਚ ਉਲਝੇ ਰਹੇ, ਬੋਰ ਹੋ ਗਏ ਫਿਰ ਨਵੇਂ ਕਸੀਦੇ ਕੱਢ ਲਏ। ਅਸੀਂ ਆਪਣੇ ਅੰਦਰਲੀ ਨਫ਼ਰਤ ਨੂੰ ਇਕ ਨਵੇਂ ਮਸਾਲੇ ਵਿਚ ਲਪੇਟ ਕੇ ਪਰੋਸਣਾ ਸ਼ੁਰੂ ਕਰ ਦਿਤਾ। ਸੱਤਾ ਵਿਚ ਰਹਿਣ ਲਈ ਇਹੀ ਕੁਝ ਕਰਵਾਉਂਦੀ ਹੈ ਅਤੇ ਵਿਰੋਧੀ ਧਿਰ ਸੱਤਾ ਵਿਚ ਆਉਣ ਲਈ ਆਪਣਾ ਮਸਾਲਾ ਤਿਆਰ ਕਰਦੀ ਹੈ ਇਹ ਇਸੇ ਤਰਾਂ ਚਲਦਾ ਹੈ। ਅਸੀਂ ਬਸ ਪਿਆਦਿਆਂ ਦੀ ਕਤਾਰ ਹਾਂ। ਇਸ ਬਾਰੇ ਲੰਮੇ ਚੌੜੇ ਉਦਾਹਰਣ ਲਿਖੇ ਜਾ ਸਕਦੇ ਹਨ।  ਆਪਣੇ ਕੰਮਕਾਰ ਤਸੱਲੀ ਨਾਲ ਨਬੇੜ ਕੇ ਇਕ ਦਿਨ ਰਾਜਾ ਲਾਕਡਾਊਨ ਕਰਦਾ ਹੈ। ‘ਲਾਕਡਾਊਨ’ ਠੀਕ ਉਪਰਾਲਾ ਹੈ। ਅਸੀਂ ਇਸਦੇ ਨਾਲ ਕੁਝ ਹੋਰ ਸਪੋਟਿਵ ਅਨਾਊਂਸਮੈਂਟਸ ਦੀ ਉਡੀਕ ਕਰ ਰਹੇ ਸਾਂ, ਜੋ ਨਹੀਂ ਆਉਂਦੀਆਂ। ਫਿਰ ਇਸਦੇ ਭਿਆਨਕ ਨਤੀਜੇ ਸਾਹਮਣੇ ਆਉਣ ਲਗਦੇ ਹਨ। ਅਸੀਂ ਭਾਵਨਾ ਨਾਲ ਜੁੜੇ ਲੋਕ ਹਾਂ, ਸਾਡੇ ਬਹੁਤੇ ਲੋਕ ਹੋਰ ਮੁਲਕਾਂ ਵਾਂਗ ਇੰਡੀਵਿਯੂਅਲ ਸੋਚ ਦੇ ਧਾਰਨੀ ਨਹੀਂ। ਅਸੀਂ ਝੁੰਡ ਵਿਚ ਰਹਿੰਦੇ ਹਾਂ, ਇਕੱਲੇ ਹੋਣ ਤੋਂ ਡਰਦੇ ਹਾਂ।  ‘ਮਨ ਕੀ ਬਾਤ’ ਸਾਡੇ ਮੁਲਕ ਵਿਚ ਇਕੋ ਬੰਦਾ ਕਰਦਾ ਹੈ। ਸਾਡੀ ਭਾਵਨਾਤਮਿਕ ਸੋਚ ਦਾ ਸੱਤਾ ਨੇ ਬੜਾ ਬਰੀਕੀ ਅਤੇ ਸਮਝਦਾਰੀ ਨਾਲ ਫਾਇਦਾ ਚੁੱਕਿਆ ਹੈ। ਅਸੀਂ ਚਾਹੁੰਦੇ ਅਤੇ ਨਾ ਚਾਹੁੰਦੇ ਹੋਏ ਹਮੇਸ਼ਾ ਆਪਣੇ ਆਪ ਦੇ ਖ਼ਿਲਾਫ਼ ਭੁਗਤ ਜਾਂਦੇ ਹਾਂ। ਇਨ੍ਹਾਂ ਦਿਨਾਂ ਵਿਚ ਕਦੇ ਤਾੜੀ, ਕਦੇ ਥਾਲੀ ਹੁਣ ਮੋਮਬੱਤੀਆਂ। ਗਾਲ ਕੱਢਣ ਨੂੰ ਜੀਅ ਕਰਦਾ ਹੈ ਪਰ ਕੱਢ ਨਹੀਂ ਸਕਦਾ। ਲਿਖ ਵੀ ਨਹੀਂ ਸਕਦਾ ਅਖ਼ਬਾਰ ਵਾਲੇ ਕੱਟ ਦਿੰਦੇ ਹਨ। ਗਾਲ ਕੱਢ ਨਹੀਂ ਸਕਦਾ, ਇਸ ਲਈ ਨਹੀਂ ਕਿ ਸੱਭਿਅਕ ਹਾਂ ਬਲਕਿ ਇਸ ਲਈ ਕਿ ਡਰਦਾ ਹਾਂ। ਜਦੋਂ ਮੇਰੀ ਪਹੁੰਣ ਬਾਹਰ ਰਾਸ਼ਣ ਤੱਕ ਨਹੀਂ, ਸੱਤਾ ਦੀ ਪਹੁੰਚ ਮੇਰੇ ਗਿਰੇਬਾਨ ਤੱਕ ਜਿਉਂ ਦੀ ਤਿਉਂ ਬਰਕਰਾਰ ਹੈ। ਸੋ ਜਿਥੇ ਗਾਲ ਕੱਢਣ ਦਾ ਮਨ ਹੋਇਆ ਉਥੇ ‘...ਬੀਪ...’ ਲਿਖਾਂਗਾ। ਮੈਂ ਕਿਹਾ ਹੈ ਕਿ ਰਾਜੇ ਅਤੇ ਦਾਰਸ਼ਨਿਕ ਵਿਚ ਫਰਕ ਹੁੰਦਾ ਹੈ, ਸ਼ਾਇਦ ਮੇਰੀ ਇਸ ਗੱਲ ਨਾਲ ਰਾਜਾ ਅਤੇ ਉਸਦੇ ਸਿਪਾਹੀ ਸਹਿਮਤ ਨਹੀਂ ਹੋਣਗੇ। ਮੈਂ ਉਸਦੇ ਜਿੰਨੇ ਭਾਸ਼ਣ ਸੁਣੇ ਹਨ, ਉਕਤਾ ਜਾਂਦਾ ਹਾਂ, ਗੁੱਸਾ ਆਉਂਦਾ ਹੈ ਇਹ ਭਾਸ਼ਣ ਕਿਏ ਰਾਜਾ ਦਾ ਸਿੱਧਾ ਪ੍ਰਸਾਰਣ ਨਹੀਂ। ਮੈਂ ਲਗਾਤਾਰ ਉਮੀਦ ਕਰਦਾ ਹਾਂ, ਧੀਰਜ ਬਣਾਈ ਰੱਖਦਾ ਹਾਂ ਕਿ ਹੁਣ ਕੋਈ ਗੱਲ ਕਹੇਗਾ ਜਿਸ ਨਾਲ ਲੋਕਾਂ ਲਈ ਗਰਾਊਂਡ ਲੈਵਲ ਦੀ ਕੋਈ ਗੱਲ ਹੋਵੇਗੀ ਪਰ ਉਹ ਆਪਣੇ ਮੰਗਲ ਯਾਨ ਵਿਚ ਬੈਠਾ ਕਿਸੇ ਹੋਰ ਭਾਸ਼ਾ ਵਿਚ ਗੱਲ ਕਰਦਾ ਹੈ। ਸੱਤਾ ਗੰਡ-ਗਡੋਏ ਵਾਂਗ ਆਪਣੀ ਮਿਟੀ ਵਿਚ ਘੁਸੀ ਜਾ ਰਹੀ ਹੈ। ਕਈ ਵਾਰ ਤਾਂ ਇੰਝ ਲਗਦਾ ਜਿਵੇਂ ਸਰਕਾਰ ਨੂੰ ਆਪਣੇ ਮੰਤਰੀ ਪਦ ਵਿਚ ਇਕ ‘ਦਾਰਸ਼ਨਿਕ ਗੁਰੂ’ ਦੀ ਉਪਾਧੀ ਰੱਖ ਲੈਣੀ ਚਾਹੀਦਾ ਹੈ ਤਾਂ ਜੋ ਸਾਡੇ ਲੀਡਰ ਆਪਣੇ ਅਧਿਆਤਮ ਦਾ ਝੱਸ ਪੂਰਾ ਕਰ ਲਿਆ ਕਰਨ।  ਜਿਹੜਾ ਕੰਮ ਗਰਾਊਂਡ ਲੈਵਲ ਉਪਰ ਹੋ ਰਿਹਾ, ਉਸ ’ਚੋਂ ਕੁਝ ਫੀਸਦੀ ਲੋਕ ਆਪ ਹੀ ਕਰ ਰਹੇ ਹ ਪਰ ਸਾਡੇ ਕੋਲ ਸੱਤਾ ਵਲੋਂ ਦਿੱਤੀ ਸੁਪਨਸਾਜ਼ੀ ਦੀ ਲਿਸਟ ਵੱਡੀ ਹੈ, ਜੋ ਉਨ੍ਹਾਂ ਮੁਤਾਬਕ ਡਿਲਿਵਰ ਹੋ ਚੁੱਕੀ ਹੈ। ਕਦੇ-ਕਦੇ ਸੋਚਦਾ ਹਾਂ ਕਿ ਜਿਹੜੇ ਸਰਕਾਰੀ ਪੈਕਟ ਪਹੁੰਚ ਰਹੇ ਹਨ, ਉਨ੍ਹਾਂ ਉਪਰ ਰਾਜੇ ਅਤੇ ਉਸਦੇ ਦਰਬਾਰੀਆਂ ਦੀ ਫੋਟੋ ਕਿਹੜੀ ਪ੍ਰਟਿੰਗ ਪ੍ਰੈਸ ਵਿਚ ਛਪਦੀ ਹੈ। ਗਰੀਬ ਲਈ ਕੰਮ ਬੰਦ ਹੈ। ਅਸੀਂ ਵਿਚਾਰੇ ਪਿਆਦੇ ਇਸ ਸੰਘਣੇ ਹਨੇਰੇ ਵਿਚ ਚੁਟਕਲਿਆਂ ਦੀਆਂ ਲੜੀਆਂ ਚਲਾ ਰਹੇ ਹਾਂ। ਅਸੀਂ ਨਾਰਥ ਈਸਟ ਦੇ ਲੋਕਾਂ ਨੂੰ ਕੋਰੋਨਾ ਕਹਿ ਲਿਆ, ਲਤੀਫੇ ਘੜ ਲਏ, ਰਾਜੇ ਨੇ ਹਾਸੋਹੀਣੇ ਭਾਸ਼ਣ ਦੇ ਦਿੱਤੇ, ਹੱਕ ਅਤੇ ਵਿਰੋਧ ਵਿਚ ਚੁਟਕਲੇ ਘੜ ਲਏ। ਇਸ ਤੋਂ ਇਲਾਵਾ ਵਾਇਰਸ ਦਾ ਰਿਸ਼ਤਾ ਮੁਸਲਮਾਨਾਂ ਨਾਲ ਜੋੜ ਦਿਤਾ, ਗਰੀਬ ਨੂੰ ਹੋਰ ਗਰੀਬ ਅਤੇ ਅਨਪੜ ਨੂੰ ਹੋਰ ਅਨਪੜ ਕਰਾਰ ਕਰ ਦਿੱਤਾ। ਇਕ ਬਾਹਰੋਂ ਆਏ ਬਜ਼ੁਰਗ ਨੂੰ ਕੋਰੋਨਾ ਦਾ ਦੇਵਤਾ ਘੋਸ਼ਿਤ ਕੀਤਾ ਅਤੇ ਸ਼ਮਸ਼ਾਨ ਬੰਦ ਕਰ ਦਿੱਤੇ। ਮੌਤ ਦੀ ਰਾਜਨੀਤੀ ਸਾਡੇ ਲਈ ਕੋਈ ਨਵਾਂ ਕਾਂਡ ਨਹੀਂ। ਡਾਕਟਰਾਂ ਨੂੰ ਕਿਰਾਏ ਦੇ ਘਰਾਂ ਵਿਚੋਂ ਨਿਕਲਣ ਲਈ ਕਹਿ ਦਿੱਤਾ ਅਤੇ ਆਸ ਦੀ ਮੋਮਬੱਤੀ ਚਲਾ ਲਈ, ਕਿਹਦੇ ਲਈ ? ਜਿਹੜੇ ਕੰਮ ਰਾਜੇ ਨੇ ਦਿੱਤੇ, ਕਰ ਦਿੱਤੇ, ਅਸੀਂ ਵੀ ਕੁਝ ਘੱਟ ਨਹੀਂ ਕੀਤਾ। ਰਾਜੇ ਨੂੰ ਸਰਵ ਕਲਾ ਸਪੂਰਣ ਹੋਣ ਦਾ ਸਿੰਡਰੋਮ ਹੋ ਗਿਆ ਹੈ, ਪਰ ਉਹ ਉਹੀ ਕੰਮ ਨਹੀਂ ਕਰਦਾ ਜਿਸ ਦੇ ਲਈ ਉਸਨੂੰ ਚੁਣਿਆ ਗਿਆ ਸੀ।

