ਤਰਨਤਾਰਨ (ਰਮਨ ਚਾਵਲਾ)- ਜ਼ਿਲ੍ਹੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਮੌਜੂਦ ਵੈਟਲੈਂਡ ਅੰਦਰ ਹਜ਼ਾਰਾਂ ਕਿਲੋਮੀਟਰ ਦਾ ਲੰਮਾਂ ਸਫ਼ਰ ਤੈਅ ਕਰ ਹਰ ਸਾਲ ਦੀ ਤਰ੍ਹਾਂ ਪੁੱਜ ਚੁੱਕੇ ਰੰਗ ਬਿਰੰਗੇ-ਪੰਛੀਆਂ ਦੀਆਂ ਸੁੰਦਰ ਆਵਾਜ਼ਾਂ ਸੁਣਾਈ ਦੇਣ ਨਾਲ ਮਾਹੌਲ ਬੜਾ ਮਨਮੋਹਕ ਬਣ ਗਿਆ ਹੈ। ਇਸ ਮਾਹੌਲ ਨੂੰ ਵੇਖਣ ਲਈ ਪੰਛੀਆਂ ਨਾਲ ਪਿਆਰ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਦਿਨ-ਬ-ਦਿਨ ਵੱਧਦੀ ਨਜ਼ਰ ਆ ਰਹੀ ਹੈ। ਇਸ ਸਾਲ ਵੀ ਸਰਦੀ ਦੇ ਦਸਤੱਕ ਦੇਣ ਤੋਂ ਬਾਅਦ ਅੰਤਰਰਾਸ਼ਟਰੀ ਬਰੱਡ ਸੈਂਚਰੀ (ਵੈਟਲੈਂਡ) ਹਰੀਕੇ ਪੱਤਣ ਵਿਖੇ ਕਰੀਬ 50 ਹਜ਼ਾਰ ਤੋਂ ਵੱਧ ਪੰਛੀ ਪੁੱਜ ਚੁੱਕੇ ਹਨ, ਜਿਨ੍ਹਾਂ ਦੀ ਸਰਦੀ ਜ਼ਿਆਦਾ ਪੈਣ ਦੌਰਾਨ ਗਿਣਤੀ ਹੋਰ ਵੱਧਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮਹਿਮਾਨਾਂ ਦੀ ਆਉ ਭਗਤ, ਦੇਖ ਭਾਲ ਅਤੇ ਸੁਰੱਖਿਆ ਲਈ ਜੰਗਲਾਤ ਵਿਭਾਗ ਅਤੇ ਵਰੱਲਡ ਵਾਈਲਡ ਲਾਈਫ ਫੰਡ ਦੀਆਂ ਟੀਮਾਂ ਆਪਣੀ ਡਿਊਟੀ ਪੂਰੀ ਮਿਹਨਤ ਨਾਲ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ- ਧੁੰਦ ਤੇ ਸਮੋਗ ਦੀ ਚਾਦਰ ’ਚ ਲਿਪਟੀ ਗੁਰੂ ਨਗਰੀ, ਵਿਜ਼ੀਬਿਲਟੀ ਜ਼ੀਰੋ, ਹਾਦਸੇ ਵਧੇ
ਹਰੀਕੇ ਪੱਤਣ ਵੈਟਲੈਂਡ ਵਿਖੇ ਵਿਦੇਸ਼ੀ ਪੰਛੀਆਂ ਦੀ ਵੱਖ-ਵੱਖ ਪ੍ਰਜਾਤੀਆਂ ਦੇ ਆਉਣ ਨਾਲ ਮਾਹੌਲ ਬੜਾ ਖੂਬਸੂਰਤ ਨਜ਼ਰ ਆ ਰਿਹਾ ਹੈ। ਇਨ੍ਹਾਂ ਪੰਛੀਆਂ ਦੀਆਂ ਦਿਲ ਖਿੱਚਵੀਆਂ ਆਵਾਜ਼ਾਂ ਨਾਲ ਆਲਾ-ਦੁਆਲਾ ਮਨਮੋਹਕ ਹੋ ਚੁੱਕਾ ਹੈ। ਹਰੀਕੇ ਪੱਤਣ ਵੈਟਲੈਂਡ (ਪੰਛੀ ਰੱਖ ਝੀਲ) ਵਿਖੇ ਸ਼ਾਂਤਮਈ ਮਾਹੌਲ ਹੋਣ ਕਾਰਨ ਪੰਛੀ ਆਪਣੀ ਮੌਜ਼-ਮਸਤੀ ਅਤੇ ਅਠਖੇਲੀਆਂ ਕਰਦੇ ਨਜ਼ਰ ਆ ਰਹੇ ਹਨ। ਇਸ ਬਰੱਡ ਸੈਂਚਰੀ (ਵੈਟਲੈਂਡ) ਵਿਖੇ ਰੂਡੀ ਸ਼ੈੱਲਡੱਕ, ਕਾਮਨ ਸ਼ੈੱਲਡੱਕ, ਸ਼ੌਵਲਰ, ਕਾਮਨ ਪੋਚਾਰਡ, ਬਲੈਕ ਟੇਲਡ ਗੋਡਵਿੱਟ, ਫੈਰੋਜੀਨਸ ਡੱਕ, ਕਾਮਨ ਸ਼ੈੱਲਡੱਕ, ਕਾਮਨ ਸਟਰਲਿੰਗ, ਗ੍ਰੇ-ਲੈਗ-ਗੀਜ, ਨਾਰਥਨ ਸ਼ੋਵਲਰ,ਨਾਰਥਨ ਪਿੰਨ ਟੇਲ, ਕਾਮਨ ਟੀਲ, ਸੈਂਡ ਪਾਈਪਰ, ਸਪੁਨ ਬਿੱਲਸ, ਰੈੱਡ ਸ਼ੈਂਕ, ਗੁਲਸ, ਮਾਰਸ਼ ਹੈਰੀਅਰ, ਔਸਪ੍ਰੇਅ, ਸਾਈਬੇਰੀਅਨ ਗੱਲਜ, ਸਪੁੰਨ ਬਿੱਲਜ, ਪੇਂਟਡ ਸਟੌਰਕ, ਕਾਮਨ ਟੌਚਰੱਡ ਆਦਿ ਤੋਂ ਇਲਾਵਾ ਕਰੀਬ 250 ਕਿਸਮ ਦੇ ਪੰਛੀ ਹਰ ਸਾਲ ਅੱਠਖੇਲੀਆਂ ਅਤੇ ਮੌਜ਼-ਮਸਤੀਆਂ ਕਰਦੇ ਨਜ਼ਰ ਆਉਂਦੇ ਹਨ।