ਅਬੋਹਰ (ਸੁਨੀਲ) : ਵਿਆਹ ਦੀ ਧੋਖਾਦੇਹੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਰਾਜਸਥਾਨ ਦੇ ਸੂਰਤਗੜ੍ਹ ਦੇ ਇਕ ਪਰਿਵਾਰ ਨਾਲ ਧੋਖਾਦੇਹੀ ਹੋਈ ਹੈ। ਰਿਪੋਰਟਾਂ ਅਨੁਸਾਰ ਜਦੋਂ ਮੁੰਡੇ ਦੀ ਬਾਰਾਤ ਸਥਾਨਕ ਮੁਹੱਲਾ ਅਜੀਤ ਨਗਰ ਪਹੁੰਚੀ ਤਾਂ ਉੱਥੇ ਖ਼ੁਲਾਸਾ ਹੋਇਆ ਕਿ ਜਿਸ ਕੁੜੀ ਨਾਲ ਵਿਆਹ ਤੈਅ ਹੋਇਆ ਸੀ, ਉਹ ਪਹਿਲਾਂ ਤੋਂ ਹੀ 2 ਵਾਰ ਵਿਆਹ ਕਰਵਾ ਚੁੱਕੀ ਹੈ ਅਤੇ ਉਸ ਦੀ ਇਕ ਧੀ ਵੀ ਹੈ। ਜਿਵੇਂ ਹੀ ਇਹ ਸੱਚਾਈ ਸਾਹਮਣੇ ਆਈ, ਕੁੜੀ ਅਤੇ ਉਸ ਦਾ ਪੂਰਾ ਪਰਿਵਾਰ ਮੌਕੇ ਤੋਂ ਭੱਜ ਗਿਆ। ਪੀੜਤ ਪਰਿਵਾਰ ਦੇ ਅਨੁਸਾਰ ਉਨ੍ਹਾਂ ਦੇ ਪੁੱਤਰ ਨੂੰ ਬੋਲਣ ਅਤੇ ਸੁਣਨ ’ਚ ਮੁਸ਼ਕਲ ਆਉਂਦੀ ਹੈ। ਨਤੀਜੇ ਵਜੋਂ ਇਕ ਔਰਤ ਨੇ ਉਨ੍ਹਾਂ ਦੀ ਮੁਲਾਕਾਤ ਅਬੋਹਰ ਦੀ ਇਕ ਵਿਚੋਲਣ ਨਾਲ ਕਰਵਾਈ। ਵਿਚੋਲਣ ਨੇ ਉਨ੍ਹਾਂ ਨੂੰ ਅਜੀਤ ਨਗਰ ਦੀ ਇਕ ਕੁੜੀ ਨਾਲ ਮਿਲਵਾਇਆ ਅਤੇ ਉਸ ਦਾ ਵਿਆਹ ਹੋਣ ਦੀ ਜਾਣਕਾਰੀ ਲੁਕਾਉਂਦੇ ਹੋਏ ਰਿਸ਼ਤਾ ਤੈਅ ਕਰਵਾਇਆ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅੱਜ ਐਲਾਨਿਆ ਜਾਵੇਗਾ 5ਵੀਂ ਜਮਾਤ ਦਾ ਨਤੀਜਾ, ਦਿਸ਼ਾ-ਨਿਰਦੇਸ਼ ਜਾਰੀ
ਕੁੜੀ ਦੇ ਪਰਿਵਾਰ ਨੇ ਇਕ ਲੱਖ ਰੁਪਏ ਦੀ ਮੰਗ ਕੀਤੀ, ਜਿਸ ਨੂੰ ਮੁੰਡੇ ਦੇ ਪਰਿਵਾਰ ਨੇ ਕੁੜੀ ਦੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਸਵੀਕਾਰ ਕਰ ਲਿਆ। ਰਿਸ਼ਤਾ ਤੈਅ ਹੋਣ ਤੋਂ ਬਾਅਦ 27 ਮਾਰਚ ਨੂੰ ਬਰਾਤ ਲੈ ਕੇ ਆਉਣ ਦਾ ਦਿਨ ਨਿਰਧਾਰਿਤ ਕੀਤਾ ਗਿਆ। ਜਦੋਂ ਬਾਰਾਤ ਅਬੋਹਰ ਪਹੁੰਚੀ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਪਹਿਲਾਂ ਤਹਿਸੀਲ ’ਚ ਦਸਤਾਵੇਜ਼ਾਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਅਤੇ ਵਿਆਹ ਸੂਰਤਗੜ੍ਹ ’ਚ ਹੋਵੇਗਾ। ਹਾਲਾਂਕਿ ਜਦੋਂ ਕੁੜੀ ਦੇ ਦਸਤਾਵੇਜ਼ਾਂ ਦੀ ਤਹਿਸੀਲ ’ਚ ਜਾਂਚ ਕੀਤੀ ਗਈ ਤਾਂ ਸੱਚਾਈ ਸਾਹਮਣੇ ਆਈ, ਉਹ ਪਹਿਲਾਂ ਹੀ ਦੋ ਵਾਰ ਵਿਆਹੀ ਹੋਈ ਸੀ ਅਤੇ ਉਸ ਦੀ ਇਕ ਧੀ ਸੀ। ਇਹ ਸੁਣਦੇ ਹੀ ਲਾੜੇ ਦੇ ਪਰਿਵਾਰ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : ਸੁਖਨਾ ਝੀਲ 'ਤੇ ਏਅਰ ਸ਼ੋਅ ਦਾ ਅੱਜ ਦੂਜਾ ਤੇ ਆਖ਼ਰੀ ਦਿਨ, ਸੂਰਿਆ ਕਿਰਨ ਟੀਮ ਦਿਖਾਏਗੀ ਜੌਹਰ
ਇਸ ਖ਼ੁਲਾਸੇ ਤੋਂ ਤੁਰੰਤ ਬਾਅਦ ਕੁੜੀ ਅਤੇ ਉਸ ਦਾ ਪਰਿਵਾਰ ਮੌਕੇ ਤੋਂ ਭੱਜ ਗਏ। ਗੁੱਸੇ ’ਚ ਆਏ ਲਾੜੇ ਦੇ ਪਰਿਵਾਰ ਨੇ ਫਿਰ ਵਿਚੋਲਣ ਅਤੇ ਉਸ ਦੇ ਇਕ ਰਿਸ਼ਤੇਦਾਰ ਨੂੰ ਫੜ੍ਹ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ’ਚ ਇਕ ਸੰਗਠਿਤ ਗਿਰੋਹ ਸ਼ਾਮਲ ਸੀ, ਜੋ ਮਾਸੂਮ ਲੋਕਾਂ ਦੀ ਬੇਵੱਸੀ ਦਾ ਫ਼ਾਇਦਾ ਚੁੱਕ ਰਿਹਾ ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲ ਰਿਹਾ ਸੀ। ਲਾੜੇ ਦੇ ਪਰਿਵਾਰ ਨੇ ਕਿਹਾ ਕਿ ਉਹ ਪਹਿਲਾਂ ਹੀ 1 ਲੱਖ ਰੁਪਏ ਦੇ ਸੌਦੇ ਵਿਚੋਂ 10,500 ਰੁਪਏ ਆਨਲਾਈਨ ਭੇਜ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲਸ ਇਸ ਧੋਖਾਦੇਹੀ ’ਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਸੀਂ ਵੀ ਰਹੋ ਥੋੜ੍ਹਾ ਸਾਵਧਾਨ! ਪੰਜਾਬ 'ਚ ਡੇਟਿੰਗ ਐਪਸ ਬਣੇ ਵੱਡਾ ਖ਼ਤਰਾ, ਇੰਝ ਚੱਲ ਰਹੀ ਗੰਦੀ ਖੇਡ
NEXT STORY