ਚੰਡੀਗੜ੍ਹ- ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਆਪਣੀ ਫਿਲਮ 'ਐਮਰਜੈਂਸੀ' ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ 'ਚ ਘਿਰ ਗਈ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਪੰਜਾਬ 'ਚ ਫਿਲਮ ਦੇ ਖਿਲਾਫ ਪ੍ਰਦਰਸ਼ਨ ਹੋਏ ਅਤੇ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ। 'ਐਮਰਜੈਂਸੀ' 'ਤੇ ਸਿੱਖ ਭਾਈਚਾਰੇ ਨੂੰ ਗਲਤ ਪੇਸ਼ ਕਰਨ ਦਾ ਦੋਸ਼ ਹੈ, ਜੋ ਉਨ੍ਹਾਂ ਦੇ ਅਕਸ ਲਈ 'ਅਪਮਾਨਜਨਕ' ਹੈ।ਹੁਣ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਵੀ ਕੰਗਣਾ ਦੀ ‘ਐਮਰਜੈਂਸੀ’ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਨੇ ਫਿਲਮ ਨੂੰ ਲੈ ਕੇ ਸੈਂਸਰ ਬੋਰਡ ਅਤੇ ਕੰਗਨਾ ਦੇ ਪ੍ਰੋਡਕਸ਼ਨ ਹਾਊਸ ਨੂੰ ਨੋਟਿਸ ਭੇਜਿਆ ਹੈ।
ਕੰਗਨਾ ਦੀ ਫਿਲਮ ਖਿਲਾਫ ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਨੋਟਿਸ 'ਚ ਕਿਹਾ ਹੈ ਕਿ ਕੰਗਨਾ ਰਣੌਤ 'ਆਪਣੀ ਸਿੱਖ ਵਿਰੋਧੀ ਬਿਆਨਬਾਜ਼ੀ ਲਈ ਬਦਨਾਮ' ਹੈ ਅਤੇ ਉਸ ਨੇ 'ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ 'ਐਮਰਜੈਂਸੀ' ਦਾ ਵਿਸ਼ਾ ਚੁਣਿਆ ਹੈ।'ਜਾਣਕਾਰੀ ਮੁਤਾਬਕ ਨੋਟਿਸ 'ਚ ਅੱਗੇ ਕਿਹਾ ਗਿਆ ਹੈ, 'ਫਿਲਮ ਦਾ ਟ੍ਰੇਲਰ ਗਲਤ ਇਤਿਹਾਸਕ ਤੱਥਾਂ ਨੂੰ ਦਰਸਾਉਂਦਾ ਹੈ, ਜੋ ਨਾ ਸਿਰਫ ਸਿੱਖ ਭਾਈਚਾਰੇ ਨੂੰ ਗਲਤ ਰੋਸ਼ਨੀ 'ਚ ਪੇਸ਼ ਕਰਦਾ ਹੈ ਸਗੋਂ ਨਫਰਤ ਅਤੇ ਸਮਾਜਿਕ ਬੁਰਾਈਆਂ ਨੂੰ ਵੀ ਉਤਸ਼ਾਹਿਤ ਕਰਦਾ ਹੈ। ਅਜਿਹਾ ਚਿੱਤਰਣ ਨਾ ਸਿਰਫ਼ ਗੁੰਮਰਾਹਕੁੰਨ ਹੈ, ਸਗੋਂ ਪੰਜਾਬ ਅਤੇ ਸਮੁੱਚੇ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਲਈ ਅਪਮਾਨਜਨਕ ਅਤੇ ਨੁਕਸਾਨਦਾਇਕ ਵੀ ਹੈ।ਇਸ ਨੋਟਿਸ 'ਚ ਫਿਲਮ ਸੈਂਸਰ ਬੋਰਡ ਅਤੇ ਬੋਰਡ ਚੇਅਰਮੈਨ ਨੂੰ ਫਿਲਮ ਦੇ ਸੈਂਸਰ ਸਰਟੀਫਿਕੇਟ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਅਤੇ ਇਸ ਦੀ ਰਿਲੀਜ਼ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਵੀ ਇਸ ਨੋਟਿਸ 'ਚ ਕਿਹਾ ਹੈ ਕਿ ਇਹ ਫਿਲਮ ਭਾਈਚਾਰਕ ਵਿਵਾਦਾਂ ਨੂੰ ਵਧਾ ਸਕਦੀ ਹੈ ਅਤੇ ਗਲਤ ਜਾਣਕਾਰੀ ਨੂੰ ਵਧਾਵਾ ਦੇ ਸਕਦੀ ਹੈ।
ਐਮਰਜੈਂਸੀ' ਨੂੰ ਲੈ ਕੇ ਵਧ ਰਹੇ ਹਨ ਵਿਵਾਦ
ਕੰਗਨਾ ਦੀ ਫਿਲਮ 'ਐਮਰਜੈਂਸੀ' ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਪੰਜਾਬ ਦੇ ਬਠਿੰਡਾ 'ਚ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੰਗਨਾ ਦਾ ਪੁਤਲਾ ਵੀ ਫੂਕਿਆ। ਹਾਲ ਹੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਵੀ ਫਿਲਮ ਦੇ ਨਿਰਮਾਤਾਵਾਂ ਨੂੰ ਨੋਟਿਸ ਭੇਜ ਕੇ ਸਰਕਾਰ ਤੋਂ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਜੇਲ੍ਹ ਦੀ ਸੁਰੱਖਿਆ 'ਤੇ ਫਿਰ ਉੱਠੇ ਸਵਾਲ! ਕੈਦੀਆਂ ਤੋਂ ਮਿਲਿਆ ਗਾਂਜਾ
NEXT STORY