ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-17 ਸਥਿਤ ਗੁਰੂਦੇਵ ਸਟੂਡੀਓ ਦੇ ਮਾਲਕ ਦਾ ਬੇਟਾ ਸ਼ਨੀਵਾਰ ਸ਼ਾਮ ਨੂੰ ਸ਼ੋਅਰੂਮ ਦੇ ਟਾਪ ਫਲੋਰ ਤੋਂ ਕੁੱਦ ਗਿਆ। ਉਹ ਹੇਠਾਂ ਟੈਲੀਫੋਨ ਬਾਕਸ ’ਤੇ ਆ ਕੇ ਡਿਗਿਆ। ਉਸ ਨੂੰ ਸੈਕਟਰ-16 ਜਨਰਲ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਪੀ. ਜੀ. ਆਈ. ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਹਰਪ੍ਰੀਤ ਉਰਫ ਹੈਰੀ ਵਜੋਂ ਹੋਈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਰਪ੍ਰੀਤ ਨੇ ਆਪ ਹੀ ਛਾਲ ਮਾਰੀ ਹੈ। ਸ਼ੋਅਰੂਮ ਦੀ ਛੱਤ ਤੋਂ ਉਸਦੇ 2 ਮੋਬਾਇਲ ਵੀ ਮਿਲੇ ਹੈ। ਸੈਕਟਰ-17 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੇਅਰ ਟੇਕਰ ਤੋਂ ਲਈ ਸੀ ਗੇਟ ਦੀ ਚਾਬੀ
ਡੀ. ਐੱਸ. ਪੀ. ਕ੍ਰਿਸ਼ਣ ਕੁਮਾਰ ਨੇ ਦੱਸਿਆ ਕਿ ਕੇਅਰ ਟੇਕਰ ਦੇ ਬਿਆਨ ਦਰਜ ਕੀਤੇ ਗਏ ਹਨ। ਕੇਅਰ ਟੇਕਰ ਸੁਮਿਤ ਨੇ ਦੱਸਿਆ ਕਿ ਹਰਪ੍ਰੀਤ ਨੇ ਸ਼ਾਮ 8 ਵਜੇ ਛੱਤ ’ਤੇ ਜਾਣ ਲਈ ਚਾਬੀ ਮੰਗੀ ਸੀ। ਛੱਤ ’ਤੇ ਜਾਣ ਵਾਲੇ ਗੇਟ ਨੂੰ ਤਾਲਾ ਲੱਗਾ ਹੁੰਦਾ ਹੈ ਤੇ ਚਾਬੀ ਉਸਦੇ ਕੋਲ ਰਹਿੰਦੀ ਹੈ। ਪੁਲਸ ਨੇ ਮੌਕੇ ’ਤੇ ਸੀ. ਐੱਫ. ਐੱਸ. ਐੱਲ. ਟੀਮ ਨੂੰ ਵੀ ਬੁਲਾਇਆ। ਡੀ. ਐੱਸ. ਪੀ. ਨੇ ਦੱਸਿਆ ਕਿ ਹਰਪ੍ਰੀਤ ਨੇ ਆਤਮ-ਹੱਤਿਆ ਕੀਤੀ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਸ ਵਲੋਂ ਹਰਪ੍ਰੀਤ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ਹਨ।
ਫਰਵਰੀ ’ਚ ਹੋਇਆ ਸੀ ਅਗਵਾ
ਹਰਪ੍ਰੀਤ ਨੂੰ ਫਰਵਰੀ ਵਿਚ ਸੈਕਟਰ-9 ਤੋਂ ਤਿੰਨ ਨੌਜਵਾਨਾਂ ਨੇ ਅਗਵਾ ਕਰ ਲਿਆ ਸੀ। ਬਾਅਦ ਵਿਚ ਤਿੰਨ ਲੱਖ ਰੁਪਏ ਲੈ ਕੇ ਉਸ ਨੂੰ ਏਲਾਂਤੇ ਮਾਲ ਕੋਲ ਛੱਡ ਕੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ ਸਨ। ਪੁਲਸ ਨੂੰ ਮਰਸੀਡੀਜ਼ ਕਾਰ ਕਾਲੀਬਾਡ਼ੀ ਮੰਦਰ ਦੇ ਕੋਲੋਂ ਮਿਲੀ ਸੀ। ਸੈਕਟਰ-3 ਥਾਣਾ ਪੁਲਸ ਨੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਸੀ ਪਰ ਪੁਲਸ ਮੁਲਜ਼ਮਾਂ ਨੂੰ ਫਡ਼ ਨਹੀਂ ਸਕੀ।
ਹਰਚੋਵਾਲ ਦਾ ਸੇਵਾ ਕੇਂਦਰ ਬਣਿਆ ਦੁਬਿਧਾ ਕੇਂਦਰ
NEXT STORY