ਲੁਧਿਆਣਾ (ਸੇਠੀ)-ਰਾਜ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਸਥਾਨਕ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਬਜ਼ੇ ’ਚ ਲਏ 35 ਨਗ ਬਿਨਾਂ ਬਿੱਲ ਦੇ ਸਨ, ਜਿਨ੍ਹਾਂ ਵਿਚ ਹੌਜ਼ਰੀ ਅਤੇ ਰੈਡੀਮੇਡ ਗਾਰਮੈਂਟਸ ਦਾ ਮਾਲ ਸੀ ਅਤੇ ਇਹ ਮਾਲ 5 ਵੱਖ-ਵੱਖ ਪਾਸਰਾਂ ਦਾ ਦੱਸਿਆ ਜਾ ਰਿਹਾ ਹੈ। ਮਾਲ ਦਾਦਰ ਐਕਸਪ੍ਰੈੱਸ ਟਰੇਨ ਜ਼ਰੀਏ ਦਿੱਲੀ ਤੋਂ ਲੁਧਿਆਣਾ ਲਿਆਂਦਾ ਜਾ ਰਿਹਾ ਸੀ, ਜਦਕਿ ਕੁਝ ਨਗ ਲੁਧਿਆਣਾ ਤੋਂ ਭੋਪਾਲ ਲਈ ਭੇਜੇ ਜਾ ਰਹੇ ਸਨ। ਰੋਜ਼ਾਨਾ 100-150 ਨਗ ਬਿਨਾਂ ਬਿੱਲ ਦੇ ਹੋਣਾ ਇਹ ਸਪੱਸ਼ਟ ਕਰਦਾ ਹੈ ਕਿ ਪਾਸਰ ਅਤੇ ਪੇਟੀ ਮਾਫੀਆ ਦੇ ਹੌਸਲੇ ਕਿਸ ਤਰ੍ਹਾਂ ਵਧ ਚੁੱਕੇ ਹਨ, ਉਹ ਧੜੱਲੇ ਨਾਲ ਆਪਣੀ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ। ਇਹ ਸਾਰੀ ਕਾਰਵਾਈ ਲੁਧਿਆਣਾ ਮੋਬਾਇਲ ਵਿੰਗ ਦੇ ਅਸਿਸਟੈਂਟ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ਾਂ ’ਤੇ ਅਤੇ ਮੋਬਾਇਲ ਵਿੰਗ ਦੇ ਐੱਸ. ਟੀ. ਓ. ਬਲਦੀਪ ਕਰਣ ਅਤੇ ਕੁਲਦੀਪ ਸਿੰਘ ਦੀ ਅਗਵਾਈ ’ਚ ਕੀਤੀ ਗਈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੁਣ ਅਜਿਹੀ ਕਰਵਾਈ ਕਰਦਾ ਰਹੇਗਾ, ਜਿਸ ਨਾਲ ਸਰਕਾਰ ਦੇ ਰੈਵੇਨਿਊ ਦੇ ਹੋਣ ਵਾਲੇ ਨੁਕਸਾਨ ਨੂੰ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਅਧਿਕਾਰੀ ਬਲਦੀਪ ਕਰਣ ਪੰਜਾਬ ਮੋਬਾਇਲ ਵਿੰਗ ’ਚ ਸਭ ਤੋਂ ਜ਼ਿਆਦਾ ਟੈਕਸ ਰਿਕਵਰ ਕਰਨ ਵਾਲੇ ਅਧਿਕਾਰੀ ਹਨ, ਜਿਨ੍ਹਾਂ ਨੇ ਪਿਛਲੇ ਅਗਸਤ ਮਹੀਨੇ ਵਿਚ ਸਭ ਤੋਂ ਵੱਧ 1.82 ਕਰੋੜ ਦੇ ਜੁਰਮਾਨੇ ਰਿਕਵਰ ਕੀਤੇ ਹਨ।
ਕੁਲ 5 ਨੋਟਿਸ ਕੱਟੇ ਗਏ ਹਨ ਅਤੇ ਜ਼ਬਤ ਕੀਤੇ ਮਾਲ ’ਤੇ ਟੈਕਸ ਅਤੇ ਜੁਰਮਾਨਾ ਲਾਇਆ ਜਾਵੇਗਾ
