ਅੰਮ੍ਰਿਤਸਰ, (ਸੰਜੀਵ)- ਅੱਜ ਦੇਰ ਰਾਤ ਪਰਸ ਖੋਹਣ ਵਾਲੇ ਲੁਟੇਰਿਆਂ ਦਾ ਪਿੱਛਾ ਕਰ ਰਹੇ ਫੌਜੀ ਤੇ ਉਸ ਦੀ ਪਤਨੀ ਨੂੰ ਲੁਟੇਰਿਅਾਂ ਨੇ ਘੇਰ ਲਿਆ। ਆਪਣਾ ਪਰਸ ਮੰਗਣ ’ਤੇ ਲੁਟੇਰਿਆਂ ਨੇ ਖੁੱਲ੍ਹ ਕੇ ਗੁੰਡਾਗਰਦੀ ਕੀਤੀ ਤੇ ਫਰਾਰ ਹੋ ਗਏ। ਫੌਜੀ ਵੱਲੋਂ ਪੁਲਸ ਨੂੰ ਸੂਚਿਤ ਕੀਤੇ ਜਾਣ ’ਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਕੰਟੋਨਮੈਂਟ ਦੇ ਇੰਚਾਰਜ ਪੁਲਸ ਬਲ ਸਮੇਤ ਮੌਕੇ ’ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ।
ਅਨਿਲ ਕੁਮਾਰ ਨੇ ਦੱਸਿਆ ਕਿ ਉਹ ਭਾਰਤੀ ਫੌਜ ’ਚ ਸਿਪਾਹੀ ਦੇ ਅਹੁਦੇ ’ਤੇ ਤਾਇਨਾਤ ਹੈ ਤੇ ਲੇਹ-ਲੱਦਾਖ ਤੋਂ ਛੁੱਟੀ ’ਤੇ ਘਰ ਆਇਆ ਹੋਇਆ ਹੈ। ਅੱਜ ਉਹ ਆਪਣੀ ਪਤਨੀ ਪ੍ਰੀਤੀ ਨਾਲ ਪੁਤਲੀਘਰ ਤੋਂ ਕੁਝ ਖਰੀਦੋ-ਫਰੋਖਤ ਕਰ ਕੇ ਮਾਹਲਾ ਵੱਲ ਜਾ ਰਿਹਾ ਸੀ ਕਿ ਰਾਮ ਤੀਰਥ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਬਾਹਰ 2 ਅਣਪਛਾਤੇ ਬਾਈਕ ਸਵਾਰ ਲੁਟੇਰਿਆਂ ਨੇ ਉਸ ਦੀ ਪਤਨੀ ਦੇ ਹੱਥੋਂ ਪਰਸ ਖੋਹਿਆ ਤੇ ਫਰਾਰ ਹੋ ਗਏ। ਅਨਿਲ ਕੁਮਾਰ ਨੇ ਲੁਟੇਰਿਆਂ ਦਾ ਪਿੱਛਾ ਸ਼ੁਰੂ ਕੀਤਾ, ਜੋ ਕੰਟੋਨਮੈਂਟ ਵੱਲ ਮੁਡ਼ੇ। ਭਰਤੀ ਦਫਤਰ ਤੋਂ ਕੁਝ ਦੂਰੀ ’ਤੇ ਜਾ ਕੇ ਅਨਿਲ ਨੇ ਬਾਈਕ ਸਵਾਰ ਦੋਵਾਂ ਲੁਟੇਰਿਆਂ ਨੂੰ ਘੇਰ ਲਿਆ ਤੇ ਉਨ੍ਹਾਂ ਤੋਂ ਆਪਣਾ ਪਰਸ ਵਾਪਸ ਮੰਗਿਆ। ਇੰਨੇ ’ਚ ਲੁਟੇਰੇ ਗੁੰਡਾਗਰਦੀ ’ਤੇ ਉਤਰ ਆਏ ਤੇ ਉਨ੍ਹਾਂ ਨੇ ਕੁਝ ਮਿੰਟਾਂ ਵਿਚ ਹੀ ਆਪਣੇ ਹੋਰ 10-12 ਸਾਥੀਆਂ ਨੂੰ ਸੱਦ ਲਿਆ ਅਤੇ ਅਨਿਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਆਪਣੀ ਪਤਨੀ ਨੂੰ ਨਾਲ ਦੇਖ ਕੇ ਅਨਿਲ ਨੇ ਲੁਟੇਰਿਆਂ ਨਾਲ ਕੋਈ ਵੀ ਬਹਿਸ ਨਹੀਂ ਕੀਤੀ ਤੇ ਉਹ ਮੋਟਰਸਾਈਕਲਾਂ ’ਤੇ ਉਥੋਂ ਭੱਜ ਗਏ।
