ਮੋਹਾਲੀ (ਰਣਬੀਰ) : ਨਵੇਂ ਸਾਲ ਦੀ ਸ਼ੁਰੂਆਤ ਮੋਹਾਲੀ ਵਾਸੀਆਂ ਲਈ ਵੱਡੇ ਤੋਹਫ਼ੇ ਨਾਲ ਹੋਈ ਹੈ। ਕਾਫ਼ੀ ਸਮੇਂ ਤੋਂ ਲਟਕਿਆ ਸੈਕਟਰ 81-84 ਡਿਵਾਈਡਿੰਗ ਰੋਡ ਪ੍ਰਾਜੈਕਟ ਹੁਣ ਦੁਬਾਰਾ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਫਰਵਰੀ ਤੱਕ ਇਸ ਦੇ ਪੂਰਾ ਹੋਣ ਦੀ ਉਮੀਦ ਬਣ ਗਈ ਹੈ। ਗਮਾਡਾ ਵੱਲੋਂ ਜ਼ਮੀਨ ਐਕਵਾਇਰ ਤੇ ਤਕਨੀਕੀ ਰੁਕਾਵਟਾਂ ਦੂਰ ਕਰਨ ਤੋਂ ਬਾਅਦ ਉਸਾਰੀ ਸਾਈਟ ਤੇ ਮਸ਼ੀਨਾਂ ਦੁਬਾਰਾ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੜਕ ਦੇ ਤਿਆਰ ਹੋਣ ਨਾਲ ਸੈਕਟਰ-81 ਤੋਂ ਏਅਰਪੋਰਟ ਰੋਡ ਤੱਕ ਸਿੱਧੀ ਕੁਨੈਕਟੀਵਿਟੀ ਖੁੱਲ੍ਹੇਗੀ, ਜੋ ਰੋਜ਼ਾਨਾ ਸਫ਼ਰ ਨੂੰ ਮਿੰਟਾਂ ’ਚ ਬਦਲ ਦੇਵੇਗੀ ਅਤੇ ਖੇਤਰ ਦੀ ਆਵਾਜਾਈ ਪ੍ਰਣਾਲੀ ’ਚ ਇਕ ਨਵੀਂ ਰਫ਼ਤਾਰ ਜੋੜੇਗੀ। ਗਮਾਡਾ ਨੇ ਖ਼ਾਸ ਤਰਜ਼ੀਹ ਵਾਲੇ ਕੰਮਾਂ ਦੀ ਸੂਚੀ ਜਾਰੀ ਕਰਦਿਆਂ ਸੈਕਟਰ 81-84 ਦੀ ਡਿਵਾਈਡਿੰਗ ਸੜਕ ਨੂੰ ਸਿਖ਼ਰ ’ਤੇ ਰੱਖਿਆ ਹੈ। ਇਹ ਰਾਹ ਮੋਹਾਲੀ ਦੇ ਰਾਏਪੁਰ ਕਲਾਂ, ਚਿੱਲਾ ਤੇ ਏਅਰਪੋਰਟ ਰੋਡ ਨੂੰ ਸਿੱਧੀ ਕੁਨੈਕਟੀਵਿਟੀ ਦੇਵੇਗਾ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੀਆਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਪੜ੍ਹੋ ਪੂਰਾ ਸ਼ਡਿਊਲ
ਰੁਕਾਵਟ ਬਣ ਰਿਹਾ ਬਿਜਲੀ ਟਾਵਰ, ਜਲਦ ਹਟਾਇਆ ਜਾਵੇਗਾ
ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਜ਼ਮੀਨ ਐਕਵਾਇਰ ’ਚ ਆਈ ਰੁਕਾਵਟ ਕਾਰਨ ਕੰਮ ਅੱਧ ’ਚ ਰੁਕ ਗਿਆ ਸੀ ਪਰ ਹੁਣ ਗਮਾਡਾ ਵੱਲੋਂ ਕਾਰਵਾਈ ਤੋਂ ਬਾਅਦ ਮੌਕੇ ’ਤੇ ਬੇਸ ਲੈਵਲਿੰਗ ਜ਼ੋਰਾਂ ’ਤੇ ਹੈ। ਉਸਾਰੀ ਦੌਰਾਨ ਇਕ ਵੱਡਾ ਟਰਾਂਸਮੀਟਰ ਬਿਜਲੀ ਟਾਵਰ ਸਭ ਤੋਂ ਵੱਡੀ ਅੜਚਨ ਸੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਭੁਗਤਾਨ ਹੋ ਚੁੱਕਾ ਹੈ ਤੇ ਅਧਿਕਾਰਕ ਜਾਣਕਾਰੀ ਮੁਤਾਬਕ ਟਾਵਰ ਦੀ ਸ਼ਿਫਟਿੰਗ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਟਾਵਰ ਹਟਦਿਆਂ ਹੀ ਸੜਕ ਦਾ ਕੰਮ ਆਖ਼ਰੀ ਪੜਾਅ ’ਚ ਦਾਖ਼ਲ ਹੋ ਜਾਵੇਗਾ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਸੀਲ! ਐਕਸਾਈਜ਼ ਵਿਭਾਗ ਨੇ ਕੀਤੀ ਵੱਡੀ ਕਾਰਵਾਈ
