ਮੋਹਾਲੀ, (ਨਿਆਮੀਆਂ)- ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਈ. ਟੀ. ਟੀ. ਤੋਂ ਮਾਸਟਰ ਕੇਡਰ ਵਿਚ ਅੰਗਰੇਜ਼ੀ , ਹਿਸਾਬ, ਸਾਇੰਸ, ਹਿੰਦੀ, ਐੱਸ. ਐੱਸ. ਟੀ. ਆਦਿ ਵਿਸ਼ਿਆਂ ਵਿਚ ਕੀਤੀਆਂ ਗਈਆਂ ਤਰੱਕੀਆਂ ਸ਼ੱਕ ਦੇ ਘੇਰੇ ਵਿਚ ਆਉਂਦੀਆਂ ਦਿਸ ਰਹੀਆਂ ਹਨ ਕਿਉਂÎਕਿ ਵਿਭਾਗ ਦੀ ਜਲਦਬਾਜ਼ੀ ਕਾਰਨ ਬਹੁਤ ਸਾਰੇ ਤਰੱਕੀ ਦੀ ਉਡੀਕ ਕਰ ਰਹੇ ਸੀਨੀਅਰ ਅਧਿਆਪਕ ਤਰੱਕੀ ਤੋਂ ਵਾਂਝੇ ਰਹਿੰਦੇ ਨਜ਼ਰ ਆ ਰਹੇ ਹਨ, ਕਿਉਂਕਿ ਉਨ੍ਹਾਂ ਦੇ ਨਾਂ ਕਾਊਂਸਲਿੰਗ ਲਿਸਟ ਵਿਚ ਨਹੀਂ ਪਾਏ ਗਏ। ਇਸ ਕਰ ਕੇ ਉਹ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ ।
ਇਸ ਸਬੰਧੀ ਪ੍ਰੇਮ ਸਿੰਘ ਠਾਕੁਰ, ਹਰਵਿੰਦਰ ਸਿੰਘ, ਅਵਤਾਰ ਰਾਣਾ ਆਦਿ ਨੇ ਕਿਹਾ ਕਿ ਵਿਭਾਗ ਵਲੋਂ ਸਟੇਸ਼ਨ ਅਲਾਟਮੈਂਟ ਵਿਚ ਦਿਖਾਈ ਜਲਦਬਾਜ਼ੀ ਸੀਨੀਅਰ ਅਧਿਆਪਕਾਂ 'ਤੇ ਭਾਰੀ ਪੈ ਗਈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਂ ਕਾਊਂਸਲਿੰਗ ਲਿਸਟ ਵਿਚ ਨਾ ਹੋਣ ਕਾਰਨ ਉਹ 23 ਜੁਲਾਈ ਨੂੰ ਡੀ. ਪੀ. ਆਈ. ਤੇ ਡਿਪਟੀ ਡਾਇਰੈਕਟਰ ਮੋਹਾਲੀ ਨੂੰ ਮਿਲੇ ਸਨ ਅਤੇ ਅਧਿਕਾਰੀਆਂ ਵਲੋਂ ਦਿੱਤੇ ਭਰੋਸੇ ਅਨੁਸਾਰ ਉਹ ਨਵੀਂ ਤਰੱਕੀ ਲਿਸਟ ਦਾ ਇੰਤਜ਼ਾਰ ਕਰਦੇ ਰਹੇ ਅਤੇ ਦੂਜੇ ਪਾਸੇ ਵਿਭਾਗ ਨੇ ਜੂਨੀਅਰ ਅਧਿਆਪਕਾਂ ਨੂੰ ਸਟੇਸ਼ਨ ਵੀ ਅਲਾਟ ਕਰ ਦਿੱਤੇ।
ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਅਧਿਆਪਕ ਪੰਜਾਬ ਦੀਆਂ ਯੂਨੀਵਰਸਟੀਆਂ ਤੋਂ ਸਿੱਖਿਆ ਪ੍ਰਾਪਤ ਹੋਣ ਦੇ ਬਾਵਜੂਦ ਵੀ ਤਰੱਕੀ ਪ੍ਰਾਪਤ ਨਹੀਂ ਕਰ ਸਕੇ, ਜਦਕਿ ਬਹੁਤ ਸਾਰੇ ਉਹ ਅਧਿਆਪਕ ਵੀ ਹਨ ਜੋ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਸਿੱਖਿਆ ਪ੍ਰਾਪਤ ਹੋਣ ਦੇ ਬਾਵਜੂਦ ਵੀ ਤਰੱਕੀ ਪ੍ਰਾਪਤ ਕਰ ਗਏ ।
ਇਸ ਸਬੰਧੀ ਬੀ. ਐੱਡ ਅਧਿਆਪਕ ਫਰੰਟ ਦੇ ਸੂਬਾ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਲੋਦੀਪੁਰ ਨੇ ਕਿਹਾ ਕਿ ਹਿੰਦੀ ਵਿਸ਼ੇ ਦੇ ਅਧਿਆਪਕਾਂ ਨਾਲ ਤਾਂ ਇਹ ਤਾਂ ਇਕ ਮਜ਼ਾਕ ਹੀ ਹੈ, ਕਿਉਂਕਿ 200 ਤੋਂ ਵੱਧ ਅਧਿਆਪਕਾਂ ਨੂੰ ਤਰੱਕੀਆਂ ਦੇਣ ਦੇ ਦਾਅਵੇ ਕਰਨ ਦੇ ਬਾਵਜੂਦ ਸਿਰਫ 10 ਅਧਿਆਪਕਾਂ ਨੂੰ ਹੀ ਤਰੱਕੀ ਲਈ ਵਿਚਾਰਿਆ ਗਿਆ।
ਮਾਸਟਰ ਕੇਡਰ ਵਿਚ ਅੰਗਰੇਜ਼ੀ ਵਿਸ਼ੇ ਦੀਆਂ 2008 ਵਿਚ ਨਿਕਲੀਆਂ ਪੋਸਟਾਂ ਨੂੰ ਭਰਨ ਸਮੇਂ ਤਾਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਅੰਗਰੇਜ਼ੀ ਪਾਸ ਅਧਿਆਪਕਾਂ ਨੂੰ ਨੌਕਰੀ 'ਤੇ ਰੱਖ ਲਿਆ ਗਿਆ ਸੀ ਪਰ ਹੁਣ ਈ. ਟੀ. ਟੀ. ਤੋਂ ਮਾਸਟਰ ਕੇਡਰ ਵਿਚ ਤਰੱਕੀ ਸਮੇਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿਸ਼ੇ ਦੇ ਪਾਸ ਅਧਿਆਪਕਾਂ ਨੂੰ ਵਿਚਾਰਨ ਵਿਚ ਦੇਰੀ ਕੀਤੀ ਜਾ ਰਹੀ ਹੈ।
ਗੁਰੂਦੇਵ ਸਟੂਡੀਓ ਦੇ ਮਾਲਕ ਦੇ ਪੁੱਤਰ ਨੇ ਸ਼ੋਅਰੂਮ ਦੀ ਛੱਤ ਤੋਂ ਮਾਰੀ ਛਾਲ, ਮੌਤ
NEXT STORY