ਫ਼ਲੈਸ਼ਲਾਈਟ ਅਤੇ ਫੇਸਬੁੱਕ

ਭਾਸ਼ਣ ਤੋਂ ਤਕਰੀਬਨ 5-7 ਮਿੰਟ ਦੇ ਅੰਦਰ ਮਹਾਂਭਾਰਤ ਸ਼ੁਰੂ ਹੋ ਗਿਆ ਸੀ। ਰਿਕਾਰਡ ਵੀਡੀਓ ਆਇਆ ਤੇ ਚਲਾ ਗਿਆ। ਮੇਰਾ ਦੋਸਤ ਜੋ ਮੇਰੇ ਨਾਲ ਰਹਿੰਦਾ ਹੈ 2-4 ਮਿੰਟ ਵੀਡੀਓ ਦੇਖ ਕੇ ਕਹਿੰਦਾ ਕਿ ਬੰਦ ਕਰ ਯਾਰ, ਸੁਣ ਨੀ ਹੁੰਦਾ ਗੁੱਸਾ ਆਉਂਦਾ; (...ਬੀਪ...)। ਮੇਰੀ ਫੇਸਬੁੱਕ ਉਪਰ ਅਲੱਗ-ਅਲੱਗ ਖਿਤਿਆਂ ਤੋਂ ਬਹੁਤੇ ਦੋਸਤ ਸਾਹਿਤ ਨਾਲ ਜੁੜੇ ਹੋਏ ਲੋਕ ਹਨ। ਪੰਜਾਬੀ ਪਿਛੋਕੜ ਵਾਲੇ ਦੋਸਤਾਂ ਨੇ ਪਾਤਰ ਦੀ ‘ਉੱਠ ਜਗਾ ਦੇ ਮੋਮਬੱਤੀਆਂ’ ਅਤੇ ਤਾਰਾ ਸਿੰਘ ਦੀ ‘ਕਾਹਨੂੰ ਬਾਲਦੈਂ ਬਨੇਰੇ ’ਤੇ ਮੋਮਬੱਤੀਆਂ’ ਵਿਚਾਲੇ ਜੰਗ ਛੇੜ ਲਈ। ਧੱਕੇ ਦੀ ਰੈਲੇਵੈਂਸੀ ਅਤੇ ਬਹਾਦਰੀ। ਤਕਰੀਬਨ 15 ਕੁ ਮਿੰਟ ਬਾਅਦ ਮੀਮਸ ਅਤੇ ਚੁਟਕਲੇ ਆਉਣੇ ਸ਼ੁਰੂ ਹੋ ਗਏ। ਭਾਸ਼ਣ ਦੇ ਦਰਮਿਆਨ ਭਗਤ ਅਤੇ ਵਿਰੋਧੀ ਲੜਨ ਲੱਗ ਪਏ। ਕਈ ਲੋਕਾਂ ਭਾਸ਼ਣ ਭਾਵਨਾ ਤੋਂ ਹੁੰਦਾ ਸਾਇੰਸ ਵਗੈਰਾ ਤੋਂ ਵੱਧਦਾ ਵੱਧਦਾ ‘ਹੀਟ ਟਰੈਪ ਫਾੱਰ’ ਕੋਰੋਨਾ ਵੱਲ ਖਿਸਕ ਗਿਆ। ਕਿਸੇ ਨੇ ਇਹ ਵੀ ਕਹਿ ਦਿੱਤਾ ਕਿ ਫਲਾਂ ਯੂਨੀਵਰਸਿਟੀ ਦੀ ਖੋਜ ਮੁਤਾਬਕ ਇਸ ਮੋਮਬੱਤੀ ਵਿਚ ਬੜਾ ਸਾਈਂਸ ਹੈ, ਪਿਘਲਦੇ ਮੋਮ ਵਿਚਂ ਇਕ ਰਸਾਇਣ ਨਿਕਲਦਾ ਹੈ, ਜੋ ਕੋਰੋਨਾ ਵਿਸ਼ਾਣੂਆਂ ਨੂੰ ਆਪਣੀ ਚਪੇਟ ਵਿਚ ਲੈ ਲੈਂਦਾ ਹੈ। ਇਕ ਮਿਤਰ ਨੇ ਕਿਹਾ ਕਿ ਇਸ ਸਭ ਪਲੈਨਿੰਗ ਨਿਜਾਮੂਦੀਨ ਤੋਂ ਭੱਜ ਕੇ ਛੁਪੇ ਮੁਸਲਮਾਨਾਂ ਲਈ ਹੈ ਅਤੇ ਉਹ ਇਸ ਭਾਸ਼ਣ ਦੇ ਵਿਰੋਧ ਵਿਚ ਮੋਮਬੱਤੀਆਂ ਨਹੀਂ ਜਲਾਉਣਗੇ ਅਤੇ ਫੜੇ ਜਾਣਗੇ।

