ਮੱਖੂ (ਅਕਾਲੀਆ ਵਾਲਾ) - ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਬਲਾਕ ਮੱਖੂ ਦੀ ਚੋਣ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਲੜਕੇ ਮੱਖੂ ਵਿਖੇ ਹੋਈ। ਇਹ ਚੋਣ ਜ਼ਿਲਾ ਪ੍ਰਧਾਨ ਕਿਸ਼ਨਚੰਦ ਜਾਗੋਵਾਲੀਆ ਅਤੇ ਜ਼ਿਲਾ ਪ੍ਰੈਸ ਸਕੱਤਰ ਗੁਰਦੇਵ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ 'ਚ ਵੱਖ–ਵੱਖ ਵਿਭਾਗ ਤੋਂ ਡੇਲੀਗੇਟ ਸ਼ਾਮਿਲ ਸਨ। ਇਸ ਮੌਕੇ ਪ੍ਰਧਾਨ ਕਿਸ਼ਨਚੰਦ ਜਾਗੋਵਾਲੀਆ ਨੇ ਸਬੋਧਨ ਕਰਦਿਆ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀਆ ਮੁਲਾਜ਼ਮਾ ਵਰਗ ਪ੍ਰਤੀ ਕੋਝੀਆ ਚਾਲਾਂ ਅਤੇ ਮੁਲਾਜ਼ਮਾਂ ਪ੍ਰਤੀ ਸਰਕਾਰ ਦੀ ਮੰਸਾ ਜੱਗਜਾਹ ਹੋ ਗਈ। ਸਰਕਾਰ ਦੇ ਪਕੋਕਾ ਕਾਨੂੰਨ ਨੂੰ ਖਤਮ ਕਰਨ ਲਈ ਮੁਲਾਜ਼ਮਾ ਦੀ ਜੁੱਟਤਾ ਹੋਣੀ ਬਹੁਤ ਜ਼ਰੂਰੀ ਹੈ ਅਤੇ ਇਨ੍ਹਾਂ ਨੂੰ ਇਕ ਮੰਚ 'ਤੇ ਇੱਕਠੇ ਹੋਣ ਦੀ ਲੋੜ ਹੈ। ਇਸ ਮੌਕੇ ਮੀਟਿੰਗ 'ਚ ਹਾਜ਼ਰ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਬਲਾਕ ਮਖੂ ਦੀ ਚੋਣ ਕੀਤੀ। ਇਸ ਮੌਕੇ ਗੁਰਮੇਜ ਸਿੰਘ ਡਰੇਨੇਜ਼ ਵਿਭਾਗ ਨੂੰ ਬਲਾਕ ਪ੍ਰਧਾਨ ਮਖੂ, ਜਸਵੰਤ ਸਿੰਘ ਜਨਰਲ ਸਕੱਤਰ ਨਗਰ ਕੌਸਲਰ ਮਖੂ, ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਆਦਿ ਤੋਂ ਇਲਾਵਾ ਵੱਖ–ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਨੇ ਭਰਮੀ ਗਿਣਤੀ 'ਚ ਹਿੱਸਾ ਲਿਆ ਸਨ।
ਤਹਿਬਾਜ਼ਾਰੀ ਵਿਭਾਗ ਨੇ ਫਿਰ ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਕੀਤੀ ਕਾਰਵਾਈ
NEXT STORY