ਸੁਨਾਮ, ਊਧਮ ਸਿੰਘ ਵਾਲਾ, (ਬਾਂਸਲ)— ਦੂਜੇ ਪਾਸੇ, ਇਕ ਵਿਅਕਤੀ ਦੀ ਟਰੇਨ ਤੋਂ ਹੇਠਾਂ ਡਿੱਗਣ ਕਾਰਨ ਹੋਏ ਹਾਦਸੇ 'ਚ ਇਲਾਜ ਦੌਰਾਨ ਮੌਤ ਹੋ ਗਈ। ਜੀ. ਆਰ. ਪੀ. ਇੰਚਾਰਜ ਜਗਮਹਿੰਦਰ ਸਿੰਘ ਅਤੇ ਨਰਦੇਵ ਸਿੰਘ ਨੇ ਕਿਹਾ ਕਿ ਅਣਪਛਾਤਾ ਵਿਅਕਤੀ ਬੀਤੀ ਰਾਤ ਟਰੇਨ ਹਿਸਾਰ ਤੋਂ ਧੂਰੀ ਜਾਣ ਵਾਲੀ ਤੋਂ ਅਚਾਨਕ ਹੇਠਾਂ ਡਿੱਗ ਗਿਆ, ਜਿਸ ਨੂੰ ਸੰਗਰੂਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿਥੇ ਐਤਵਾਰ ਸਵੇਰੇ 8 ਵਜੇ ਉਸ ਨੇ ਦਮ ਤੋੜ ਦਿੱਤਾ। ਸ਼ਨਾਖਤ ਲਈ ਲਾਸ਼ ਨੂੰ 72 ਘੰਟਿਆਂ ਲਈ ਰੱਖਿਆ ਗਿਆ ਹੈ।
ਏ. ਟੀ. ਐੱਮ. ਭੰਨਣ ਦੀ ਕੋਸ਼ਿਸ਼
NEXT STORY