 ਚਾਰ ਹੋਰ ਫੇਸਬੁਕ ਪੋਸਟਾਂ 
1.  ‘ਹੁਣ ਲਈ ਜਾਵੇਗੀ ਕੋਰੋਨਾ ਦੀ ਅਗਨੀ ਪ੍ਰੀਖਿਆ’।
2. ‘ਬਿਗਬਾੱਸ ਜੈਸੀ ਹੋ ਗਈ ਜ਼ਿੰਦਗੀ, ਮੋਦੀ ਜੀ ਆਤੇ ਹੈਂ ਟਾਸਕ ਦੇਕਰ ਚਲੇ ਜਾਤੇ ਹੈਂ’।
3. ‘ਚਾਹੀਦਾ ਤਾਂ ਸੀ ਡਾਕਟਰਾਂ, ਨਰਸਾਂ ਅਤੇ ਲੋੜਵੰਦਾ ਲਈ ਸੁਵਿਧਾਵਾਂ ਪਰ ਪੱਟੂ ਨੇ ਜਾਗੋ ਦਾ ਪ੍ਰੋਗਰਾਮ ਰੱਖ ਲਿਆ’। 
4. ‘CAA & NRC ਸਮਝ ਕੇ ਰਾਤੋ ਰਾਤ ਸੜਕ ਉਪਰ ਆ ਗਏ ਸੀ, ਹੁਣ ਕੁਆਰੰਟੀਨ ਅਤੇ ਸੋਸ਼ਲ ਡਿਸਟੈਂਸਿੰਗ ਸਮਝ ਨਹੀਂ ਆਉਂਦਾ; ਐਸਾ ਕੈਸੇ, ਸੋਚੋ ਇੰਡੀਆ ਸੋਚੋ।’ 

ਹੋਰ ਵੀ ਬੜਾ ਕੁਝ ਹੈ ਪਰ ਇਸ ਤੋਂ ਵੱਧ ਸ਼ਾਇਦ ਅਜੇ ਕਹਿਣ ਦੀ ਲੋੜ ਨਹੀਂ। ਮੈਂ ਕਾਫ਼ੀ ਸਮੇਂ ਤੋਂ ਸੋਚ ਰਿਹਾ ਸੀ ਕਿ ਸਰਕਾਰ ਵਲੋਂ ਕਰੋਨਾ ਦੇ ਲਈ ਕਿਹੜਾ ਨੁਮਾਇੰਦਾ ਨਿਯੁਕਤ ਕੀਤਾ ਗਿਆ ਹੈ ਜੋ ਸਮੇਂ ਸਮੇਂ ਉਪਰ ਟੀ ਵੀ ਉਪਰ ਆ ਕੇ ਕਰੋਨਾ ਬਾਰੇ ਖ਼ਬਰਾਂ ਦੱਸੇ, ਆਂਕੜਿਆਂ ਉਪਰ ਝਾਤ ਪੁਆਏ, ਠੀਕ ਹੋ ਰਹੇ ਮਰੀਜ਼ਾ ਬਾਰੇ ਦੱਸੇ, ਕਰੋਨਾ ਨਾਲ ਨਜਿੱਠਣ ਲਈ ਹੋ ਰਹੀਆਂ ਲੇਟਸਟ ਤਕਨੀਕਾਂ ਬਾਰੇ ਦੱਸੇ, ਨਵੀਂ ਜਾਣਕਾਰੀ ਅਤੇ ਨਵੇਂ ਪਲੈਨਜ਼ ਬਾਰੇ ਦੱਸੇ; ਜੇ ਹੈ ਤਾਂ ਮੈਨੂੰ ਨਹੀਂ ਪਤਾ।  ਮੇਰੇ ਕੋਲ ਏਨੇ ਸਾਧਨ ਹਨ ਅਤੇ ਮੈਨੂੰ ਨਹੀਂ ਪਤਾ, ਤੇ ਜਿਹਨਾਂ ਕੋਲ ਖ਼ਬਰ ਹੀ 10ਵੇਂ ਦਿਨ ਪਹੁੰਚਦੀ ਹੈ। ਜੇਕਰ ਸਾਰਾ ਕੰਮ ਨਿਊਜ਼ ਰੂਮਜ਼ ਦੀ ਟੀ-ਆਰ-ਪੀ ਅਤੇ ਲੋਕਾਂ ਨੇ ਕਰਨਾ ਹੈ ਫਿਰ ਅਦਾਰਿਆਂ ਦਾ ਕੀ ਕੰਮ ਹੈ। ਨਾ ਕਿਤੇ ਦਵਾਈਆਂ ਦਾ ਜ਼ਿਕਰ, ਨਾ ਵੈਂਟੀਲੇਟਰਜ਼ ਦਾ, ਨਾ ਮਜ਼ਦੂਰਾਂ ਬਾਰੇ ਕੋਈ ਕਸੀਦਾ, ਕੋਈ ਗਾਈਡਲਾਈਨ ਨਹੀਂ। ਸੁਵਿਧਾਵਾਂ ਦੀ ਸੰਖਿਆ/ਆਂਕੜੇ ਅਤੇ ਇਸਦੇ ਅਮਲ ਵਿਚ ਫਰਕ। ਅਸੀਂ ਇਹ ਕਹਿ ਦਿੱਤਾ ਕਿ ਮਿਤਰੋ ਅਫਵਾਹੇਂ ਨਾ ਫੈਲਾਓ ਪਰ ਸਹੀ ਜਾਣਕਾਰੀ, ਸਹੀ ਸਮੇਂ ਅਤੇ ਸਹੀ ਸਾਧਨਾਂ ਅਤੇ ਸਹੀ ਬੰਦੇ ਰਾਂਹੀ ਹੈ ਕਿਥੇ ?     

