ਪੱਟੀ, (ਬੇਅੰਤ)- ਅੱਜ ਸ਼ਹਿਰ ਪੱਟੀ ਅਤੇ ਮੋੜ ਚੂਸਲੇਵੜ ਦੇ ਕੁੱਝ ਨਾਮਵਰ ਕਾਰੋਬਾਰੀ ਦੁਕਾਨਾਂ ਉੱਪਰ ਇਨਕਮ ਟੈਕਸ ਵਿਭਾਗ ਤਰਨਤਾਰਨ ਵੱਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਤੋਂ ਪਤਾ ਕਰਨ 'ਤੇ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਕਿਸੇ ਕਿਸਮ ਦੀ ਕੋਈ ਪੁਖਤਾ ਜਾਣਕਾਰੀ ਹਾਸਲ ਨਹੀਂ ਹੋ ਸਕੀ। ਸ਼ਹਿਰ ਅੰਦਰ ਜਾਂਚ ਕਰਨ ਆਈ ਟੀਮ ਦੇਰ ਸ਼ਾਮ ਤੱÎਕ ਜਾਂਚ ਕਰਦੀ ਨਜ਼ਰ ਆਈ। ਦੂਸਰੇ ਪਾਸੇ ਸ਼ਹਿਰ ਅੰਦਰ ਆਮਦਨ ਕਰ ਵਿਭਾਗ ਟੀਮ ਦੀ ਫੇਰੀ ਨੂੰ ਵੇਖਦਿਆਂ ਵੱਡੇ ਪੱਧਰ 'ਤੇ ਕੰਮ ਕਰਦੇ ਵੱਖ-ਵੱਖ ਕਾਰੋਬਾਰੀ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਅਤੇ ਸ਼ੋਅਰੂਮਾਂ ਦੇ ਸ਼ਟਰ ਥੱਲੇ ਸੁੱਟ ਦਿੱਤੇ ਗਏ। ਇਸ ਤੋਂ ਸਾਫ ਪਤਾ ਚਲਦਾ ਹੈ ਕਿ ਪੱਟੀ ਸ਼ਹਿਰ ਅੰਦਰ ਟੈਕਸ ਚੋਰੀ ਹੋਣ ਸਬੰਧੀ 'ਦਾਲ' 'ਚ ਕੁੱਝ 'ਕਾਲਾ' ਜ਼ਰੂਰ ਹੈ।
ਅੱਜ ਸ਼ਹਿਰ 'ਚ ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਆਪਣੀ ਸ਼ੁਰੂਆਤੀ ਚੈਕਿੰਗ ਕੁਝ ਖਾਸ ਕਾਰੋਬਾਰੀ ਦੇ ਸ਼ੋਅਰੂਮ ਉੱਪਰ ਕੀਤੀ ਗਈ ਹੈ ਜੋ ਸੂਬਾਂ ਸਰਕਾਰਾਂ ਦੇ ਬਦਲਣ ਨਾਲ ਹੀ ਆਪਣਾ ਸਿਆਸੀ ਰੰਗ ਬਦਲਦੇ ਹਨ ਅਤੇ ਵੱਡੇ-ਵੱਡੇ ਹੋਰਡਿੰਗ ਬੋਰਡ ਲਾ ਕਿ ਸਿਆਸੀ ਸੱਤਾਧਾਰੀ ਲੋਕਾਂ ਨਾਲ ਆਪਣੀਆਂ ਨਜ਼ਦੀਕੀਆਂ ਸਾਬਤ ਕਰਦੇ ਹਨ।
ਸੇਵਾ ਕੇਂਦਰ ਬੰਦ ਹੋਣ ਨਾਲ 10 ਹਜ਼ਾਰ ਕਰਮਚਾਰੀਆਂ 'ਤੇ ਡਿੱਗੇਗੀ ਗਾਜ
NEXT STORY