ਸੂਤਰਾਂ ਅਨੁਸਾਰ ਇਸ ਸਾਲ ਹਰੀਕੇ ਵਿਖੇ ਬੱਤਖਾਂ ਦੀਆਂ ਵੱਖ-ਵੱਖ ਕਿਸਮਾਂ ਦੀ ਗਿਣਤੀ ਵੀ ਘੱਟ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਧੁੰਦ ਕਰਕੇ ਹਾਈਵੇਅ ਤੋਂ ਹੇਠਾਂ ਡਿੱਗਿਆ ਟਰੱਕ, ਦੇਖੋ ਵੀਡੀਓ
ਹਰੀਕੇ ਵੈਟਲੈਂਡ ਪੁੱਜਣ ਵਾਲੇ ਕਰੀਬ 400 ਤੋਂ ਵੱਧ ਕਿਸਮ ਦੇ ਪੰਛੀਆਂ ’ਚੋਂ ਪਾਣੀ ’ਤੇ ਨਿਰਭਰ ਰਹਿਣ ਵਾਲੇ 90 ਕਿਸਮ ਦੇ ਪੰਛੀਆਂ ਦੀ ਗਿਣਤੀ ਇਸ ਸਾਲ 50 ਹਜ਼ਾਰ ਤੋਂ ਵੱਧ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਛੁੱਟੀਆਂ ਕੱਟਣ ਬਹਾਨੇ ਅੰਤਰਰਾਸ਼ਟਰੀ ਬਰੱਡ ਸੈਂਚਰੀ (ਵੈਟਲੈਂਡ) ਹਰੀਕੇ ਪੱਤਣ ਵਿਖੇ ਪੰਛੀ ਪੁੱਜ ਜਾਂਦੇ ਹਨ, ਜਿਸ ਤਹਿਤ ਸਾਲ 2016 ’ਚ 1 ਲੱਖ 5 ਹਜ਼ਾਰ, 2017 ’ਚ 93 ਹਜ਼ਾਰ, 2018 ’ਚ 94,771, 2019 ’ਚ 1,23,128, ਸਾਲ 2020 ’ਚ 91,025 , 2021 ਦੌਰਾਨ 74,869 ਅਤੇ 2022 ਦੌਰਾਨ 65624 ਪੰਛੀਆਂ ਦੀ ਗਿਣਤੀ ਰਹੀ ਹੈ।
ਇਹ ਵੀ ਪੜ੍ਹੋ- ਮਾਮੂਲੀ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮ ਨੇ ਸਾਥੀਆਂ ਸਣੇ ਡਰਾਈਵਰ ਦਾ ਪਾੜਿਆ ਸਿਰ, ਕਰ 'ਤਾ ਲਹੂ ਲੁਹਾਨ
ਵਰੱਲਡ ਵਾਈਲਡ ਲਾਈਫ ਫੰਡ ਦੀ ਪ੍ਰੋਜੈਕਟ ਅਫਸਰ ਮੈਡਮ ਗਿਤਾਂਜਲੀ ਅਤੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਸਰਦੀ ਵੱਧਣ ਨਾਲ ਹਰੀਕੇ ਵੈਟਲੈਂਡ ਵਿਖੇ ਪੰਛੀਆਂ ਦੀ ਗਿਣਤੀ ਵੱਧਣੀ ਸ਼ੁਰੂ ਹੋ ਗਈ ਹੈ, ਜਿਨ੍ਹਾਂ ਨੂੰ ਵੇਖਣ ਲਈ ਸੈਲਾਨੀਆਂ ਤੋਂ ਇਲਾਵਾ ਸਕੂਲੀ ਬੱਚਿਆਂ ਆਦਿ ਦੀ ਗਿਣਤੀ ਵੀ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਛੀਆਂ ਦੀ ਰੱਖਵਾਲੀ ਲਈ ਮਹਿਕਮੇ ਦੇ ਕਰੀਬ 50 ਮੈਂਬਰਾਂ ਵਲੋਂ ਦਿਨ ਰਾਤ ਕਿਸ਼ਤੀ ਰਾਹੀਂ ਪੈਟਰੋਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਪੰਛੀਆਂ ਦਾ ਸ਼ਿਕਾਰ ਕਰਨ ਵਾਲਿਆਂ ਖਿਲਾਫ਼ ਸਖ਼ਤ ਨਜ਼ਰ ਰੱਖਦੀਆਂ ਹਨ। ਇਸ ਦੌਰਾਨ ਬੋਟਿੰਗ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁੰਦ ਤੇ ਸਮੋਗ ਦੀ ਚਾਦਰ ’ਚ ਲਿਪਟੀ ਗੁਰੂ ਨਗਰੀ, ਵਿਜ਼ੀਬਿਲਟੀ ਜ਼ੀਰੋ, ਹਾਦਸੇ ਵਧੇ
NEXT STORY