ਮੈਨੂੰ ਮੋਮਬੱਤੀ ਨਹੀਂ ਚਾਹੀਦੀ

ਮੈਨੂੰ ਮੁਆਫ਼ ਕਰਨਾ ਨਾ ਮੈਨੂੰ ਮੋਮਬੱਤੀ ਚਾਹੀਦੀ, ਨਾ ਮੈਂ ਜਲਾਉਣੀ। ਮੈਨੂੰ ਪਤਾ ਹੈ ਤੁਹਾਨੂੰ ਇਸ ਨਾਲ ਕੋਈ ਫ਼ਰਕ ਵੀ ਨਹੀਂ ਪੈਂਦਾ। ਉਦੋਂ ਜਦੋਂ ਕੋਰੋਨਾ ਹਾਵੀ ਹੋ ਰਿਹਾ ਹੈ।ਰਾਜਾ ਮੋਮਬਤੀਆਂ ਜਗਾਉਣ ਨੂੰ ਕਹਿ ਰਿਹਾ, ਮੇਰੀ ਮਾਂ ਜੋ ਸਰਬੱਤ ਦੇ ਭਲੇ ਲਈ ਘਰ ਜੋਤ ਜਗਾਉਂਦੀ ਸੀ ,ਜੇਕਰ ਉਹ ਕਹਿੰਦੀ ਤਾਂ ਮੰਨ ਲੈਂਦਾ ਪਰ ਚਤੁਰ ਰਾਜਾ ਐਨਾ ਭੋਲਾ ਨਹੀਂ। ਇਹ ਕੰਮ ਰਾਜੇ ਦਾ ਨਹੀਂ। ਸਾਡੇ ਕੋਲ ਇਨਾਂ ਦਿਨਾਂ ਹਜ਼ਾਰਾਂ ਕਵਿਤਾਵਾਂ, ਕਵੀ, ਉਪਦੇਸ਼, ਵੀਡੀਓਜ਼, ਲੇਖ, ਕਲਿਪਸ ਹਨ, ਜੋ ਕਿਸੇ ਮੋਮਬੱਤੀਆਂ ਤੋਂ ਘੱਟ ਨਹੀਂ। ਹਰੇਕ ਮੁਲਕ, ਭਾਸ਼ਾ ਵਿਚ ਇਹ ਲੋਕ ਆਪਣਾ ਕੰਮ ਕਰ ਰਹੇ ਹਨ। ਕਈ ਮੁਲਕਾਂ ਦਾ ਇਕ ਇਮੋਸ਼ਨਲ ਐਕਪ੍ਰੈਸ਼ਨ ਜਾਂ ਸਮੇਂ ਪ੍ਰਤੀ ਇਕ ਖੂਬਸੂਰਤ ਸੁਭਾਵਿਕ ਅਪਰੋਚ ਸੀ, ਉਸ ਨੂੰ ਸਾਡੇ ਰਾਜਾ ਜੀ ਕਾਪੀ ਕਰਕੇ, ਬਿਆਨਬਾਜ਼ੀ ਨਾਲ ਸਾਡੇ ਉਪਰ ਲਾਗੂ ਕਰ ਰਹੇ ਹਨ। ਇਹ ਕੀ ਦਿਖਾਉਣਾ ਚਾਹੁੰਦੇ ਹਨ ਕਿ ਸਭ ਠੀਕ ਅਤੇ ਨੈਚੁਰਲ ਹੈ। ਭਾਈ ਸਾਬ ਇਟਲੀ ਦੀਆਂ ਬਾਲਕਨੀ ਵਿਚ ਗਾਇਆ ਗਿਆ ਓਪੇਰਾ ਅਤੇ ਸਿਰ ਉਪਰ ਡਰ ਰੱਖ ਕੇ ਬਣਾਈ ਗਈ ਵੀਡੀਓ ਵਿਚ ਅੰਤਰ ਹੈ। ਆਇਰਸ਼ ਕਵੀ ਹੈਂਡਰਿਕ ਦੀ ਕਵਿਤਾ ਅਤੇ ਸਕਰਿਪਟਡ ਸਟੇਟਮੈਂਟਸ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਇਸ ਵਾਇਰਸ ਨਾਲ ਲੜ ਰਹੇ ਸਾਡੇ ਸਿਪਾਹੀ ਡਾਕਟਰਾਂ ਅਤੇ ਈਰਾਨ ਵਿਚ ਹੋਈ ਨਰਜ਼ਿਸ਼ ਦੀ ਮੌਤ ਇਕੋ ਹੈ, ਕਿਉਂਕਿ ਦੋਨਾਂ ਨੂੰ ਇਕ ਸਰਕਾਰੀ ਅਣਗਹਿਲੀ ਕਰਕੇ ਮੌਤ ਵੱਲ ਧਕੇਲਿਆ ਗਿਆ।ਸਾਡੇ ਪ੍ਰਾਈਵੇਟ ਹਸਪਤਾਲ ਲੋਕਾਂ ਦੀ ਸੇਵਾ ਲਈ ਨਹੀਂ ਉਤਰੇ ਸਗੋਂ ਉਨ੍ਹਾਂ ਦੇ ਬਾਹਰ ਨੋਟਿਸ ਲੱਗੇ ਹੋਏ ਹਨ ਕਿ ਖੰਘ ਅਤੇ ਬੁਖ਼ਾਰ ਵਾਲੇ ਬਾਹਰ ਰਹਿਣ। ਪਿਛਲੇ ਦਿਨਾਂ ਵਿਚ ਸੜਕ ਉਪਰ ਪਾਣੀ ਖੁਣੋ ਇਕ ਬੰਦੇ ਦੀ ਮੌਤ ਹੋਈ ਹੈ। ਹਸਪਤਾਲ ਦੇ ਬਾਹਰ ਫੱਟੇ ਉਪਰ ਇਕ ਬੱਚੇ ਨੂੰ ਜਨਮ ਦਿੱਤਾ। ਆਇਸੋਲੇਟ ਵਾਰਡ ਵਿਚ ਇਕ ਦੰਪਤੀ ਦੁਆਰਾ ਖ਼ੁਦਕੁਸ਼ੀ ਕਰ ਲਈ ਗਈ, ਮਰਨ ਵਾਲ਼ਿਆ ਦੀ ਆਖਰੀ ਰਿਕਾਰਡਿੰਗਜ਼ ਸੁਣ ਨਹੀਂ ਹੋ ਰਹੀਆਂ। ਅਸੀਂ ਹੋਰ ਕਿੰਨਾ ਗਿਰਨਾ ਹੈ। ਅਸੀਂ ਕਿਸਦੀ ਮੌਤ ਉਪਰ ਖੜ ਕੇ ਥਾਲੀਆਂ, ਮੋਮਬੱਤੀਆਂ ਦੇ ਕਸੀਦੇ ਘੜ ਰਹੇ ਹਾਂ। ਠੀਕ ਉਦੋਂ ਜਦੋਂ ਇਕ ਕੰਪਨੀ ਲਗਾਤਾਰ ਮਾਸਕ ਬਣਾ ਕੇ ਦੂਜੇ ਮੁਲਕਾਂ ਨੂੰ ਭੇਜ ਰਹੀ ਅਤੇ ਸਾਡੇ ਡਾਕਟਰ ਮਾਸਕ ਅਤੇ ਦਸਤਾਨੇ ਨਾਲ ਮਿਲਣ ਕਾਰਨ ਮਰ ਰਹੇ ਹਨ, ਸੜਕਾਂ ਉਪਰ ਆ ਰਹੇ ਹਨ ਤਾਂ ਰਾਜਾ ਕਹਿ ਰਿਹਾ ਹੈ, ਬਜਾਓ ਥਾਲੀ।  ਇਹ ਕਿਸ ਤਰਾਂ ਦਾ ਮੁਲਕ ਹੈ? ਸਦਮਾ ਛੋਟਾ ਹੋਏ ਜਾਂ ਵੱਡਾ ਕਾਰਪੋਰੇਟ ਘਰਾਣਿਆ ਲਈ ਵਰਦਾਨ ਹੁੰਦਾ।  