ਗਿੱਦੜਬਾਹਾ (ਸੰਧਿਆ/ਚਾਵਲਾ) - ਰਾਸ਼ਟਰੀ ਐੱਸ. ਸੀ. ਕਮਿਸ਼ਨ ਦੇ ਰਿਸਰਚ ਅਫ਼ਸਰ ਰਾਕੇਸ਼ ਕੁਮਾਰ ਸ਼ਰਮਾ ਨੇ ਅੱਜ ਇੱਥੇ ਗਿੱਦੜਬਾਹਾ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਬਿਆਨ ਲਏ ਅਤੇ ਇਸ ਸਬੰਧੀ ਪੁਲਸ ਨੂੰ ਪਰਿਵਾਰ ਦੇ ਦੁਬਾਰਾ ਬਿਆਨ ਲੈ ਕੇ ਨਿਯਮਾਂ ਅਨੁਸਾਰ ਕੇਸ ਵਿਚ ਜੁਰਮ ਦਾ ਵਾਧਾ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ ਮੁਖੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਰਿਸਰਚ ਅਫ਼ਸਰ ਰਾਕੇਸ਼ ਕੁਮਾਰ ਸ਼ਰਮਾ ਨੇ ਪੁਲਸ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਐੱਸ. ਸੀ. ਜਾਤੀ ਨਾਲ ਸਬੰਧਤ ਵਿਅਕਤੀ 'ਤੇ ਕੋਈ ਜੁਰਮ ਨਾ ਹੋਵੇ ਅਤੇ ਜੇਕਰ ਕੋਈ ਅਜਿਹਾ ਅਪਰਾਧ ਕਰਦਾ ਹੈ ਤਾਂ ਪੁਲਸ ਤੁਰੰਤ ਨਿਯਮਾਂ ਅਨੁਸਾਰ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਸਮਾਘ 'ਚ ਵਾਪਰੀ ਇਕ ਹੋਰ ਘਟਨਾ ਸਬੰਧੀ ਵੀ ਪੁਲਸ ਤੋਂ ਰਿਪੋਟ ਤਲਬ ਕੀਤੀ। ਇਸ ਘਟਨਾ ਸਬੰਧੀ ਥਾਣਾ ਬਰੀਵਾਲਾ ਵਿਚ ਮੁਕੱਦਮਾ ਨੰਬਰ 119 ਪਹਿਲਾਂ ਹੀ ਦਰਜ ਹੈ। ਉਨ੍ਹਾਂ ਨੇ ਪੁਲਸ ਨੂੰ ਇਸ ਕੇਸ 'ਚ ਵੀ ਐੱਸ. ਸੀ. ਐਕਟ ਦੀਆਂ ਧਾਰਾਵਾਂ ਜੋੜਨ ਲਈ ਕਿਹਾ। ਉਨ੍ਹਾਂ ਦੋਵਾਂ ਹੀ ਮਾਮਲਿਆਂ ਦੀ ਰਿਪੋਰਟ ਬੁੱਧਵਾਰ ਤੱਕ ਰਾਸ਼ਟਰੀ ਐੱਸ. ਸੀ. ਕਮਿਸ਼ਨ ਦੇ ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਵਿਖੇ ਪੁੱਜਦੀ ਕਰਨ ਲਈ ਵੀ ਕਿਹਾ।
ਜਬਰ-ਜ਼ਨਾਹ ਤੇ ਅਗਵਾ ਕਰਨ ਦੇ ਦੋਸ਼ 'ਚ ਤਿੰਨ ਵਿਰੁੱਧ ਕੇਸ ਦਰਜ
NEXT STORY