ਇੰਝ ਲੱਗਦਾ ਹੈ ਕਿ ਭਾਜਪਾ ਨੇ ਇਕ ਨਵਾਂ ਸਿਆਸੀ ਮੰਤਰ ਲੱਭ ਲਿਆ ਹੈ। ਜੇ ਤੁਸੀਂ ਸਮਾਂ ਨਹੀਂ ਬਦਲ ਸਕਦੇ ਤਾਂ ਪਲੇਅਲਿਸਟ ਬਦਲ ਦਿਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਦਿਨ ਪਹਿਲਾਂ ਦਿੱਲੀ ’ਚ ਨੌਜਵਾਨਾਂ ਨਾਲ ਭਰੇ ਭਜਨ-ਕਲੱਬਿੰਗ ਸਮਾਗਮ ’ਚ ਆਏ। ਸਮਾਗਮ ਆਰ. ਐੱਸ. ਐੱਸ. ਸੰਗਠਨ ਵੱਲੋਂ ਦੀਨਦਿਆਲ ਉਪਾਧਿਆਏ ਦਾ ਜਨਮ ਦਿਨ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ। ਸਮਾਗਮ ਇਕ ਭਗਤੀ ਸਮਾਗਮ ਤੋਂ ਕਿਤੇ ਵੱਧ ਸੀ।
ਨੌਜਵਾਨ ਭਜਨ ਪ੍ਰੇਮੀਆਂ ’ਚ ਬੈਠੇ ਪ੍ਰਧਾਨ ਮੰਤਰੀ ਨੇ ਇਕ ਝਾਂਜਰ ਚੁੱਕੀ ਅਤੇ ਨੌਜਵਾਨਾਂ ਨਾਲ ਗਾਉਣ ਲੱਗੇ। ਦ੍ਰਿਸ਼ ਸਪੱਸ਼ਟ ਸੀ, ਮੋਦੀ ਆਮ ਸਿਆਸੀ ਗਰੁੱਪ ਨਾਲ ਨਹੀਂ ਸਗੋਂ ਇਕ ਉਸ ਪੀੜ੍ਹੀ ਨਾਲ ਘਿਰੇ ਹੋਏ ਸਨ ਜੋ ਉਨ੍ਹਾਂ ਨੂੰ ਸਿਰਫ਼ ਪ੍ਰਧਾਨ ਮੰਤਰੀ ਵਜੋਂ ਜਾਣਦੀ ਹੈ। ਉਨ੍ਹਾਂ ਨਾਲ ਬਜ਼ੁਰਗ ਵੀ ਸਨ ਜੋ ਲਗਾਤਾਰ ਰਾਸ਼ਟਰ ਨੂੰ ਭਾਸ਼ਣ ਦਿੰਦੇ ਰਹਿੰਦੇ ਹਨ।
ਅਤੇ ਇਹ ਜੈੱਨ-ਜ਼ੀ ਆਊਟਰੀਚ ਇਕ ਸਾਊਂਡਟ੍ਰੈਕ ਦੇ ਨਾਲ ਆਇਆ ਹੈ। ਵਡੋਦਰਾ ’ਚ ਇਕ ਯੁਵਾ ਸਮਾਗਮ ’ਚ ਮੋਦੀ ਨੇ ਕਵੀਨ ਦੇ ‘ਵੀ ਵਿਲ ਰੌਕ ਯੂ’ ਨਾਲ ਨਾਟਕੀ ਐਂਟਰੀ ਕੀਤੀ ਸੀ। ਸਪੱਸ਼ਟ ਤੌਰ ’ਤੇ ਭਾਜਪਾ ਸਿਰਫ਼ ਰਵਾਇਤੀ ਸਿਆਸੀ ਬਿਆਨਬਾਜ਼ੀ ਤੋਂ ਵੱਧ ਤਜਰਬੇ ਕਰ ਰਹੀ ਹੈ।
ਭਾਜਪਾ ਦੇ ਪ੍ਰਧਾਨ ਨਿਤਿਨ ਨਬੀਨ ਨੇ ਇਸ ਨੂੰ ਇਕ ਕਦਮ ਹੋਰ ਅੱਗੇ ਵਧਾਇਆ ਹੈ। ਕੁਝ ਦਿਨ ਪਹਿਲਾਂ ਉਨ੍ਹਾਂ 44 ਨੌਜਵਾਨ ਆਗੂਆਂ ਤੇ ਮੰਤਰੀਆਂ ਨਾਲ 4 ਘੰਟੇ ਵਿਚਾਰ-ਵਟਾਂਦਰਾ ਕੀਤਾ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਕਿਵੇਂ ਜੁੜਨਾ ਹੈ।
