ਅੰਮ੍ਰਿਤਸਰ, (ਅਰੁਣ)- ਵੇਰਕਾ ਪੁਲ ਨੇਡ਼ੇ ਐਕਟਿਵਾ ’ਤੇ ਆ ਰਹੇ ਫਾਈਨਾਂਸ ਬੈਂਕ ਦੇ ਮੈਨੇਜਰ ਦਾ ਰਸਤਾ ਰੋਕ ਕੇ 3 ਨਕਾਬਪੋਸ਼ ਲੁਟੇਰਿਆਂ ਨੇ ਦਾਤਰ ਦੀ ਨੋਕ ’ਤੇ ਹਜ਼ਾਰਾਂ ਦੀ ਨਕਦੀ ਖੋਹ ਲਈ। ਐਕਵਿਟੀ ਸਮਾਲ ਫਾਈਨਾਂਸ ਬੈਂਕ ਨੈਸ਼ਨਲ ਸ਼ਾਪਿੰਗ ਕੰਪਲੈਕਸ ਦੇ ਮੁਲਾਜ਼ਮ ਅਮਰਪ੍ਰੀਤ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅਤੇ ਬ੍ਰਾਂਚ ਮੈਨੇਜਰ ਗੌਰਵ ਭੰਡਾਰੀ ਐਕਟਿਵਾ ’ਤੇ ਉਗਰਾਹੀ ਦੀ ਰਕਮ ਇਕੱਠੀ ਕਰ ਕੇ ਆ ਰਹੇ ਸੀ, ਵੇਰਕਾ ਪੁਲ ਨੇਡ਼ੇ ਪੁੱਜਣ ’ਤੇ ਮੋਟਰਸਾਈਕਲ ਸਵਾਰ 3 ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਨੇ ਰਸਤਾ ਰੋਕ ਕੇ 30980 ਰੁਪਏ ਨਕਦੀ ਵਾਲਾ ਬੈਗ ਖੋਹ ਲਿਆ। ਥਾਣਾ ਵੇਰਕਾ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਾਜ ਖਾਤਿਰ ਵਿਆਹੁਤਾ ਨਾਲ ਕੁੱਟ-ਮਾਰ- ਦਾਜ ਦੀ ਮੰਗ ਪੂਰੀ ਨਾ ਕਰਨ ’ਤੇ ਵਿਆਹੁਤਾ ਨਾਲ ਕੁੱਟ-ਮਾਰ ਕਰਨ ਵਾਲੇ ਸਹੁਰਾ ਪਰਿਵਾਰ ਦੇ 3 ਮੈਂਬਰਾਂ ਖਿਲਾਫ ਥਾਣਾ ਵੂਮੈਨ ਸੈੱਲ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਰਣਬੀਰ ਕੌਰ ਦੀ ਸ਼ਿਕਾਇਤ ’ਤੇ ਦਾਜ ਦੀ ਮੰਗ ਨੂੰ ਲੈ ਕੇ ਉਸ ਨਾਲ ਕੁੱਟ-ਮਾਰ ਕਰਨ ਵਾਲੇ ਉਸ ਦੇ ਪਤੀ ਕੁਲਤਾਰ ਸਿੰਘ, ਸੱਸ ਮਹਿੰਦਰ ਕੌਰ ਤੇ ਦਿਓਰ ਰੁਪਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪੁਤਲੀਘਰ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਰਕਾਰੀ ਮੁਲਾਜ਼ਮ ਲਾਉਣਗੇ ਬੂਟੇ : ਧਰਮਸੌਤ
NEXT STORY