ਰੂਪਨਗਰ, (ਵਿਜੇ)- ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਵਿਆਹੁਤਾ ਨੌਜਵਾਨ ਨੇ ਕੈਨਾਲ ਕਾਲੋਨੀ 'ਚ ਸਥਿਤ ਇਕ ਮਕਾਨ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਪਛਾਣ ਨੇਪਾਲੀ ਵਿਕਰਮ ਪੁੱਤਰ ਰਾਮ ਬਹਾਦਰ ਦੇ ਰੂਪ 'ਚ ਹੋਈ, ਜੋ ਵੇਟਰ ਦਾ ਕੰਮ ਕਰਦਾ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਸ਼ੋਭਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਮੁਲਾਜ਼ਮ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸ਼ੋਭਾ ਨੇ ਦੱਸਿਆ ਕਿ ਉਸ ਦਾ ਪਤੀ ਜੋ ਵੇਟਰ ਦਾ ਕੰਮ ਕਰਦਾ ਸੀ, ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਮੰਗਲਵਾਰ 4.30 ਵਜੇ ਦੇ ਕਰੀਬ ਉਹ ਨਹਾਉਣ ਲਈ ਚਲੀ ਗਈ ਕਿ ਇੰਨੇ 'ਚ ਉਸ ਦੇ ਪਤੀ ਨੇ ਕਮਰੇ ਨੂੰ ਕੁੰਡੀ ਲਾ ਕੇ ਫਾਹਾ ਲੈ ਲਿਆ। ਜਦੋਂ ਨਹਾ ਕੇ ਉਹ ਵਾਪਿਸ ਆਈ ਤਾਂ ਦਰਵਾਜ਼ੇ ਦੀ ਕੁੰਡੀ ਨਾ ਖੁੱਲ੍ਹਣ 'ਤੇ ਉਸ ਨੇ ਖਿੜਕੀ ਤੋਂ ਦੇਖਿਆ ਕਿ ਉਸ ਦੇ ਪਤੀ ਨੇ ਫਾਹਾ ਲਾਇਆ ਹੋਇਆ ਹੈ। ਉਕਤ ਘਟਨਾ ਦਾ ਪਤਾ ਲੱਗਦੇ ਹੀ ਏ.ਐੱਸ.ਆਈ. ਸੱਜਣ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਸ਼ੋਭਾ ਦੇ ਬਿਆਨ ਦਰਜ ਕਰਨ ਮਗਰੋਂ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ।
ਭਾਰਤ-ਪਾਕਿ ਸਰਹੱਦ 'ਤੇ ਫੜੀ ਗਈ 75 ਕਰੋੜ ਦੀ ਹੈਰੋਇਨ
NEXT STORY