ਨਵਾਂਸ਼ਹਿਰ/ਖਟਕੜ ਕਲਾਂ (ਤ੍ਰਿਪਾਠੀ/ਰਾਕੇਸ਼/ਚਮਨ/ਵਿਰਦੀ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਆਯੋਜਿਤ ਸੂਬਾ ਪੱਧਰੀ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਸਿਰਫ 23 ਸਾਲ ਦੀ ਛੋਟੀ ਉਮਰ 'ਚ ਫ਼ਾਂਸੀ ਦੇ ਫੰਦੇ ਨੂੰ ਸਾਥੀਆਂ ਸਮੇਤ ਚੁੰਮਿਆ ਤਾਂ ਉਸ ਸਮੇਂ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਦੇਸ਼ ਨੂੰ ਆਜ਼ਾਦੀ ਮਿਲ ਜਾਵੇਗੀ। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ 'ਚ ਕੁੱਦਣ ਵਾਲੇ ਮਹਾਨ ਆਜ਼ਾਦੀ ਸੈਨਾਪਤੀ ਸਿਰਫ ਇਹ ਜਾਣਦੇ ਸਨ ਕਿ ਕਿ ਉਨ੍ਹਾਂ ਨੂੰ ਸੰਘਰਸ਼ ਦੇ ਬਦਲੇ ਸ਼ਹਾਦਤ ਦੇਣੀ ਹੋਵੇਗੀ ਤੇ ਉਮਰ ਭਰ ਕਾਲੇ ਪਾਣੀ ਦੀ ਸਜ਼ਾ ਕੱਟਣੀ ਪਵੇਗੀ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ 'ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ । ਦੇਸ਼ ਨੂੰ ਆਜ਼ਾਦ ਕਰਵਾ ਕੇ ਆਪਣੇ ਆਪ ਮੁਖਤਿਆਰੀ ਦੇਣਾ, ਤਰੱਕੀ ਦੇ ਰਸਤੇ 'ਤੇ ਤੇਜ਼ੀ ਨਾਲ ਅੱਗੇ ਵਧਣਾ ਤੇ ਦੇਸ਼ ਦੇ ਲੋਕਾਂ ਨੂੰ ਆਰਥਕ ਸੰਪੰਨਤਾ ਦੇਣਾ ਸ਼ਹੀਦਾਂ ਦਾ ਸੁਪਨਾ ਸੀ, ਜਿਸ ਨੂੰ ਪੂਰਾ ਕਰਨ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ 'ਚ ਨਸ਼ੇ ਦੇ ਵਧਦੇ ਰੁਝਾਨ ਕਾਰਨ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ, ਨੌਜਵਾਨਾਂ ਦੇ ਭਵਿੱਖ ਸੰਵਾਰਨ ਲਈ ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਦੀ ਲੋੜ ਹੈ।
ਪੰਡਾਲ 'ਚ ਬਸੰਤੀ ਪੱਗਾਂ ਤੇ ਬਸੰਤੀ ਦੁਪੱਟੇ ਲੈ ਕੇ ਬੈਠੇ ਲੜਕੇ-ਲੜਕੀਆਂ ਤੋਂ ਉਤਸ਼ਾਹਿਤ ਹੁੰਦੇ ਹੋਏ ਕਿਹਾ ਕਿ ਇਹ ਇਨਕਲਾਬ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਡੇਪੋ ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ ਜਿਸ ਲਈ ਪੰਜਾਬ ਦੇ ਲਗਭਗ 4.25 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ।
ਇਸ ਪ੍ਰੋਗਰਾਮ ਤਹਿਤ ਬਣਾਏ ਮੈਂਬਰ ਨਸ਼ਿਆਂ ਵਿਰੁੱਧ ਮੁਹਿੰਮ 'ਚ ਯੋਗਦਾਨ ਦੇ ਸਕਣਗੇ, ਜਿਸ ਨਾਲ ਨਸ਼ਿਆਂ 'ਤੇ ਲੱਗੇ ਲੱਖਾਂ ਨੌਜਵਾਨਾਂ ਨੂੰ ਇਸ ਨਰਕ 'ਚੋਂ ਬਾਹਰ ਕੱਢਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮੋਹਾਲੀ ਏਅਰ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖੇ ਜਾਣ ਲਈ ਉਨ੍ਹਾਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ।
ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਸ ਦੀ ਮਾਂ, ਉਸ ਦੀ ਸਭ ਤੋਂ ਵੱਡੀ ਗੁਰੂ ਹੈ, ਜਿਸ ਨੇ ਉਸ ਨੂੰ ਸ਼ਹੀਦਾਂ ਦੀਆਂ ਕਹਾਣੀਆਂ ਸੁਣਾ ਕੇ ਰਾਸ਼ਟਰ ਦੀ ਸੇਵਾ ਦਾ ਜਜ਼ਬਾ ਪੈਦਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਫਿਲਮਾਂ ਦੇ ਪਰਦੇ 'ਤੇ ਆਉਣ ਵਾਲੇ ਰੀਲ ਦੇ ਹੀਰੋ ਸਬੰਧੀ ਤਾਂ ਨੌਜਵਾਨਾਂ ਨੂੰ ਜਾਣਕਾਰੀ ਹੈ ਪਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵਰਗੇ ਹੋਰ ਬਹੁਤ ਸਾਰੇ ਸ਼ਹੀਦ ਜੋ ਅਸਲ 'ਚ ਦੇਸ਼ ਦੇ ਹੀਰੋ, ਸਬੰਧੀ ਜਾਣਕਾਰੀ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਰਗੇ ਵਿਰੋਧੀ ਰਾਸ਼ਟਰ ਵੀ ਸ਼ਹੀਦ ਭਗਤ ਸਿੰਘ ਦਾ ਸਨਮਾਨ ਕਰਦੇ ਹਨ। 56 ਫ਼ੀਸਦੀ ਆਬਾਦੀ ਪੰਜਾਬ 'ਚ ਨੌਜਵਾਨਾਂ ਦੀ ਹੈ, ਜਿਨ੍ਹਾਂ 'ਚ ਸ਼ਹੀਦਾਂ ਵਰਗਾ ਜਜ਼ਬਾ ਤੇ ਰਾਸ਼ਟਰ ਭਗਤੀ ਪੈਦਾ ਕਰਨ ਲਈ ਸ਼ਹੀਦ ਭਗਤ ਸਿੰਘ ਵਰਗੇ ਸਮਰਥਕਾਂ 'ਤੇ ਸਕੂਲ-ਕਾਲਜ ਦੇ ਵਿਦਿਆਰਥੀਆਂ ਨੂੰ ਲਿਆਉਣ ਦੀ ਲੋੜ ਹੈ । ਇਸ ਮੌਕੇ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਤੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਵੀ ਆਪਣੇ ਵਿਚਾਰਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਲਵਕੁਮਾਰ ਗੋਲਡੀ ਗੜ੍ਹਸ਼ੰਕਰ, ਸਾਬਕਾ ਵਿਧਾਇਕ ਬੀਬੀ ਗੁਰਇਕਬਾਲ ਕੌਰ ਬਬਲੀ ਨਵਾਂਸ਼ਹਿਰ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲਾ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦਗਾਰ ਤੇ ਅਜਾਇਬਘਰ ਨੂੰ ਰਾਸ਼ਟਰ ਨੂੰ ਅਰਪਣ ਕੀਤਾ ।
ਜਬਰ-ਜ਼ਨਾਹ ਕਰਨ ਵਾਲਿਆਂ ਖਿਲਾਫ ਮੁਕੱਦਮਾ ਦਰਜ
NEXT STORY