ਜਲੰਧਰ (ਜ. ਬ.)–ਨਵੀਂ ਦਾਣਾ ਮੰਡੀ ਨੇੜੇ ਗੁਰਦੇਵ ਨਗਰ ਵਿਚ ਨਸ਼ੇ ਲਈ ਪੈਸੇ ਨਾ ਦੇਣ ’ਤੇ ਪੋਤੇ ਨੇ ਆਪਣੇ ਬਜ਼ੁਰਗ ਦਾਦਾ-ਦਾਦੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੁਲਜ਼ਮ ਨੇ ਦਾਦੇ ਨੂੰ ਜ਼ੋਰ ਨਾਲ ਧੱਕਾ ਦੇ ਕੇ ਜ਼ਮੀਨ ’ਤੇ ਡੇਗ ਦਿੱਤਾ, ਜਦੋਂ ਕਿ ਬਚਾਅ ਕਰਨ ਆਈ ਚਾਚੀ ਨਾਲ ਵੀ ਹੱਥੋਪਾਈ ਕੀਤੀ ਅਤੇ ਚਾਚੇ ਨੂੰ ਗੋਲ਼ੀਆਂ ਮਾਰਨ ਦੀ ਧਮਕੀ ਦਿੱਤੀ। ਨਸ਼ੇ ਲਈ ਕੀਤੀ ਗਈ ਕੁੱਟਮਾਰ ਅਤੇ ਭੰਨ-ਤੋੜ ਦੀ ਇਹ ਘਟਨਾ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਹੜੀ ਕੁਝ ਹੀ ਸਮੇਂ ਬਾਅਦ ਵਾਇਰਲ ਵੀ ਹੋ ਗਈ। ਪੀੜਤ ਦਾਦੇ ਨੇ ਆਪਣੇ ਪੋਤੇ ਖ਼ਿਲਾਫ਼ ਥਾਣਾ ਨੰਬਰ 2 ਵਿਚ ਸ਼ਿਕਾਇਤ ਦਿੱਤੀ ਹੈ।
ਜਾਣਕਾਰੀ ਦਿੰਦਿਆਂ 85 ਸਾਲ ਦੇ ਕੇਵਲ ਕ੍ਰਿਸ਼ਨ ਨਿਵਾਸੀ ਗੁਰਦੇਵ ਨਗਰ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਬੇਟਾ ਆਪਣੇ ਪਰਿਵਾਰ ਤੋਂ ਵੱਖ ਰਹਿੰਦਾ ਹੈ, ਜਦਕਿ ਉਹ ਆਪਣੀ ਪਤਨੀ, ਛੋਟੇ ਬੇਟੇ ਅਜੇ ਹੰਸ ਅਤੇ ਉਸ ਦੀ ਪਤਨੀ ਨਾਲ ਗੁਰਦੇਵ ਨਗਰ ਵਾਲੇ ਘਰ ਵਿਚ ਰਹਿੰਦੇ ਹਨ। ਪਿਛਲੇ 10 ਸਾਲਾਂ ਤੋਂ ਉਨ੍ਹਾਂ ਦੇ ਵੱਡੇ ਬੇਟੇ ਦਾ ਪੁੱਤਰ ਪੈਸਿਆਂ ਖਾਤਿਰ ਘਰ ਵਿਚ ਆਉਂਦਾ-ਜਾਂਦਾ ਹੈ। ਹੁਣ ਕੁਝ ਸਮੇਂ ਤੋਂ ਉਹ ਚਿੱਟੇ ਦਾ ਨਸ਼ਾ ਕਰਨ ਲੱਗ ਗਿਆ ਹੈ ਅਤੇ ਨਸ਼ੇ ਲਈ ਕਿਸੇ ਨਾ ਕਿਸੇ ਤੋਂ ਪੈਸੇ ਲੈ ਜਾਂਦਾ ਹੈ ਅਤੇ ਫਿਰ ਆਪਣੇ ਦੋਸਤਾਂ ਨਾਲ ਉਨ੍ਹਾਂ ਦੇ ਘਰ ਆ ਕੇ ਨਸ਼ਾ ਕਰਦਾ ਹੈ।
ਇਹ ਵੀ ਪੜ੍ਹੋ: ਅਜਬ-ਗਜ਼ਬ: ਬੱਚੇ ਨੇ ਅਜਗਰ ਨੂੰ ਸਮਝ ਲਿਆ ਖਿਡੌਣਾ, ਪਹਿਲਾਂ ਕੀਤੀ ਸਵਾਰੀ ਫਿਰ ਖੋਲ੍ਹਣ ਲੱਗਾ ਮੂੰਹ
ਕੇਵਲ ਕ੍ਰਿਸ਼ਨ ਦਾ ਦੋਸ਼ ਹੈ ਕਿ ਸੋਮਵਾਰ ਦੁਪਹਿਰੇ ਜਦੋਂ ਉਹ ਆਪਣੇ ਘਰ ਵਿਚ ਸਨ ਤਾਂ ਉਨ੍ਹਾਂ ਦਾ ਪੋਤਾ ਆਪਣੇ ਦੋਸਤਾਂ ਨਾਲ ਆਇਆ ਅਤੇ ਪੈਸਿਆਂ ਦੀ ਮੰਗ ਕਰਨ ਲੱਗਾ। ਮਨ੍ਹਾ ਕਰਨ ’ਤੇ ਪਹਿਲਾਂ ਤਾਂ ਉਸ ਨੇ ਘਰ ਵਿਚ ਭੰਨ-ਤੋੜ ਕੀਤੀ ਅਤੇ ਜਦੋਂ ਉਸ ਨੂੰ ਹਟਾਉਣ ਲਈ ਦਾਦਾ ਕੇਵਲ ਕ੍ਰਿਸ਼ਨ ਆਏ ਤਾਂ ਉਸ ਨੇ ਪਹਿਲਾਂ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਦਾਦੀ ’ਤੇ ਵੀ ਹੱਥ ਚੁੱਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੋਤਾ ਉਦੋਂ ਵੀ ਨਸ਼ੇ ਦੀ ਹਾਲਤ ਵਿਚ ਸੀ, ਜਿਸ ਨੇ ਬਚਾਅ ਕਰਨ ਆਈ ਆਪਣੀ ਚਾਚੀ ’ਤੇ ਵੀ ਹੱਥ ਚੁੱਕਿਆ ਅਤੇ ਚਾਚੇ ਨੂੰ ਗੋਲੀਆਂ ਮਾਰਨ ਦੀ ਧਮਕੀ ਦਿੱਤੀ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਵਿਚ ਮੁਲਜ਼ਮ ਆਪਣੇ ਦਾਦੇ ਨੂੰ ਜ਼ੋਰ ਨਾਲ ਧੱਕਾ ਦੇ ਕੇ ਜ਼ਮੀਨ ’ਤੇ ਸੁੱਟ ਰਿਹਾ ਹੈ ਅਤੇ ਫਿਰ ਭੰਨ-ਤੋੜ ਕਰ ਰਿਹਾ ਹੈ। ਬਜ਼ੁਰਗ ਕੇਵਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹ ਕਈ ਵਾਰ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ ਪਰ ਉਨ੍ਹਾਂ ਹਮੇਸ਼ਾ ਚੁੱਪ ਧਾਰੀ ਰੱਖੀ ਪਰ ਹੁਣ ਉਹ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੇਵਲ ਕ੍ਰਿਸ਼ਨ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੋਤੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਬਾਰੇ ਜਦੋਂ ਥਾਣਾ ਨੰਬਰ 2 ਦੇ ਇੰਚਾਰਜ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਕਾਬੂ ਕਰਨ ਲਈ ਉਨ੍ਹਾਂ ਉਸਦੇ ਘਰ 2 ਵਾਰ ਰੇਡ ਕੀਤੀ ਪਰ ਉਹ ਘਰੋਂ ਫ਼ਰਾਰ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਉਸਦੇ ਮਾਤਾ-ਪਿਤਾ ਘਰੋਂ ਬੇਦਖਲ ਕਰ ਚੁੱਕੇ ਹਨ ਪਰ ਜਲਦ ਉਸਨੂੰ ਕਾਬੂ ਕਰ ਲਿਆ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਜਲਦ ਐੱਫ. ਆਈ. ਆਰ. ਵੀ ਦਰਜ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ BSF ਵੱਲੋਂ ਕਰੋੜਾਂ ਰੁਪਏ ਦੀ ਹੈਰੋਇਨ ਦੇ 14 ਛੋਟੇ ਪੈਕੇਟ ਬਰਾਮਦ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਸਪੀਕਰ ਦਾ ਅਹਿਮ ਐਲਾਨ, ਵਿਧਾਇਕਾਂ ਲਈ ਵੀ ਆਖੀ ਇਹ ਗੱਲ
NEXT STORY