ਕਿਹੜੇ ਲੋਕ ਹਨ ਜੋ ਇਸ ਤਰਾਂ ਦੇ ਬਿਆਨਾਂ ਨੂੰ ਰਿਸਪਾਂਸ ਕਰ ਰਹੇ ਹਨ। ਦੁਨੀਆ ਭਰ ਦਾ ਕੁਆਂਟਮ, ਫਿਜ਼ਕਸ, ਸਾਇੰਸ, ਗਣਿਤ, ਅੰਤਰਿਕਸ਼ ਵਿਦਿਆ ਰਾਜੇ ਦੇ ਭਾਸ਼ਣਾਂ ’ਚ ਆਇਆ ਹੈ। ਭਾਰਤੀ ਮੀਡੀਆ, ਭਾਰਤੀ ਮੀਡੀਆ ਨੂੰ ਕੌਣ ਭੁਲੇਗਾ। ਥਾਲੀ ਨੂੰ ਸਾਊਂਡ ਵੇਵ ਅਤੇ ਰੌਸ਼ਨੀ ਨੂੰ ਟੈਪਰੇਚਰ ਟਰੈਪ ਕਹਿ ਕੇ ਜੋ ਇਹ ਰਾਜਾ ਇਸ ਬਾਜ਼ਾਰ ਵਿਚ ਕੀ ਵੇਚ ਰਿਹਾ ਅਤੇ ਇਸਦੀ ਮਸ਼ਹੂਰੀ ਕੌਣ ਕਰਦਾ ਹੈ। ਜੇਕਰ ਅਜਿਹਾ ਹੈ ਤਾਂ ਕਿਉਂ ਨਾ ਇਕ ਖ਼ਾਲੀ ਜਗਾਹ ਲੱਭ ਕੇ ਹਰਿਕ ਖੇਤਰ ਵਿਚ ਸਰਕਾਰ ਆਪ ਇਹ ਟੈਪਰੇਚਰ ਟਰੈਪ ਕੋਰੋਨਾ ਉਪਰ ਸੁੱਟ ਲਵੇ, ਬਾਲੇ ਕਿੰਨੀਆਂ ਮੋਮਬੱਤੀਆਂ ਬਾਲਣੀਆਂ। ਜਿਹੜੇ ਬਹੁਤੇ ਮੰਤਰੀ ਸੰਤਰੀ ਲੁੱਕੇ ਬੈਠੇ ਹਨ ਅਤੇ ਜਿਨਾਂ ਨੂੰ ਸੜਕ ਉਪਰ ਮਰ ਰਹੇ ਲੋਕ ਦਿਖਾਈ ਨਹੀਂ ਦੇ ਰਹੇ। ਉਨ੍ਹਾਂ ਦੇ ਹੱਥ ਇਕ ਛੁਣਛੁਣਾ ਫੜਾ ਦਿੱਤਾ ਜਾਏ, ਵਜਾਈ ਜਾਣ। ਈਕਾਨੋਮੀ ਵਿਚ ਨਾ ਸਹੀ ਸਾਊਂਡ ਵੇਵ ਉਪਰ ਤਾਂ ਉਨ੍ਹਾਂ ਦੇ ਹਸਤਾਖ਼ਰ ਤਾਂ ਹੋਣ। ਮੈਂ ਕਿਸੇ ਦੀ ਵੀ ਗਲਤੀ ਉਪਰ ਪਰਦਾ ਨਹੀਂ ਪਾ ਰਿਹਾ। ਮੈਂ ਮੰਨਦਾ ਹਾਂ ਕਿ ਇਹ ਲੋਕ ਗਰੀਬ ਹਨ, ਅਨਪੜ੍ਹ ਹਨ, ਬੇਵਕੂਫ਼ ਹਨ, ਜਾਣਕਾਰੀ ਦੀ ਘਾਟ ਹੈ। ਸੁਰੱਖਿਆ ਕਰਮੀਆਂ ਅਤੇ ਡਾਕਟਰਾਂ ਨਾਲ ਭੱਦਾ ਅਤੇ ਜਾਨਲੇਵਾ ਵਿਵਹਾਰ ਹੋ ਰਿਹਾ ਹੈ। ਸਰਕਾਰ ਹੈ, ਸੱਤਾ ਹੈ ਪਾਵਰ ਹੈ ਫੜੋ ਅਤੇ ਅੰਦਰ ਕਰੋ। ਮਹਾਂਮਾਰੀ ਮੁੱਕਣ ’ਤੇ ਛੱਡ ਦਿਓ। ਫੋਕੇ ਡਰਾਮਿਆਂ ਦੀ ਕੀ ਲੋੜ ਹੈ। ਮਸਲਾ ਧਰਮ, ਗਰੀਬ ਅਤੇ ਗੁਮਰਾਹ ਲੋਕਾਂ ਨੂੰ ਮਸਾਲਾ ਬਣਾਉਣ ਉਪਰ ਹੈ, ਇਹ ਸਭ ਅਸੀਂ ਉਨ੍ਹਾਂ ਨੂੰ ਬਣਾਈ ਰੱਖਿਆ ਹੈ। ਕੀ ਇਨ੍ਹਾਂ ਤੱਕ ਸਹੀ ਜਾਣਕਾਰੀ ਪਹੁੰਚਾਈ ਗਈ, ਕਿਵੇਂ ਪਹੁੰਚੀ ਇਨ੍ਹਾਂ ਤੱਕ ਜਾਣਕਾਰੀ ਰੇਡੀਓ, ਟੈਲੀਵਿਜ਼ਨ ਜਾਂ ਫੇਸਬੁਕ ਰਾਂਹੀ। ਨਿਊਜ਼ ਚੈਨਲ ਘੋਲ ਕੇ ਪਾਇਆ ਗਿਆ, ਇਨ੍ਹਾਂ ਦੇ ਕੰਨਾ ਵਿਚ ਜਾਂ ਇਨ੍ਹਾਂ ਦੇ ਮਾਲਕਾਂ ਨੇ ਇਨ੍ਹਾਂ ਦੇ ਘਰ ਪਹੁੰਚਣ ਦਾ ਪ੍ਰਬੰਧ ਕੀਤਾ, ਤਨਖਾਹ ਮਿਲੀ? ਪਾਗ਼ਲ ਲੋਕ, ...ਬੀਪ... ਨਿਕਲ ਪਏ ਮਰਨ ਲਈ ਸੜਕਾਂ ਉਪਰ। ਪੂਰੀ ਉਮਰ ਇਨ੍ਹਾਂ ਦੇ ਪਰਿਵਾਰਾਂ ਨੂੰ ਕੋਸਿਆ ਜਾਏਗਾ ਅਤੇ ਇਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਆਪਣੇ ਆਪ ਉਪਰ ਕੀਟ ਨਾਸ਼ਕਾਂ ਦੀ ਬੂ ਸੁੰਘਣਗੀਆਂ।  ਇਕ ਮੋਮਬੱਤੀ ਇਨ੍ਹਾਂ ਨੂੰ ਵੀ ਖਰੀਦ ਕੇ ਦੇ ਦਿਓ। ਕੋਰੋਨਾ ਭੱਜ ਜਾਏਗਾ ਇਨ੍ਹਾਂ ਦਾ ਵੀ। ਇਨ੍ਹਾਂ ਨੂੰ ਦੱਸੋ ਕਿ ਇਸ ਵਾਇਰਸ ਤੋਂ ਹੋਈ ਮੌਤ ਤੋਂ ਬਾਅਦ ਉਸਦੇ ਸਰੀਰ ਜਾਂ ਸੰਸਕਾਰ ਜਾਂ ਦਫਨਾਣ ਲਈ ਕੀ ਗਾਈਡਲਾਈਨਜ਼ ਨੇ। ਹੱਸ ਰਹੀ ਹੈ ਸੱਤਾ, ਸਾਡੀ ਬੇਵਕੂਫੀ ਅਤੇ ਪੜੀ ਲਿਖੀ ਅਨਪੜ੍ਹਤਾਂ ਉਪਰ। ਕੀ ਅਸੀਂ ਆਪਣੇ ਘਰ ਵਿਚ ਬੈਠੇ ਐਨੇ ਨਿਰਾਸ਼ ਹਾਂ ਕਿ ਵਿਚਾਰੇ ਰਾਜੇ ਨੂੰ ਸਾਡੇ ਅੰਦਰ ਆਸ ਜਗਾਉਣ ਲਈ ਮੋਮਬੱਤੀ ਜਲਾਉਣ ਦਾ ਹੁਕਮ ਦੇਣਾ ਪੈਂਦਾ ਹੈ। ਐਨੇ ਬੋਲੇ ਹੋ ਗਏ ਹਾਂ ਕਿ ਚੀਕਾਂ ਸੁਣਾਈ ਨਹੀਂ ਦਿੰਦੀਆਂ। ਇਹ ਮੋਮਬੱਤੀਆਂ ਜਗਾਉਣ ਵਾਲੇ ਲੋਕ ਕੌਣ ਹੋਣਗੇ, ਉਹੀ ਜਿਹੜੇ ਕੁਝ ਦਿਨ ਪਹਿਲਾਂ ਲੋਕਾਂ ਦਾ ਨਾਂ ਬਦਲ ਕੇ ਕੋਰੋਨਾ ਰੱਖ ਰਹੇ ਸੀ ਜਾਂ ਉਹ ਚੁਟਕਲਿਆਂ ਦੀ ਲੜਾਈ ਵਿਚ ਮਸ਼ਰੂਫ ਸਨ? ਮੁਆਫ਼ ਕਰਨਾ ਮੈਨੂੰ ਇਨ੍ਹਾਂ ਕੋਲੋ ਆਸ ਕੋਈ ਬੱਤੀ ਨਹੀਂ ਚਾਹੀਦੀ।