ਏਅਰਪੋਰਟ ਰੋਡ ਨਾਲ ਸਿੱਧੀ ਕੁਨੈਕਟੀਵਿਟੀ, 25 ਦੀ ਬਜਾਏ 7 ਮਿੰਟ ਲਗਣਗੇ
ਇਹ ਰਾਹ ਸੀ. ਪੀ.-67 ਮਾਲ ਦੇ ਪੈਰਲੈਲ ਰਹਿੰਦਾ ਹੋਇਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76, 77, 78, 79, 80, 81 ਰਾਹੀਂ ਅੱਗੇ ਮੁੱਖ ਏਅਰਪੋਰਟ ਰੋਡ ਨਾਲ ਮਿਲੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੈਕਟਰ 70 ਤੋਂ ਸੈਕਟਰ 82 ਤੱਕ ਦਾ ਸਫ਼ਰ ਜੋ 25-30 ਮਿੰਟ ਲਗਦਾ ਹੈ, ਨਵੇਂ ਰਾਹ ਦੇ ਚਾਲੂ ਹੋਣ ਤੋਂ ਬਾਅਦ ਸਿਰਫ 7-8 ਮਿੰਟ ’ਚ ਮੁਕੰਮਲ ਹੋ ਜਾਵੇਗਾ। ਇਸ ਨਾਲ ਨਾ ਸਿਰਫ਼ ਸਥਾਨਕ ਵਸਨੀਕਾਂ, ਸਗੋਂ ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਸਮੇਂ ਦੀ ਵੱਡੀ ਬਚਤ ਹੋਵੇਗੀ ਅਤੇ ਸਮੁੱਚੀ ਆਵਾਜਾਈ ਪ੍ਰਣਾਲੀ ’ਚ ਸੁਧਾਰ ਆਵੇਗਾ। ਕੁੱਲ ਮਿਲਾ ਕੇ ਇਹ ਸੜਕ ਮੋਹਾਲੀ ਦੇ ਵਿਕਾਸ ’ਚ ਇਕ ਹੋਰ ਅਹਿਮ ਕੜੀ ਸਾਬਤ ਹੋਵੇਗੀ ਅਤੇ ਇਲਾਕੇ ਦੀ ਕੁਨੈਕਟੀਵਿਟੀ ਨੂੰ ਨਵੀਂ ਦਿਸ਼ਾ ਦੇਵੇਗੀ।
ਆਈ. ਟੀ. ਸਿਟੀ ਐਕਸਪ੍ਰੈੱਸਵੇਅ ਵੀ ਲੋਕਾਂ ਲਈ ਬਣਿਆ ਗੇਮ ਚੇਂਜਰ
ਦੱਸਣਯੋਗ ਹੈ ਕਿ 22 ਦਸੰਬਰ ਨੂੰ ਗ੍ਰੀਨਲੈਂਡ ਕੋਰੀਡੋਰ ਪ੍ਰਾਜੈਕਟ ਹੇਠ ਸ਼ੁਰੂ ਹੋਇਆ ਮੋਹਾਲੀ ਆਈ. ਟੀ. ਸਿਟੀ ਐਕਸਪ੍ਰੈਸਵੇ ਖੇਤਰ ਲਈ ਗੇਮ ਚੇਂਜਰ ਬਣ ਗਿਆ ਹੈ। ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਯਾਤਰੀ ਹੁਣ ਬਿਨਾਂ ਸ਼ਹਿਰ ’ਚ ਦਾਖ਼ਲ ਹੋਏ ਸਿੱਧਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਵੱਲ ਜਾ ਸਕਦੇ ਹਨ। ਇਸ ਨਾਲ ਟ੍ਰੈਫਿਕ ਦਾ ਬੋਝ, ਸਫ਼ਰ ਦਾ ਸਮਾਂ ਤੇ ਦੂਰੀ ਤਿੰਨੇ ਘਟੇ ਹਨ। ਜੋ ਸਫ਼ਰ ਪਹਿਲਾਂ 40-45 ਮਿੰਟ ਦਾ ਹੁੰਦਾ ਸੀ, ਉਹ ਹੁਣ 15-20 ਮਿੰਟ ’ਚ ਤੈਅ ਹੋਵੇਗਾ। ਵਪਾਰਕ ਆਵਾਜਾਈ ਤੇ ਟੂਰਿਜ਼ਮ ਸੈਕਟਰ ਨੂੰ ਪਹਿਲੀ ਵਾਰ ਇਸ ਪੱਧਰ ’ਤੇ ਸੁਧਰੀ ਕੁਨੈਕਟੀਵਿਟੀ ਦਾ ਲਾਹਾ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਤਹਿਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
NEXT STORY