ਮੀਟਿੰਗ ’ਚ ਭਾਜਪਾ ਯੁਵਾ ਮੋਰਚਾ ਦੇ ਮੁਖੀ ਹੇਮਾਂਗ ਜੋਸ਼ੀ, ਸਾਬਕਾ ਮੁਖੀ ਤੇਜਸਵੀ ਸੂਰਿਆ, ਪੂਨਮ ਮਹਾਜਨ ਤੇ ਅਨੁਰਾਗ ਠਾਕੁਰ ਤੋਂ ਇਲਾਵਾ ਜਿਓਤਿਰਾਦਿਤਿਆ ਸਿੰਧੀਆ ਤੇ ਦੀਆ ਕੁਮਾਰੀ ਸ਼ਾਮਲ ਸਨ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਧਿਆਨ ਨਾਲ ਨੋਟਸ ਲੈਂਦੇ ਵੇਖੇ ਗਏ ਕਿ ਇਹ ਯਕੀਨੀ ਹੋ ਜਾਏ ਕਿ ਯੰਗ ਬ੍ਰਿਗੇਡ ਦੇ ਫੀਡਬੈਕ ’ਚੋਂ ਕੁਝ ਵੀ ਅਨੁਵਾਦ ’ਚ ਰਹਿ ਨਾ ਜਾਵੇ।
ਮੋਦੀ ਨੇ ਦੂਜੇ ਦਿਨ ਜੈੱਨ-ਜ਼ੀ ਨੂੰ ਬੁਲਾਇਆ ਤੇ ਕਿਹਾ ਕਿ ਅਸੀਂ ਇਹ ਕਰਾਂਗੇ-ਇਕ ਵਿਕਾਸਸ਼ੀਲ ਭਾਰਤ। ਐਤਵਾਰ ਵੀ ਉਨ੍ਹਾਂ ਜੈੱਨ-ਅਲਫ਼ਾ ਕੁਨੈਕਟ ਲਈ ਚੇਨਈ ਦੇ ਇਕ ਸਕੂਲ ਦਾ ਦੌਰਾ ਕੀਤਾ ਤੇ ਬੱਚਿਆਂ ਨਾਲ ਗੱਲਬਾਤ ਕੀਤੀ।
ਦਿਲਚਸਪ ਗੱਲ ਇਹ ਹੈ ਕਿ ਇਕ ਲਾਈਨ ਭਾਵ ਜੈੱਨ-ਜ਼ੀ ਬਿਲਕੁਲ ਵੀ ਨਹੀਂ ਬੋਲੀ ਗਈ। ਪਸੰਦ ਵਾਲੀ ਸ਼ਬਦਾਵਲੀ ਸਿਰਫ਼ ‘ਵਿਦਿਆਰਥੀ’ ਅਤੇ ‘ਨੌਜਵਾਨ’ ਸੀ। ਸ਼ਾਇਦ ਭਾਜਪਾ ਇਹ ਵੀ ਜਾਣਦੀ ਹੈ ਕਿ ਕਈ ਵਾਰ ਜੈੱਨ-ਜ਼ੀ ਨੂੰ ਲੁਭਾਉਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਹੈ ਉਨ੍ਹਾਂ ਨੂੰ ਜੈੱਨ-ਜ਼ੀ ਨਾ ਕਹਿਣਾ। ਮੋਦੀ ਸਰਕਾਰ ’ਚ ਨਵੇ ਰਾਜ ਮੰਤਰੀ ਜੈੱਨ-ਜ਼ੀ ਨਾਲ ਭਰੇ ਹੋਣਗੇ
ਕੁਪਵਾੜਾ ’ਚ LOC ਨੇੜੇ ਹੋਇਆ ਮੁਕਾਬਲਾ; ਸੁਰੱਖਿਆ ਬਲਾਂ ਨੇ 2 ਅੱਤਵਾਦੀ ਕੀਤੇ ਢੇਰ
NEXT STORY