ਪਠਾਨਕੋਟ, (ਸ਼ਾਰਦਾ)- ਸਮੂਹ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਖਜ਼ਾਨਾ ਦਫ਼ਤਰ ਪਠਾਨਕੋਟ ਵਿਚ ਗੁਰਦਿਆਲ ਸਿੰਘ ਸੈਣੀ ਪ੍ਰਧਾਨ ਪੰਜਾਬ ਪੁਲਸ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਪਠਾਨਕੋਟ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀ ਵਿਜੇ ਕੁਮਾਰ, ਓਮ ਪ੍ਰਕਾਸ਼, ਹਰੀ ਚੰਦ, ਪ੍ਰੀਤਮ ਸੈਣੀ ਪ੍ਰਧਾਨ, ਸੁਰਜੀਤ ਸੈਣੀ ਪ੍ਰਧਾਨ, ਦੌਲਤ ਰਾਮ ਖਜ਼ਾਨਚੀ, ਸੁਰਿੰਦਰ ਕੁਮਾਰ, ਪ੍ਰੇਮਜੀਤ, ਸਭਰਵਾਲ ਸਾਹਿਬ, ਵਿਮਲ, ਬੱਗਾ, ਰੇਸ਼ਮ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਡੀ. ਏ. ਦਾ ਰਹਿੰਦਾ ਬਕਾਇਆ ਦੇਣਾ, ਡੀ. ਏ. ਦੀ 50 ਫੀਸਦੀ ਬੇਸਿਕ ਤਨਖਾਹ ਵਿਚ ਜੋੜਨ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਕਰਨ, ਤਨਖਾਹ ਕਮਿਸ਼ਨ ਨੂੰ ਛੇਤੀ ਜਾਰੀ ਕਰਨਾ ਆਦਿ ਹਨ, ਜਿਸ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਛੇਤੀ ਹੀ ਉਨ੍ਹਾਂ ਮੰਗਾਂ ਨੂੰ ਸਰਕਾਰ ਵੱਲੋਂ ਅਮਲੀਜਾਮਾ ਨਾ ਪਹਿਨਾਇਆ ਗਿਆ ਤਾਂ ਉਹ ਸੰਘਰਸ਼ ਨੂੰ ਅੰਦੋਲਨ ਦਾ ਰੂਪ ਦੇਣ ਨੂੰ ਮਜਬੂਰ ਹੋਣਗੇ।
ਸਿਮਰਨਜੀਤ ਸਿੰਘ ਮਾਨ ਦੀ ਸਟੇਜ ਤੋਂ ਗੂੰਜੇ ਖਾਲਿਸਤਾਨ ਦੇ ਨਾਅਰੇ
NEXT STORY