ਪੁਲਸ ਝਾਡ਼ੀਆਂ ’ਚ ਤਲਾਸ਼ ਕਰ ਰਹੀ ਸੀ ਪ੍ਰੀਤੀ ਦਾ ਪਰਸ : ਲੁਟੇਰਿਆਂ ਦੇ ਭੱਜ ਜਾਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਪਰਸ ’ਚ ਪਏ ਮੋਬਾਇਲ ’ਤੇ ਜਦੋਂ ਫੋਨ ਕੀਤਾ ਤਾਂ ਉਸ ਦੀ ਘੰਟੀ ਵੱਜ ਰਹੀ ਸੀ। ਪੁਲਸ ਨੂੰ ਲੱਗਾ ਕਿ ਲੁਟੇਰੇ ਪਰਸ ਕਿਤੇ ਝਾਡ਼ੀਆਂ ਵਿਚ ਨਾ ਸੁੱਟ ਗਏ ਹੋਣ, ਇਸ ਲਈ ਕਈ ਕਰਮਚਾਰੀ ਹਨੇਰੇ ਵਿਚ
ਪਰਸ ਲੱਭਣ ਲੱਗੇ। ਕਾਫ਼ੀ ਮੁਸ਼ੱਕਤ ਤੋਂ ਬਾਅਦ ਵੀ ਪੁਲਸ ਕਰਮਚਾਰੀਆਂ ਨੂੰ ਪਰਸ ਨਹੀਂ ਮਿਲਿਆ।
ਥਾਣਾ ਕੰਟੋਨਮੈਂਟ ’ਚ ਬਦਮਾਸ਼ਾਂ ਦੀ ਦਹਿਸ਼ਤ : ਭਾਰਤੀ ਫੌਜ ਦੇ ਸਿਪਾਹੀ ਨਾਲ ਹੋਈ ਲੁੱਟ ਦੀ ਇਸ ਵਾਰਦਾਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਥਾਣਾ ਕੰਟੋਨਮੈਂਟ ਖੇਤਰ ਵਿਚ ਲੁਟੇਰਿਆਂ ਦੀ ਪੂਰੀ ਦਹਿਸ਼ਤ ਹੈ, ਜਿਥੇ ਸਡ਼ਕ ’ਤੇ 2 ਲੁਟੇਰਿਆਂ ਤੋਂ ਆਪਣਾ ਪਰਸ ਮੰਗਣ ’ਤੇ ਕੁਝ ਮਿੰਟਾਂ ਵਿਚ ਹੀ ਦਰਜਨ ਭਰ ਲੁਟੇਰੇ ਮੌਕੇ ’ਤੇ ਪੁੱਜੇ ਗਏ। ਇਸ ਘਟਨਾ ਨੂੰ ਦੇਖ ਕੇ ਇਹ ਸਾਫ਼ ਹੋ ਗਿਆ ਕਿ ਕੰਟੋਨਮੈਂਟ ਖੇਤਰ ਵਿਚ ਲੁਟੇਰਿਆਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ।
ਕੀ ਕਹਿਣਾ ਹੈ ਥਾਣਾ ਇੰਚਾਰਜ ਦਾ?: ਥਾਣਾ ਕੰਟੋਨਮੈਂਟ ਦੇ ਇੰਚਾਰਜ ਇੰਸਪੈਕਟਰ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਅਨਿਲ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ, ਜਦੋਂ ਕਿ ਪੁਲਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਢਲੀ ਜਾਂਚ ਕਰ ਰਹੀ ਹੈ।
ਬਿਨਾਂ ਡਾਕਟਰ ਤੋਂ ਚੱਲ ਰਹੇ ਕਲੀਨਿਕ ਦਾ ਪਰਦਾਫਾਸ਼ ਡਰੱਗ ਵਿਭਾਗ ਵੱਲੋਂ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ
NEXT STORY