ਮੇਰੇ ਲਈ ਹਰ ਰੋਜ਼ ਇਹ ਕੰਮ ਸੂਰਜ ਕਰ ਦਿੰਦਾ ਹੈ। ਸਦੀਆਂ ਤੋਂ ਕਰਦਾ ਆ ਰਿਹਾ ਹੈ, ਸਦੀਆਂ ਤੱਕ ਕਰਦਾ ਰਹੇਗਾ, ਜਿਸਨੂੰ ਚੜਦਾ-ਡੁਬਦਾ ਸੂਰਜ ਆਸ ਨਹੀਂ ਦਿੰਦਾ, ਉਸਦਾ ਮੋਮਬੱਤੀ ਸੁਆਹ ਕਰੇਗੀ। 

ਇਹ ਰੌਸ਼ਨੀ ਕਿਸ ਕੰਪਨੀ ਦੀ ਹੈ। ਸਮੇਂ ਨਾਲ ਸਿੱਧੀ ਰੈਲੇਵੈਂਸੀ ਤਾਂ ਨਹੀਂ ਪਰ ਫਿਰ ਵੀ ਇਸ ਰੌਸ਼ਨੀ ਦੀ ਰਾਜਨੀਤੀ ਉਪਰ ਹਰੀਸ਼ੰਕਰ ਪਰਸਾਈ ਦੀ ਕਹਾਣੀ ‘ਟਾਰਚ ਵੇਚਣ ਵਾਲੇ’ ਯਾਦ ਆ ਰਹੀ। ਇਹ ਕਹਾਣੀ ਕਾਫ਼ੀ ਸਮਾਂ ਪਹਿਲਾ ਪੜੀ ਸੀ ਅਤੇ ਅੱਜ ਦੁਬਾਰਾ ਕਿਸੇ ਬਲਾੱਗ ਉਪਰ ਦੇਖੀ ਤਾਂ ਸੋਚਿਆ ਕਿ ਇਸਦਾ ਜ਼ਿਕਰ ਕਰਾਂ। ਇਸ ਕਹਾਣੀ ਦਾ ਸਿਧਾ ਸਬੰਧ ਹਨੇਰੇ ਤੋਂ ਡਰਾ ਕੇ ਰੌਸ਼ਨੀ ਵੇਚਣ ਵਾਲਿਆ ਨਾਲ ਸੀ। ਮੋਟੀ-ਮੋਟੀ ਕਹਾਣੀ ਸੀ ਕਿ ਦੋ ਪਾਤਰ ਕੁਝ ਸਾਲਾਂ ਬਾਅਦ ਮਿਲਦੇ ਹਨ। ਇਕ ਟਾਰਚ ਵੇਚਦਾ ਹੈ, ਇਕ ਸਾਧ ਬਣਕੇ ਸੁਪਨਈ ਪ੍ਰਕਾਸ਼। ਹਨੇਰੇ ਦਾ ਇਲਾਜ ਕੋਈ ਨਹੀਂ ਕਰਦਾ।ਟਾਰਚ ਵੇਚਣ ਵਾਲਾ ਆਪਣਾ ਕਿਸਾ ਦੂਸਰੇ ਨੂੰ ਸਦਾ ਹੈ ਕਿ ਕਿਸ ਤਰਾਂ ਉਹ ਸਿਖਰ ਦੁਪਹਿਰੇ ਲੋਕਾਂ ਨੂੰ ਡਰਾਉਂਦਾ ਹੈ, ਫਿਰ ਪ੍ਰਕਾਸ਼ ਨਾ ਰਾਬਤਾ ਕਰਾਉਂਦਾ ਹੈ ਅਤੇ ਆਪਣੀ ‘ਸੂਰਜ ਸ਼ਾਪ’ ਟਾਰਚ ਵੇਚ ਦਿੰਦਾ ਹੈ। ਫਿਰ ਉਹ ਦੂਸਰੇ ਪਾਤਰ ਆਪਣੇ ਦੋਸਤ ਨੂੰ ਇਕ ਫਿਲਮੀ ਸੰਤ ਵਾਂਗ ਸਟੇਜ਼ ਉਪਰ ਦੇਖਦਾ ਹੈ, ਜੋ ਤਕਰੀਬਨ ਤਕਰੀਬਨ ਮਿਲਦੇ ਜੁਲਦੇ ਜੁਮਲਿਆ ਨਾਲ ਰਹੱਸਮਈ ਪ੍ਰਕਾਸ਼ ਵੇਚ ਰਿਹਾ ਹੈ। ਉਹ ਉਸ ਸੰਤ ਆਦਮੀ ਨੂੰ ਪੁਛਦਾ ਹੈ ਕਿ ਕਿਹੜੀ ਕੰਪਨੀ ਦੀ ਟਾਰਚ ਵੇਚਦਾ ਏਂ । ਸੰਤ ਜੁਆਬ ਦਿੰਦਾ ਹੈ ਕਿ ਮੈਂ ਟਾਰਚ ਕਿਉਂ ਵੇਚਾਂਗਾ ਮੈਂ ਇਕ ਦਾਰਸ਼ਨਿਕ, ਸਾਧੂ ਅਤੇ ਸੰਤ ਹਾਂ। ਉਹ ਬੰਦਾ ਕਹਿੰਦਾ ਹੈ ਕਿ ਜੋ ਵੀ ਕਹੋ ਵੇਚਦਾ ਤੂੰ ਟਾਰਚ ਹੀ ਹੈਂ। ਤੇਰੇ ਅਤੇ ਮੇਰੇ ਪ੍ਰਵਚਨ ਇਕ ਤਰਾਂ ਦੇ ਹਨ।  ਇਸ ਤਰਾਂ ਦੀ ਗੱਲਬਾਤ ਨਾਲ ਕਾਹਣੀ ਖ਼ਤਮ ਹੋ ਜਾਂਦੀ ਹੈ ਅਤੇ ਆਮ ਟਾਰਚ ਵੇਚਣ ਵਾਲਾ ਦਾਹੜੀ ਰੱਖਣ ਦੀ ਸੋਚਣ ਲਗਦਾ ਹੈ।ਇਸ ਕਹਾਣੀ ਦਾ ਇਕ ਡਾਇਲਾਗ ਹੈ ਕਿ :- “ਚਾਹੇ ਕੋਈ ਦਾਰਸ਼ਨਿਕ ਬਣੇ, ਸੰਤ ਬਣੇ ਜਾਂ ਸਾਧੂ ਬਣੇ, ਜੇਕਰ ਉਹ ਬੰਦਾ ਲੋਕਾਂ ਨੂੰ ਹਨੇਰਾ ਦਾ ਡਰ ਦਿਖਾਉਂਦਾ ਹੈ ਤਾਂ ਉਹ ਆਪਣੀ ਕੰਪਨੀ ਦਾ ਟਾਰਚ ਚਣਾ ਚਾਹੁੰਦਾ ਹੈ। ਤੇਰੇ ਵਰਗੇ ਲੋਕਾਂ ਲਈ ਹਮੇਸ਼ਾ ਹੀ ਅੰਧਕਾਰ ਛਾਇਆ ਰਹਿੰਦਾ ਹੈ। ਤੂੰ ਦੱਸ ਕਿ ਤੇਰੇ ਵਰਗੇ ਕਿਸੀ ਆਦਮੀ ਨੇ ਹਜ਼ਾਰਾਂ ਵਿਚ ਬੈਠ ਕਦੇ ਇਹ ਵੀ ਕਿਹਾ ਹੈ ਕਿ ਅੱਜ ਦੁਨੀਆ ਵਿਚ ਪ੍ਰਕਾਸ਼ ਫੈਲਿਆ ਹੈ। ਨਹੀਂ ਕਿਹਾ ਕਿਉਂ ਉਨ੍ਹਾਂ ਨੇ ਆਪਣੇ ਕੰਪਨੀ ਦਾ ਟਾਰਚ ਵੇਚਣਾ ਹੈ। ” 

