ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਤੋਂ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ 2 ਤੋਲੇ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਯੂਕੇ ਅਤੇ ਕੈਨੇਡਾ ਗਈ ਨੌਜਵਾਨਾਂ ਵਲੋਂ ਦਸਵੰਧ ਕੱਢ ਕੇ ਗੁਰੂ ਕੇ ਵਜ਼ੀਰ ਲਈ ਇਹ ਉਪਰਾਲਾ ਕੀਤਾ ਗਿਆ। ਜਿਸ ਨੂੰ ਲੈ ਕੇ ਪੂਰੇ ਪੰਜਾਬ ਅਤੇ ਪਿੰਡ 'ਚ ਇਨ੍ਹਾਂ ਨੌਜਵਾਨਾਂ ਦੀ ਚਰਚਾ ਹੋ ਰਹੀ ਹੈ। ਜਿਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।
ਇਹ ਵੀ ਪੜ੍ਹੋ-ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਾਬਕਾ ਮੰਤਰੀ ਸੋਹਣ ਸਿੰਘ ਥੰਡਲ, ਸੌਂਪਿਆ ਸਪੱਸ਼ਟੀਕਰਨ
ਇਸ ਤੋਂ ਇਲਾਵਾ ਗ੍ਰੰਥੀ ਸਿੰਘ ਲਈ ਰਹਿਣ ਵਾਸਤੇ ਕੋਠੀ ਦਿੱਤੀ ਗਈ। ਜਿਸ 'ਚ ਏ.ਸੀ, ਐੱਲ. ਈ. ਡੀ. ਸਮੇਤ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਪਿੰਡ ਦੇ ਇਕ ਨੌਜਵਾਨ ਨੇ ਦੱਸਿਆ ਕਿ ਸਾਡੇ ਪਿੰਡ 'ਚ ਬਹੁਤ ਏਕਤਾ ਹੈ। ਸਾਰੇ ਲੋਕ ਗ੍ਰੰਥੀ ਸਿੰਘ ਜੀ ਦਾ ਸਨਮਾਨ ਕਰਦੇ ਹਨ, ਜੇਕਰ ਪਿੰਡ ਗ੍ਰੰਥੀ ਸਿੰਘ ਦਾ ਸਨਮਾਨ ਹੋ ਰਿਹਾ ਹੈ ਇਸ ਦਾ ਭਾਵ ਹੈ ਕਿ ਸਾਰੇ ਪਿੰਡ ਦਾ ਸਨਮਾਨ ਹੋਇਆ ਹੈ।
ਇਹ ਵੀ ਪੜ੍ਹੋ- ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ
ਇਸ ਦੌਰਾਨ ਗ੍ਰੰਥੀ ਸਿੰਘ ਨੇ ਕਿਹਾ ਮੈਨੂੰ ਪਿੰਡ ਵਾਲਿਆਂ ਨੇ ਕਾਫ਼ੀ ਮਾਨ ਸਨਮਾਨ ਦਿੱਤਾ ਹੈ। ਇਸ ਤਰ੍ਹਾਂ ਦਾ ਮਾਨ ਸਨਮਾਨ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ । ਪਿੰਡ ਵਾਲੇ ਸ਼ੁਰੂ ਤੋਂ ਹੀ ਸਨਮਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਗੁਰਦੁਆਰਾ ਸਾਹਿਬ 'ਚ ਪਾਠ ਕਰਦੇ ਕਰੀਬ 10 ਸਾਲ ਹੋ ਗਏ ਹਨ। ਜਿਸ ਕਾਰਨ ਹੁਣ ਪਿੰਡ ਵਾਲਿਆਂ ਨਾਲ ਪਿਆਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਦਾ ਆਰਡਰ ਲੇਟ ਹੋਣ 'ਤੇ ਵਿਅਕਤੀ 'ਤੇ ਚੱਲੀਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਸੌਂਪਿਆ ਸਪੱਸ਼ਟੀਕਰਨ
NEXT STORY