ਕਪੂਰਥਲਾ(ਮਲਹੋਤਰਾ)— ਬੁੱਧਵਾਰ ਨੂੰ ਪੰਜਾਬ ਦੇ ਦੋ ਕੈਬਨਿਟ ਮੰਤਰੀ, ਸਿਹਤ ਵਿਭਾਗ ਦੇ ਸਕੱਤਰ, ਡੀ. ਸੀ., ਈ. ਓ. ਤੇ ਸੀ. ਐੱਮ. ਓ. ਮਾਣਯੋਗ ਲੋਕ ਅਦਾਲਤ 'ਚ ਪੇਸ਼ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਹਿਰ ਦੀ ਸਫਾਈ ਵਿਵਸਥਾ ਦੀ ਬਦਹਾਲੀ ਅਤੇ ਨਗਰ ਪਾਲਿਕਾ ਦੇ ਦਫਤਰ ਦੇ ਨਜ਼ਦੀਕ ਸ਼ਾਲੀਮਾਰ ਬਾਗ ਵਿਖੇ ਸਫਾਈ ਨਾ ਹੋਣ ਕਾਰਨ ਡੇਂਗੂ ਦੇ ਵਧ ਰਹੇ ਪ੍ਰਕੋਪ ਨੂੰ ਲੈ ਕੇ ਮਾਣਯੋਗ ਲੋਕ ਅਦਾਲਤ ਕਪੂਰਥਲਾ ਵਿਖੇ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ 'ਚ ਮਾਣਯੋਗ ਅਦਾਲਤ ਨੇ ਜ਼ਿਲਾ ਪ੍ਰਸ਼ਾਸਨ ਨੂੰ ਸ਼ਾਲੀਮਾਰ ਬਾਗ ਸਮੇਤ ਸ਼ਹਿਰ ਦੇ ਇਲਾਕੇ 'ਚ ਸਫਾਈ ਕਰਵਾ ਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਪਰ ਬਾਅਦ 'ਚ ਬੁਖਾਰ ਨਾਲ ਕਪੂਰਥਲਾ ਇਲਾਕੇ 'ਚ ਹੋਈਆਂ ਕਰੀਬ 5 ਮੌਤਾਂ ਨੂੰ ਲੈ ਕੇ ਮਾਣਯੋਗ ਲੋਕ ਅਦਾਲਤ 'ਚ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਨਗਰ ਕੌਂਸਲ ਕਪੂਰਥਲਾ ਦੇ ਪ੍ਰਧਾਨ ਅੰਮ੍ਰਿਤਪਾਲ ਕੌਰ, ਈ. ਓ. ਕਪੂਰਥਲਾ, ਸੀ. ਐੱਮ. ਓ. ਕਪੂਰਥਲਾ, ਸਿਹਤ ਸਕੱਤਰ ਪੰਜਾਬ ਨੂੰ 4 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਬੁੱਧਵਾਰ ਨੂੰ ਕੈਬਨਿਟ ਮੰਤਰੀਆਂ ਸਮੇਤ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਮਾਣਯੋਗ ਅਦਾਲਤ 'ਚ ਪੇਸ਼ ਹੋਣਗੇ।
ਸੁਨੀਲ ਜਾਖੜ ਗੁਰਦਾਸਪੁਰ ਵਾਸੀਆਂ ਦੀ ਹਰੇਕ ਮੁਸ਼ਕਿਲ ਦਾ ਹੱਲ ਕਰਵਾਉਣ ਦੇ ਸਮਰੱਥ : ਨਵਜੋਤ ਸਿੱਧੂ
NEXT STORY