ਚੰਡੀਗੜ੍ਹ (ਸੁਸ਼ੀਲ) : ਸੈਕਟਰ-39 ਸਥਿਤ ਸਰਕਾਰੀ ਕੁਆਰਟਰ ਵਿੱਚ ਸ਼ਨੀਵਾਰ ਇਕ ਵਿਅਕਤੀ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਿਅਕਤੀ ਨੂੰ ਫਾਹੇ ਤੋਂ ਉਤਾਰਕੇ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੰਦੀਪ ਸ਼ਰਮਾ ਵਜੋਂ ਹੋਈ।
ਇਹ ਵੀ ਪੜ੍ਹੋ : ਸਮਾਰਟਫ਼ੋਨ, ਏਸੀ-ਫਰਿੱਜ ਦੀਆਂ ਕੀਮਤਾਂ ਘਟੀਆਂ, ਤਿੰਨ ਸਾਲਾਂ 'ਚ ਪਹਿਲੀ ਵਾਰ ਸਸਤਾ ਹੋਇਆ ਇਲੈਕਟ੍ਰਾਨਿਕ ਸਾਮਾਨ
ਸੈਕਟਰ-39 ਥਾਣਾ ਪੁਲਸ ਨੇ ਲਾਸ਼ ਨੂੰ ਮੋਰਚਰੀ ਵਿਚ ਰੱਖਵਾ ਕੇ ਮਾਮਲੇ ਦੀ ਜਾਣਕਾਰੀ ਪਰਿਵਾਰ ਨੂੰ ਦੇ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਆਪਣੇ ਮਾਤਾ-ਪਿਤਾ ਨਾਲ ਬਲਟਾਣਾ ਰਹਿੰਦੀ ਹੈ। ਉਸ ਦੇ ਦੋ ਬੱਚੇ ਹਨ। ਪੁਲਸ ਸੰਦੀਪ ਸ਼ਰਮਾ ਵਲੋਂ ਖੁਦਕੁਸ਼ੀ ਕਰਨ ਦੇ ਕਾਰਨ ਜਾਣਨ ਵਿਚ ਲੱਗੀ ਹੋਈ ਹੈ।
ਜਲੰਧਰ ਪੁਲਸ ਵਿਭਾਗ 'ਚ ਵੱਡਾ ਫੇਰਬਦਲ, ਜਾਣੋ ਕਿਸ ਦੀ ਕਿੱਥੇ ਹੋਈ ਬਦਲੀ ?
NEXT STORY