ਸਟੇਟ ਟੈਕਸ ਅਫਸਰ ਬਲਦੀਪ ਕਰਣ ਨੇ ਦੱਸਿਆ ਕਿ ਇਸ ਕਾਰਵਾਈ ’ਚ ਕੁਲ 5 ਨੋਟਿਸ ਕੱਟੇ ਗਏ ਹਨ ਅਤੇ ਜ਼ਬਤ ਕੀਤੇ ਮਾਲ ’ਤੇ ਟੈਕਸ ਅਤੇ ਜੁਰਮਾਨਾ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਗਾਂ ਨੂੰ ਮਿਲਾ ਕੇ ਵਿਭਾਗ ਕੋਲ 100 ਤੋਂ ਜ਼ਿਆਦਾ ਨਗ ਪਏ ਹਨ, ਜਿਨ੍ਹਾਂ ਦੀ ਜਾਂਚ ਅਜੇ ਬਕਾਇਆ ਹੈ, ਜਿਸ ’ਚ ਮੋਬਾਇਲ ਅਸੈੱਸਰੀਜ਼, ਰੈਡੀਮੇਡ ਗਾਰਮੈਂਟਸ, ਇਲੈਕਟ੍ਰਿਕ ਗੁੱਡਜ਼ ਅਤੇ ਇਲੈਕਟ੍ਰਾਨਿਕਸ ਗੁੱਡਜ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੋਬਾਇਲ ਵਿੰਗ ’ਚ 4 ਅਧਿਕਾਰੀਆਂ ਨੇ ਸਤੰਬਰ ਮਹੀਨੇ ’ਚ ਤਕਰੀਬਨ 4 ਕਰੋੜ ਰੁਪਏ ਤੋਂ ਜ਼ਿਆਦਾ ਦੀ ਟੈਕਸ ਰਿਕਵਰੀ ਕੀਤੀ ਹੈ, ਜਦਕਿ ਪਿਛਲੇ 3-4 ਮਹੀਨਿਆਂ ’ਚ 16 ਕਰੋੜ ਦੇ ਤਕਰੀਬਨ ਟੈਕਸ ਰਿਕਵਰ ਕੀਤਾ ਗਿਆ ਹੈ। ਸਟੇਟ ਟੈਕਸ ਅਫਸਰ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਕਾਰਵਾਈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੇਟੀ ਮਾਫੀਆ ’ਤੇ ਸ਼ਿਕੰਜਾ ਕੱਸਣ ਲਈ ਅਜਿਹੀਆਂ ਕਾਰਵਾਈਆਂ ’ਚ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਨੇ ਇਸ ਤਰ੍ਹਾਂ ਮਾਲ ਭੇਜਣ ਵਾਲੇ ਕਾਰੋਬਾਰੀਆਂ ਨੂੰ ਸੁਝਾਅ ਦਿੱਤਾ ਕਿ ਉਹ ਆਪਣਾ ਮਾਲ ਭੇਜਣ ਲਈ ਸਹੀ ਰਸਤਾ ਅਪਣਾਉਣ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪਤਾ ਲੱਗਾ ਹੈ ਕਿ ਇਸ ਕਾਰਵਾਈ ’ਚ ਫੜੇ ਗਏ ਮਾਲ ਦੇ 5 ਪਾਸਰਾਂ ’ਚੋਂ ਇਕ ਪਾਸਰ ਜੋ ਬਿਹਾਰੀ ਦੱਸਿਆ ਜਾ ਰਿਹਾ ਹੈ ਅਤੇ ਜਿਸ ਦਾ ਖੁਦ ਬਹੁਤ ਵੱਡਾ ਟਰਾਂਸਪੋਰਟਰ ਵੀ ਹੈ। ਇਹ ਵੀ ਪਤਾ ਲੱਗਾ ਹੈ ਕਿ ਉਹ ਵੈਟ ਦੇ ਸਮੇਂ ਤੋਂ ਬਿਨਾਂ ਬਿੱਲ ਦੇ ਮਾਲ ਰੇਲਵੇ ਜ਼ਰੀਏ ਭੇਜਦਾ ਆ ਰਿਹਾ ਹੈ।
ਝੋਨੇ ਦੀ ਖਰੀਦ ਸ਼ੁਰੂ ਕਰਨ ਲਈ ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ
NEXT STORY