ਨੋਟ: ਇਸਦਾ ਰਾਜੇ ਦੇ ਭਾਸ਼ਣ ਨਾਲ ਕੋਈ ਸਬੰਧ ਨਹੀਂ ਹੈ।  

ਸੂਰਜ ਵੱਡਾ ਬੰਦਾ ਹੈ: ਅਸੀਂ ਚੰਦ ਨੂੰ ਮਾਮਾ ਕਹਿ ਕੇ ਵੱਡੀ ਹੋਈ ਪੀੜੀ ਹਾਂ; ਸੂਰਜ ਵੱਡਾ ਬੰਦਾ ਹੈ। ਸ਼ਾਇਦ ਤਾਂਹੀ ਦਾਦੀ ਕਹਿੰਦੀ ਹੁੰਦੀ ਸੀ ਕਿ ਸੂਰਜ ਨੂੰ ਦੀਵਾ ਨਹੀਂ ਦਿਖਾਈਦਾ।  ਮੈਂ ਪਹਿਲਾਂ ਹੀ ਕਿਹਾ ਆਪਣੇ ਆਪ ਨੂੰ, ਪਰਿਵਾਰ ਨੂੰ, ਦੋਸਤਾਂ ਨੂੰ ਆਸ ਦੇਣ, ਦਿਖਾਉਣ ਲਈ ਮੈਨੂੰ ਕਿਸੇ ਮੋਮਬੱਤੀ ਦੀ ਲੋੜ ਨਹੀਂ ਹੈ।  ਮੇਰਾ ਇਹ ਕੰਮ ਸੂਰਜ ਕਰ ਲੈਂਦਾ ਹੈ, ਜਿਦਣ ਸੂਰਜ ਬੁਝਿਆ ਮੋਮਬੱਤੀ ਵੀ ਬਾਲਾਂਗੇ।  ਇਕ ਕਵਿਤਾ ਹੈ ਪੂਰੀ ਤਰਾਂ ਤਾਂ ਯਾਦ ਨਹੀਂ ਪਰ ਉਸ ਵਿਚ ਨਵਤੇਜ (ਨਵਤੇਜ ਭਾਰਤੀ, ਪੰਜਾਬੀ ਕਵੀ) ਲਿਖਦਾ ਹੈ ਕਿ ਮੈਂ ਚੁਰੱਸਤੇ ਵਿਚ ਦੀਵਾ ਜਗਾ ਦਿਤਾ ਹੈ, ਦੀਵੇ ਦਾ ਕੰਮ ਰੌਸ਼ਨੀ ਦੇਣਾ ਹੈ ਰਾਹ ਦੱਸਣਾ ਨਹੀਂ। ਇਹ ਦੀਵਾ ਬੰਦੇ ਅੰਦਰ ਹੋਣਾ ਚਾਹਿਦਾ। ਇਸਤੋਂ ਪਹਿਲਾਂ ਕਿ ਪਿਆਰ ਸਾਡੇ ਅੰਦਰ ਗੰਧ ਮਾਰਨ ਲੱਗੇ, ਇਸ ਸਮੇਂ ਵਿਚ ਤਾਪਮਾਨ ਅੰਦਰ ਵਧਾਉਣ ਦੀ ਲੋੜ ਹੈ ਤਾਂ ਕਿ ਫੇਫ਼ੜਿਆਂ ਵਿਚ ਭਰਿਆ ਧੂੰਆਂ, ਦਿਲ ਵਿਚ ਭਰੀ ਨਫ਼ਰਤ, ਨਸਾਂ ਵਿਚ ਜੰਮਿਆ ਪਸੀਨਾ ਬਾਹਰ ਨਿਕਲ ਸਕੇ। ਕੋਈ ਬੰਦਾ ਰਾਜੇ ਨੂੰ ਖ਼ਬਰ ਕਰੇ ਕਿ ਸਾਡੀ ਰੀੜ ਬਹੁਤ ਸਖ਼ਤ ਹੈ ਅਤੇ ਆਸ ਬਹੁਤ ਲੰਮੀ। ਸਾਡੇ ਪੁਰਖਿਆ ਦੀ ਆਸ ਦਾ ਇਤਿਹਾਸ ਬਹੁਤ ਡੂੰਘਾ ਹੈ। ਅਸੀਂ ਉਹੀ ਹਾਂ ਜੋ ਫਸਲ ਬੀਜਣ ਵੇਲੇ ਚਾਰ ਮੁੱਠਾ ਜੀਵ ਜੰਤ ਲਈ ਵੀ ਸੁਟਦੇ ਰਿਹਾ ਹੈ, ਬੰਦਾ ਅਜੇ ਸਾਡੇ ਕੋਲੋਂ ਟੁਟਿਆ ਨਹੀਂ। ਸਾਡੀ ਸਿਮਰਤੀ ਵਿਚ ਸਿਆਲਾਂ ਵਿਚ ਆਉਂਦੇ ਰਾਸ਼ੇ ਅਤੇ ਕਣਕ ਵੇਲੇ ਆਉਂਦਾ ਕੋਹੜੀ ਸਾਡੇ ਟੱਬਰ ਦਾ ਹੀ ਹਿੱਸਾ ਹਨ। ਇਸ ਸਮੇਂ ਸਾਡੇ ਕਿਰਸਾਨ, ਕਵੀ, ਆਰਟਿਸਟ, ਲੇਖਕ, ਦਾਰਸ਼ਨਿਕ, ਗੁਰੂ-ਚੇਲੇ ਆਸ ਦੇ ਰਹੇ ਹਨ। ਰਾਜਾ ਜੀ ਮੇਰੀ ਆਸ ਦਾ ਫ਼ਿਕਰ ਨਾ ਕਰੋ।  

ਹਾਲੇ ਤਾਂ ਸਾਡੇ ਪਿੰਡ ਆਲਾ ਅਮਲੀ ਨਸ਼ੇ ਦੀ ਤੋੜ ਭੁੱਲ ਕੇ ਕਹਿੰਦਾ ਹੈ ਕਿ, ‘ਕਾਕਾ, ਆ ਕੁਦਰਤ ਭਲੀ ਕਰੂ, ਚਿਤ ਹੌਲਾ ਨਾ ਕਰੋ।’ ਰਾਜੇ ਨੂੰ ਕਹੋ ਕਿ ਹਾਲੇ ਸਮਾਂ ਹੈ, ਜਿਹੜਾ ਕਰਨ ਵਾਲਾ ਕੰਮ ਉਸਦੇ ਕਰਨ ਵਾਲਾ ਹੈ ਉਹ ਕਰੇ। 

  • The Grand Event
  • Lockdown broadcasts
  • shivdeep
  • ਦਿ ਗਰੈਂਡ ਈਵੈਂਟ
  • ਲਾਕਡਾਊਨ ਪ੍ਰਸਾਰਣ
  • ਸ਼ਿਵਦੀਪ

