ਚੰਡੀਗੜ੍ਹ (ਅੰਕੁਰ) : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਜਨਰਲ ਨਿਗਰਾਨ, ਪੁਲਸ ਨਿਗਰਾਨ ਅਤੇ ਖਰਚਾ ਨਿਗਰਾਨ ਨਿਯੁਕਤ ਕੀਤੇ ਗਏ ਹਨ, ਜੋ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਲਈ ਅਜੇ ਸਿੰਘ ਤੋਮਰ, ਹਲਕਾ ਚੱਬੇਵਾਲ ਲਈ ਤਾਪਸ ਕੁਮਾਰ ਬਾਗਚੀ, ਹਲਕਾ ਗਿੱਦੜਬਾਹਾ ਲਈ ਸਮਿਤਾ ਆਰ ਅਤੇ ਹਲਕਾ ਬਰਨਾਲਾ ਲਈ ਨਵੀਨ ਐੱਸ.ਐੱਲ. ਨੂੰ ਜਨਰਲ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਬਾਬਾ ਸਿੱਦਕੀ ਕਤ.ਲ ਕਾਂ.ਡ ਦਾ ਪੰਜਾਬ ਕੁਨੈਕਸ਼ਨ ਆਇਆ ਸਾਹਮਣੇ, ਪੁਲਸ ਨੇ ਸਹੁਰੇ ਘਰੋਂ ਚੁੱਕ ਲਿਆ 'ਸੁਜੀਤ'
ਇਸੇ ਤਰ੍ਹਾਂ ਹਲਕਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਲਈ ਸਿਧਾਰਥ ਕੌਸ਼ਲ ਤੇ ਹਲਕਾ ਗਿੱਦੜਬਾਹਾ ਅਤੇ ਬਰਨਾਲਾ ਲਈ ਓਡਾਂਡੀ ਉਦੈ ਕਿਰਨ ਪੁਲਸ ਨਿਗਰਾਨ ਨਿਯੁਕਤ ਕੀਤੇ ਗਏ ਹਨ। ਉਥੇ ਹੀ ਹਲਕਾ ਡੇਰਾ ਬਾਬਾ ਨਾਨਕ ਲਈ ਪਚਿਯੱਪਨ ਪੀ., ਚੱਬੇਵਾਲ ਲਈ ਨਿਸ਼ਾਂਤ ਕੁਮਾਰ, ਗਿੱਦੜਬਾਹਾ ਲਈ ਦੀਪਤੀ ਸਚਦੇਵਾ ਅਤੇ ਬਰਨਾਲਾ ਲਈ ਜੋਸਫ ਗੌਡਾ ਪਾਟਿਲ ਨੂੰ ਖਰਚਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- DC ਦਫ਼ਤਰ ਦੇ ਰਜਿਸਟਰ 'ਚੋਂ ਦਸਤਾਵੇਜ਼ ਪਾੜ ਕੇ ਹੋਇਆ ਫ਼ਰਾਰ, ਪਰ ਪੁੱਤ ਆ ਗਿਆ ਕਾਬੂ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੈਸ ਸਿਲੰਡਰ ਫਟਿਆ, ਔਰਤ ਸਮੇਤ 4 ਲੋਕ ਬੁਰੀ ਤਰ੍ਹਾਂ ਝੁਲਸੇ
NEXT STORY