ਜਲੰਧਰ (ਸੋਨੂੰ)- ਮਹਾਨਗਰ ਜਲੰਧਰ ਵਿਚ ਇਨਕਮ ਟੈਕਸ ਮਹਿਕਮੇ ਵੱਲੋਂ ਇਕ ਜਿਊਲਰ ਦੇ ਸ਼ੋਅਰੂਮ 'ਤੇ ਦਬਿਸ਼ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਨਕਮ ਟੈਕਸ ਦੀ ਟੀਮ ਨੇ ਜਿਮਖਾਨਾ ਕਲੱਬ ਦੇ ਸਾਹਮਣੇ ਸ਼ਹਿਰ ਦੇ ਨਾਮੀ ਨਿੱਕਮਲ ਜਿਊਲਰ ਮਨੀ ਰਾਮ, ਬਲੰਵਤ ਰਾਏ ਅਤੇ ਸਰਦਾਰੀ ਲਾਲ ਜਿਊਲਰਸ ਦੇ ਕੰਪਲੈਕਸਾਂ 'ਤੇ ਛਾਪੇਮਾਰੀ ਕੀਤੀ। ਟੀਮ ਨੇ ਇਨ੍ਹਾਂ ਦੇ ਰਿਹਾਇਸ਼ੀ ਟਿਕਾਣਿਆਂ ਅਤੇ ਦਫ਼ਤਰਾਂ 'ਤੇ ਵੀ ਦਬਿਸ਼ ਦਿੱਤੀ। ਇਸ ਦੌਰਾਨ ਇਨਕਮ ਟੈਕਸ ਅਧਿਕਾਰੀ ਕਾਰੋਬਾਰੀਆਂ ਦੇ ਰਿਕਾਰਡ, ਸਟਾਕ ਦੀ ਜਾਂਚ ਕਰ ਰਹੇ ਹਨ। ਕਈ ਦਸਤਾਵੇਜ਼ਾਂ ਨੂੰ ਅੱਗੇ ਦੀ ਜਾਂਚ ਲਈ ਕਬਜ਼ੇ ਵਿਚ ਲਿਆ ਗਿਆ ਹੈ। ਰੇਡ ਦੇ ਸਬੰਧ ਵਿਚ ਅਜੇ ਅਧਿਕਾਰੀ ਕੁਝ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿੰਨੀ ਜਾਇਦਾਦ ਰਿਪੋਰਟ ਵਿਚ ਨਹੀਂ ਹੈ।
ਇਹ ਵੀ ਪੜ੍ਹੋ : ਜਲੰਧਰ ਦਾ ਮੁੰਡਾ ਬਣਾਉਂਦੈ ਲਾਜਵਾਬ Pizza,ਪਿਓ ਦੀ ਮੌਤ ਮਗਰੋਂ ਅੰਦਰੋਂ ਟੁੱਟਿਆ ਪਰ ਮਾਂ ਦੇ ਹੌਂਸਲੇ ਨਾਲ ਫਿਰ ਭਰੀ ਉਡਾਣ
ਆਈ. ਟੀ. ਮਹਿਕਮੇ ਦੀ ਟੀਮ ਦਸਤਾਵੇਜ਼ ਖੰਗਾਲਣ ਵਿਚ ਲੱਗੀ ਹੋਈ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਵਿਭਾਗ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਆਈ. ਟੀ. ਮਹਿਕਮੇ ਦੀ ਟੀਮ ਨੇ 5 ਥਾਵਾਂ ਉਤੇ ਦਬਿਸ਼ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਰੇਡ ਵਿਚ ਲੁਧਿਆਣਾ ਦੇ ਇਲਾਵਾ ਜਲੰਧਰ, ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਤੋਂ ਆਏ ਅਧਿਕਾਰੀ ਵੀ ਹਿੱਸਾ ਲੈ ਰਹੇ ਹਨ। ਇਸ ਦੌਰਾਨ ਪੁਲਸ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਕਾਰੋਬਾਰੀਆਂ ਦੇ ਸਟਾਫ਼ ਦੇ ਮੈਂਬਰਾਂ ਤੋਂ ਵੀ ਇਨਕਮ ਟੈਕਸ ਮਹਿਕਮੇ ਦੇ ਅਫ਼ਸਰ ਪੁੱਛਗਿੱਛ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਜਾਇਦਾਦ ਦੀ ਖ਼ਰੀਦ ਵਿਕਰੀ ਦਾ ਵੀ ਬਿਊਰਾ ਲਿਆ ਜਾ ਰਿਹਾ ਹੈ। ਇਸ ਦੇ ਇਲਾਵਾ ਕੰਪਿਊਟਰ ਵਿਚ ਫੀਡ ਡਾਟਾ ਨੂੰ ਵੀ ਡਾਊਨਲੋਡ ਕੀਤਾ ਜਾ ਰਿਹਾ ਹੈ। ਕਾਰੋਬਾਰੀਆਂ ਦੇ ਬੈਂਕ ਅਕਾਊਂਟ ਅਤੇ ਲਾਕਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਸਟਾਕ ਦਾ ਖ਼ਰੀਦ ਵਿਕਰੀ ਦੇ ਨਾਲ ਮਿਲਾਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ 'ਤੇ ਹੋਇਆ ਮਾਮਲਾ ਦਰਜ, ਗ੍ਰਿਫ਼ਤਾਰੀ ਮਗਰੋਂ ਜ਼ਮਾਨਤ 'ਤੇ ਕੀਤਾ ਰਿਹਾਅ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਚੰਡੀਗੜ੍ਹ 'ਚ 28 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਜਾਣੋ ਕਾਰਨ
NEXT STORY