ਬਰਨਾਲਾ 'ਚ ਕੋਰੋਨਾ ਵਾਇਰਸ ਦੀ ਐਂਟਰੀ, 42 ਸਾਲਾ ਮਹਿਲਾ ਦੀ ਰਿਪੋਰਟ ਆਈ ਪਾਜ਼ੇਟਿਵ

NEXT STORY

Stories You May Like

  • tamanna sidharth malhotra promoted the film   the vivaan  force of forest
    ਤਮੰਨਾ-ਸਿਧਾਰਥ ਮਲਹੋਤਰਾ ਨੇ ਕੀਤੀ ਫਿਲਮ ‘ਦਿ ਵਨ : ਫੋਰਸ ਆਫ ਫਾਰੈਸਟ’ ਦੀ ਪ੍ਰਮੋਸ਼ਨ, ਈਵੈਂਟ ’ਚ ਪੁੱਜੀ ਤਾਰਾ
  • romantic song  maahiya  from  the revolutionaries  released
    "ਦਿ ਰੈਵੋਲਿਊਸ਼ਨਰੀਜ਼" ਦਾ ਰੋਮਾਂਟਿਕ ਗਾਣਾ "ਮਾਹੀਆ" ਰਿਲੀਜ਼
  • trailer for  hunkkaar  the roar  released
    "ਹੰਕਾਰ: ਦਿ ਰੋਅਰ" ਦਾ ਟ੍ਰੇਲਰ ਰਿਲੀਜ਼
  • no trailer release for  the paradise
    ਨਹੀਂ ਰਿਲੀਜ਼ ਹੋਵੇਗਾ "ਦਿ ਪੈਰਾਡਾਈਜ਼" ਦਾ ਟ੍ਰੇਲਰ
  • there will be a big explosion today
    Apple Event Today: ਅੱਜ ਹੋਵੇਗਾ ਵੱਡਾ ਧਮਾਕਾ ! ਜਾਣੋ ਕਦੋਂ ਤੇ ਕਿਵੇਂ ਦੇਖਣਾ ਹੈ ਲਾਈਵ ਈਵੈਂਟ
  • atishi aap
    ਆਫ਼ ਦਿ ਰਿਕਾਰਡ : ਆਤਿਸ਼ੀ ਕਿਉਂ ਖ਼ਾਮੋਸ਼ ਹੋ ਗਈ ਹੈ?
  • tripti dimri and ap dhillon arrive at the iphone 18 launch event
    iPhone 18 ਲਾਂਚ ਈਵੈਂਟ 'ਚ ਪਹੁੰਚੇ ਤ੍ਰਿਪਤੀ ਡਿਮਰੀ ਤੇ AP ਢਿੱਲੋਂ, ਐਪਲ ਦੇ CEO ਨਾਲ ਕੀਤੀ ਮੁਲਾਕਾਤ
  • banke bihari temple  mangala aarti
    ਬਾਂਕੇ ਬਿਹਾਰੀ ਮੰਦਰ 'ਚ ਸਾਲ 'ਚ ਇੱਕ ਵਾਰ ਹੋਣ ਵਾਲੀ ਮੰਗਲਾ ਆਰਤੀ ਦਾ ਪਹਿਲੀ ਵਾਰ ਹੋਵੇਗਾ ਸਿੱਧਾ ਪ੍ਰਸਾਰਣ
  • cattle  smuggling  punjab police
    ਪਠਾਨਕੋਟ ਚੌਂਕ ਵਿਖੇ ਗਊਵੰਸ਼ ਨਾਲ ਲੱਦੀ ਗੱਡੀ ਕਾਬੂ, ਦੋ ਵਿਅਕਤੀ ਗ੍ਰਿਫ਼ਤਾਰ
  • major weather warning for punjab
    ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, 16 ਤੇ 17 ਸਤੰਬਰ ਨੂੰ ਭਾਰੀ ਮੀਂਹ ਤੇ...
  • punjab government land registry registration
    ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਝਟਕਾ, ਹੁਣ ਖੜ੍ਹੀ ਹੋਈ...
  • announcement of a holiday on september 25
    25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਦਫ਼ਤਰ...
  • surprise checks conducted at hotels and guest houses
    ਜਲੰਧਰ ’ਚ ਹੋਟਲਾਂ ਤੇ ਗੈਸਟ ਹਾਊਸਾਂ ਦੀ ਅਚਾਨਕ ਚੈਕਿੰਗ, ਪੁਲਸ ਕਮਿਸ਼ਨਰ ਸਤਿੰਦਰ...
  • easy registration  fails again
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਫਿਰ ਫੇਲ੍ਹ, ਸਬ-ਰਜਿਸਟਰਾਰ ਦਫ਼ਤਰਾਂ ’ਚ 3 ਘੰਟੇ ਠੱਪ ਰਿਹਾ...
  • the congress staged a protest in front of the powercom office
    ਕਾਂਗਰਸ ਨੇ ਬਿਜਲੀ ਕੱਟਾਂ ਅਤੇ ਭਾਰੀ ਬਿੱਲਾਂ ਦੇ ਵਿਰੋਧ ’ਚ ਪਾਵਰਕਾਮ ਦਫ਼ਤਰ...
  • drugs department raids dilkusha market
    ਡਰੱਗਜ਼ ਵਿਭਾਗ ਦਾ ਦਿਲਕੁਸ਼ਾ ਮਾਰਕੀਟ 'ਚ ਛਾਪਾ, ਗੁਪਤਾ ਏਜੰਸੀਜ਼ ਦੇ ਬੰਦ ਫ੍ਰੀਜ਼ਰ...
Trending
Ek Nazar
pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

heavy rain alert today imd

ਅੱਜ ਪਵੇਗਾ ਭਾਰੀ ਮੀਂਹ! 20 ਸੂਬਿਆਂ 'ਚ IMD ਨੇ ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਕਰ...

neelam kothari breaks silence on her relationship with govinda

'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ...

uk referendum

ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ !...

boat sinks

ਵੈਨੂਆਟੂ ਨੇੜੇ ਪਲਟੀ ਕਿਸ਼ਤੀ ; 30 ਤੋਂ ਵੱਧ ਯਾਤਰੀ ਲਾਪਤਾ

cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • akali dal sukhbir singh badal
      ਅਕਾਲੀ ਦਲ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ
    • shocking incident in punjab
      ਪੰਜਾਬ: ਤਾਏ ਨੇ ਗੋਲ਼ੀ ਮਾਰ ਕੇ ਕਰ'ਤਾ ਭਤੀਜੇ ਦਾ ਕਤਲ
    • punjab government land registry registration
      ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਝਟਕਾ, ਹੁਣ ਖੜ੍ਹੀ ਹੋਈ...
    • announcement of a holiday on september 25
      25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਦਫ਼ਤਰ...
    • pilot s entry changed the political picture
      ਪਾਇਲਟ ਦੀ ਐਂਟਰੀ ਨੇ ਬਦਲੀ ਸਿਆਸੀ ਤਸਵੀਰ, ਇੱਕੋ ਮੰਚ 'ਤੇ ਦਿਖੇ ਚਰਨਜੀਤ ਚੰਨੀ...
    • b r ambedkar statue
      ਪੰਜਾਬ 'ਚ ਫਿਰ ਹੋਈ ਡਾ. ਬੀ. ਆਰ. ਅੰਬੇਡਕਰ ਦੇ ਬੁੱਤ ਨਾਲ ਛੇੜਖਾਨੀ
    • punjab police action
      ਵੱਡੀ ਖ਼ਬਰ: ਕੈਨੇਡਾ ਤੋਂ DEPORT ਹੋਇਆ ਲਾਰੈਂਸ ਬਿਸ਼ਨੋਈ ਦਾ ਸਾਥੀ! ਪੰਜਾਬ ਪੁਲਸ...
    • electricity bills consumers meter reading
      ਪੰਜਾਬ : ਬਿਜਲੀ ਵਾਲੇ ਬਿੱਲਾਂ ਨੇ ਵਧਾਈ ਚਿੰਤਾ, ਖਪਤਕਾਰਾਂ ਨੂੰ ਲੱਗਾ ਵੱਡਾ ਝਟਕਾ
    • highway  accident  only son
      ਦੁਖਦ ਘਟਨਾ : ਮੋਗਾ-ਬਰਨਾਲਾ ਹਾਈਵੇਅ 'ਤੇ ਵਾਪਰੇ ਹਾਦਸੇ 'ਚ ਮਾਪਿਆਂ ਦੇ ਇਕਲੌਤੇ...
    • cattle  smuggling  punjab police
      ਪਠਾਨਕੋਟ ਚੌਂਕ ਵਿਖੇ ਗਊਵੰਸ਼ ਨਾਲ ਲੱਦੀ ਗੱਡੀ ਕਾਬੂ, ਦੋ ਵਿਅਕਤੀ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +