ਲੁਧਿਆਣਾ (ਰਾਮ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਦੇ ਅਫਸਰ ਸਿਰਫ ਹੇਅਰਿੰਗ ਦੇ ਨਾਂ ’ਤੇ ਸੈਟਿੰਗ ਦੀ ਖੇਡ ਖੇਡਣ ’ਚ ਲੱਗੇ ਹੋਏ ਹਨ। ਪਹਿਲਾਂ ਮੁਲਾਜ਼ਮ ਚੈਕਿੰਗ ਕਰ ਕੇ ਸੰਚਾਲਕਾਂ ਨੂੰ ਨੋਟਿਸ ਕੱਢ ਦਿੰਦੇ ਹਨ, ਫਿਰ ਆਹਲਾ ਅਧਿਕਾਰੀਆਂ ਕੋਲ ਤਲਬ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਸੈਟਿੰਗ ਦੀ ਖੇਡ।
ਕਈ ਫੈਕਟਰੀ ਸੰਚਾਲਕ ਸੈਟਿੰਗ ਕਰ ਲੈਂਦੇ ਹਨ, ਜੋ ਸੈਟਿੰਗ ਨਹੀਂ ਕਰਦੇ, ਉਨ੍ਹਾਂ ਦਾ ਕੁਨੈਕਸ਼ਨ ਕੱਟਣ ਦਾ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਪੂਰੀ ਖੇਡ ’ਚ ਛੋਟੇ ਕਾਰੋਬਾਰੀ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਛੋਟਾ-ਮੋਟਾ ਕੰਮ ਕਰਨ ਵਾਲੇ ਕਾਰੋਬਾਰੀ ਪੈਸੇ ਨਹੀਂ ਦੇ ਪਾਉਂਦੇ ਅਤੇ ਕੰਮ ਧੰਦਾ ਵੀ ਠੱਪ ਹੋ ਜਾਂਦਾ ਹੈ ਪਰ ਕਾਰੋਬਾਰੀਆਂ ਨੂੰ ਇਸ ਦਾ ਕੋਈ ਫ਼ਰਕ ਨਹੀਂ ਪੈਂਦਾ।
ਸੂਤਰਾਂ ਮੁਤਾਬਕ ਪੀ. ਪੀ. ਸੀ. ਬੀ. ਦੇ ਅਫਸਰ ਅਤੇ ਮੁਲਾਜ਼ਮ ਲਗਾਤਾਰ ਫੈਕਟਰੀ ਮਾਲਕਾਂ ਨਾਲ ਸੈਟਿੰਗ ’ਚ ਜੁਟੇ ਰਹਿੰਦੇ ਹਨ ਅਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਨਿਯਮਾਂ ਦੀ ਉਲੰਘਣਾ ਦੀ ਖੁੱਲ੍ਹੀ ਛੋਟ ਦੇ ਰਹੇ ਹਨ।
ਇਹ ਵੀ ਪੜ੍ਹੋ : IC-814 ਸੀਰੀਜ਼ 'ਤੇ ਫਟਕਾਰ ਤੋਂ ਬਾਅਦ Netflix ਦਾ ਵੱਡਾ ਫ਼ੈਸਲਾ, ਹੁਣ ਨਜ਼ਰ ਆਉਣਗੇ ਹਾਈਜੈਕਰਾਂ ਦੇ ਅਸਲੀ ਨਾਂ
ਛੋਟੀ ਇੰਡਸਟਰੀ ਲਗਾਤਾਰ ਪੰਜਾਬ ’ਚੋਂ ਕਰ ਰਹੀ ਹੈ ਹਿਜਰਤ
ਪੰਜਾਬ ’ਚ ਛੋਟੀ ਇੰਡਸਟਰੀ ਲਗਾਤਾਰ ਖਤਮ ਹੁੰਦੀ ਜਾ ਰਹੀ ਹੈ। ਛੋਟੀ ਇੰਡਸਟਰੀ ਲਗਾਤਾਰ ਪੰਜਾਬ ਤੋਂ ਹਿਜਰਤ ਕਰ ਰਹੀ ਹੈ। ਇਸ ਦੇ ਬਾਵਜੂਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਭ੍ਰਿਸ਼ਟ ਕਥਿਤ ਅਫਸਰ ਅਤੇ ਮੁਲਾਜ਼ਮ ਉਨ੍ਹਾਂ ਨੂੰ ਤੰਗ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ। ਇਹ ਮੁਲਾਜ਼ਮ ਉਨ੍ਹਾਂ ਨੂੰ ਨੋਟਿਸ ਭੇਜ ਕੇ ਪ੍ਰੇਸ਼ਾਨ ਕਰਦੇ ਹਨ, ਫਿਰ ਪੀ. ਪੀ. ਸੀ. ਬੀ. ਦਫਤਰ ਦੇ ਗੇੜੇ ਕਢਵਾਏ ਜਾਂਦੇ ਹਨ।
