ਇੰਟਰਨੈਸ਼ਨਲ ਡੈਸਕ– ਬ੍ਰਿਟੇਨ ਸਰਕਾਰ ਵਲੋਂ ਐਤਵਾਰ ਨੂੰ ਐਲਾਨੇ ਗਏ ਨਵੇਂ ਸਜ਼ਾ ਨਿਯਮਾਂ ਦੇ ਤਹਿਤ ਅਪਰਾਧੀਆਂ ਦੇ ਪੱਬਾਂ ਤੇ ਸੰਗੀਤ ਸਮਾਰੋਹਾਂ ’ਚ ਜਾਣ ’ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਉਹ ਖੇਡ ਸਮਾਗਮ ਵੀ ਨਹੀਂ ਦੇਖ ਸਕਣਗੇ।
ਨਵੇਂ ਉਪਾਵਾਂ ਦੇ ਤਹਿਤ ਦੇਸ਼ ਦੇ ਜੱਜ ਅਪਰਾਧੀਆਂ ਦੀ ਆਜ਼ਾਦੀ ਨੂੰ ਰੋਕ ਸਕਣਗੇ ਅਤੇ ਉਨ੍ਹਾਂ ’ਤੇ ਡਰਾਈਵਿੰਗ ਪਾਬੰਦੀ, ਯਾਤਰਾ ਪਾਬੰਦੀ ਅਤੇ ਵਰਜਿਤ ਖੇਤਰਾਂ ਤਕ ਸੀਮਤ ਰਹਿਣ ਵਰਗੀਆਂ ਪਾਬੰਦੀਆਂ ਵੀ ਲਗਾ ਸਕਣਗੇ। ਬ੍ਰਿਟੇਨ ਦੇ ਕਾਨੂੰਨ ਮੰਤਰਾਲੇ ਨੇ ਕਿਹਾ ਕਿ ਇਹ ਬਦਲਾਅ ਭਾਈਚਾਰਕ ਸਜ਼ਾ ਨੂੰ ਹੋਰ ਸਖ਼ਤ ਬਣਾਉਣਗੇ, ਜਿਸ ਨਾਲ ਦੁਬਾਰਾ ਅਪਰਾਧ ਕਰਨ ਦੀ ਪ੍ਰਵਿਰਤੀ ਨੂੰ ਰੋਕਣ ਵਿਚ ਮਦਦ ਮਿਲੇਗੀ ਅਤੇ ਅਪਰਾਧੀ ਦੁਬਾਰਾ ਸਹੀ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਹੋਣਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਿਆਨਕ ਹਾਦਸੇ 'ਚ ਮਸ਼ਹੂਰ ਕ੍ਰਿਕਟਰ ਦੀ ਹੋਈ ਮੌਤ
ਬ੍ਰਿਟੇਨ ਦੀ ਕਾਨੂੰਨ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਜੱਜਾਂ ਕੋਲ ਉਪਲਬਧ ਸਜ਼ਾ ਦੇ ਉਪਾਵਾਂ ਨੂੰ ਹੋਰ ਸਖ਼ਤ ਬਣਾਉਣਾ ਅਪਰਾਧ ਨੂੰ ਘਟਾਉਣ ਅਤੇ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੀ ਸਾਡੀ ਤਬਦੀਲੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਪਰਾਧੀ ਸਮਾਜ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਮਾਜ ਵਿਚ ਸਜ਼ਾ ਕੱਟ ਰਹੇ ਲੋਕਾਂ ਦੀ ਆਜ਼ਾਦੀ ’ਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ। ਇਹ ਨਵੀਆਂ ਸਜ਼ਾਵਾਂ ਸਾਰੇ ਅਪਰਾਧੀਆਂ ਨੂੰ ਯਾਦ ਦਿਵਾਉਣਗੀਆਂ ਕਿ ਇਸ ਸਰਕਾਰ ਦੇ ਅਧੀਨ ਅਪਰਾਧਿਕ ਗਤੀਵਿਧੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਾਬਕਾ CM ਨੂੰ ਕੀਤਾ ਗਿਆ 'ਹਾਊਸ ਅਰੈਸਟ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਜ਼ਾ 'ਤੇ ਕਬਜ਼ਾ ਕਰੇਗਾ ਇਜ਼ਰਾਈਲ ! PM ਨੇਤਨਯਾਹੂ ਦੇਣਗੇ ਮਨਜ਼ੂਰੀ
NEXT STORY