ਕੁਝ ਕਾਰੋਬਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜੇਕਰ ਸੂਬੇ ਵਿਚ ਹਾਲਾਤ ਨਾ ਸੁਧਰੇ ਤਾਂ ਉਹ ਇਥੋਂ ਹਿਜਰਤ ਕਰਨ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੀ. ਪੀ. ਸੀ. ਬੀ. ਦੇ ਅਫਸਰ ਤੇ ਮੁਲਾਜ਼ਮ ਉਨ੍ਹਾਂ ਨੂੰ ਲਗਾਤਾਰ ਧਮਕਾਉਂਦੇ ਤੇ ਪ੍ਰੇਸ਼ਾਨ ਵੀ ਕਰਦੇ ਹਨ। ਇਸ ਤੋਂ ਹੁਣ ਉਹ ਦੁਖੀ ਹੋ ਚੁੱਕੇ ਹਨ। ਜੇਕਰ ਇਸੇ ਹੀ ਤਰ੍ਹਾਂ ਜਾਰੀ ਰਿਹਾ ਤਾਂ ਉਹ ਆਪਣੀ ਇੰਡਸਟਰੀ ਨੂੰ ਜਿੰਦੇ ਲਾ ਕੇ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ।
ਇਕ ਵੀ ਪੀ. ਪੀ. ਸੀ. ਬੀ. ਅਫਸਰ ’ਤੇ ਨਹੀਂ ਹੋਈ ਕਾਰਵਾਈ
ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟ ਅਫਸਰਾਂ ਅਤੇ ਮੁਲਾਜ਼ਮਾਂ ’ਤੇ ਕਾਰਵਾਈ ਦੇ ਦਾਅਵੇ ਹਵਾ-ਹਵਾਈ ਸਾਬਤ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲ ਧਿਆਨ ਦੇਵੇ ਤਾਂ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾ ਸਕੇ। ਵਿਜੀਲੈਂਸ ਵੀ ਸਿਰਫ ਛੋਟੇ-ਮੋਟੇ ਮੁਲਾਜ਼ਮਾਂ ’ਤੇ ਹੀ ਕਾਰਵਾਈ ਕਰਦੀ ਹੈ। ਲੁਧਿਆਣਾ ’ਚ ਤਾਇਨਾਤ ਪੀ. ਪੀ. ਸੀ. ਬੀ. ਅਫਸਰਾਂ ਅਤੇ ਮੁਲਾਜ਼ਮਾਂ ਦੀ ਵਿਜੀਲੈਂਸ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਵਿਜੀਲੈਂਸ ਦੇ ਰਡਾਰ ’ਤੇ ਕਈ ਪੀ. ਪੀ. ਸੀ. ਬੀ. ਦੇ ਅਫਸਰ ਤੇ ਮੁਲਾਜ਼ਮ
ਵਿਜੀਲੈਂਸ ਦੇ ਰਡਾਰ ’ਤੇ ਇਸ ਸਮੇਂ ਪੀ. ਪੀ. ਸੀ. ਬੀ. ਦੇ ਕਈ ਅਫਸਰ ਤੇ ਮੁਲਾਜ਼ਮ ਹਨ। ਉਨ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਉੱਚ ਅਧਿਕਾਰੀਆਂ ਤੱਕ ਪੁੱਜ ਰਹੀਆਂ ਸਨ। ਇਸ ਕਾਰਨ ਹੁਣ ਉਨ੍ਹਾਂ ਲਈ ਜਾਲ ਵਿਛਾ ਰੱਖਿਆ ਹੈ। ਵਿਜੀਲੈਂਸ ਇਨ੍ਹਾਂ ’ਤੇ 24 ਘੰਟੇ ਨਜ਼ਰ ਰੱਖ ਰਹੀ ਹੈ। ਜਿਉਂ ਹੀ ਇਨ੍ਹਾਂ ਨੇ ਕੋਈ ਗਲਤ ਕੰਮ ਕੀਤਾ ਤਾਂ ਇਨ੍ਹਾਂ ਦਬੋਚਿਆ ਜਾਣਾ ਤੈਅ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਡਲਿਵਰੀ ਦੌਰਾਨ ਡਾਕਟਰ ਦੀ ਓਵਰਡੋਜ਼ ਕਾਰਨ ਫਟ ਗਏ ਗੁਰਦੇ, ਔਰਤ ਦੀ ਸਿਹਤ ਖ਼ਰਾਬ ਹੋਣ ਕਾਰਨ ਮੌਤ
NEXT STORY