Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 03, 2026

    6:44:24 PM

  • major administrative reshuffle in punjab

    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਫ਼ਸਰਾਂ...

  • alliance  akali bjp  narendra modi

    ਅਕਾਲੀ-ਭਾਜਪਾ ਗਠਜੋੜ 'ਚ ਅਕਾਲੀ ਦਲ ਦਾ ਹੋਵੇਗਾ CM...

  • gurdwara manji sahib  arrested  accused

    ਗੁਰਦੁਆਰਾ ਮੰਜੀ ਸਾਹਿਬ 'ਚ ਗੋਲੀਬਾਰੀ ਕਰਨ ਵਾਲੇ...

  • thar youth tire

    ਲੁਧਿਆਣਾ 'ਚ ਥਾਰ ਸਵਾਰ ਨੌਜਵਾਨ 'ਤੇ ਤਾਬੜਤੋੜ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਜ਼ਹਿਰੀਲੀ ਸ਼ਰਾਬ ਮਾਮਲਾ : ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਸੁੱਟਣ ਦੀ ਜ਼ਿੰਮੇਵਾਰੀ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸਿਰ

PUNJAB News Punjabi(ਪੰਜਾਬ)

ਜ਼ਹਿਰੀਲੀ ਸ਼ਰਾਬ ਮਾਮਲਾ : ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਸੁੱਟਣ ਦੀ ਜ਼ਿੰਮੇਵਾਰੀ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸਿਰ

  • Edited By Anuradha,
  • Updated: 06 Aug, 2020 05:50 PM
Amritsar
the responsibility of commissioner of jalandhar division
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਬਿਊਰੋ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨ ਜ਼ਿਲ੍ਹਿਆਂ 'ਚ ਜ਼ਹਿਰਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਜੋ ਜਾਂਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਨੂੰ ਸੌਂਪੀ ਗਈ ਸੀ, ਉਹ ਅੱਜ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਇਸ ਜਾਂਚ ਅਧੀਨ ਕਮਿਸ਼ਨਰ ਸ੍ਰੀ ਚੌਧਰੀ ਨੇ ਅੰਮ੍ਰਿਤਸਰ 'ਚ ਤਿੰਨਾਂ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਸਿਵਲ ਅਤੇ ਪੁਲਸ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਮੀਟਿੰਗ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਸ਼ੱਕੀ ਵਿਅਕਤੀ ਚਾਹੇ ਉਹ ਕਿਸੇ ਪਾਰਟੀ, ਕਿਸੇ ਅਹੁਦੇ ਜਾਂ ਕਿਸੇ ਮਹਿਕਮੇ ਨਾਲ ਸਬੰਧਤ ਹੋਵੇ ਜਾਂਚ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਕਤ ਕਾਂਡ 'ਚ ਕਿੱਥੇ ਲਾਪਰਵਾਹੀ ਹੋਈ ਹੈ ਅਤੇ ਕਿਸ ਨੇ ਕੀਤੀ ਹੈ, ਉਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਜਾਂਚ ਲਈ 21 ਦਿਨ ਦਾ ਸਮਾਂ ਮਿਲਿਆ ਹੈ ਅਤੇ ਉਹ ਇਸ ਸਮੇਂ ਦੌਰਾਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਸਰਕਾਰ ਸਾਹਮਣੇ ਰੱਖਣਗੇ। ਚੌਧਰੀ ਨੇ ਕਿਹਾ ਕਿ   ਮੁੱਖ ਤੌਰ 'ਤੇ ਪੁਲਸ ਅਤੇ ਆਬਕਾਰੀ ਮਹਿਕਮੇ ਜਾਂਚ ਦਾ ਹਿੱਸਾ ਹੋਣਗੇ। ਉਨ੍ਹਾਂ ਕਿਹਾ ਕਿ ਦੋਵਾਂ ਮਹਿਕਮਿਆਂ ਦੀ ਨਾਜਾਇਜ਼ ਵਿਕਰੀ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਕੋਵਿਡ ਵਿਰੁੱਧ ਸੂਬੇ ਵਲੋਂ ਖਰਚੇ 501.07 ਕਰੋੜ ਦੀ ਖਰਚਾ ਰਾਸ਼ੀ ਨੂੰ ਮਿਲੀ ਪ੍ਰਵਾਨਗੀ      

ਉਨਾਂ ਐਕਸਾਇਜ਼ ਮਹਿਕਮੇ ਦੇ ਜੁਆਇੰਟ ਕਮਿਸ਼ਨਰ ਕੋਲੋਂ ਪੰਜਾਬ 'ਚ ਚੱਲਦੀ ਡਿਸਟਿਲਰੀਆਂ, ਉਨ੍ਹਾਂ ਤੋਂ ਤਿਆਰ ਹੁੰਦੇ ਉਤਪਾਦ, ਜਿਸ 'ਚ ਈਥਾਨੋਲ, ਮਿਥਾਈਲ ਆਦਿ ਸ਼ਾਮਲ ਹਨ ਦੇ ਵੇਰਵੇ, ਮਾਲਕਾਂ ਦਾ ਵਿਸਥਾਰ, ਪਿਛਲੇ 2 ਸਾਲ 'ਚ ਕਿੰਨਾ ਸਮਾਨ ਬਣਾਇਆ ਅਤੇ ਕਿੱਥੇ-ਕਿੱਥੇ ਵੇਚਿਆ। ਇੰਨ੍ਹਾਂ ਡਿਸਟਲਰੀਆਂ 'ਚ ਆਬਕਾਰੀ ਮਹਿਕਮੇ ਦੇ ਕਿਹੜੇ-ਕਿਹੜੇ ਅਧਿਕਾਰੀ ਡਿਊਟੀ 'ਤੇ ਰਹੇ। ਜਿਹੜੇ ਪਿੰਡਾਂ 'ਚ ਮੌਤਾਂ ਹੋਈਆਂ, ਉਸ ਇਲਾਕੇ 'ਚ ਕਿਹੜੇ-ਕਿਹੜੇ ਐਕਸਾਇਜ਼ ਇੰਸਪੈਕਟਰ ਤਾਇਨਾਤ ਸਨ, ਦੀ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਡਿਸਟਲਰੀ ਤੋਂ ਬਣਦੀ ਇੰਡਸਟਰੀਅਲ ਸਪਿਰਟ ਨੂੰ ਅੱਗੇ ਢੋਣ ਸਮੇਂ ਅਪਨਾਈ ਜਾਂਦੀ ਵਿਧੀ,   ਉਹ ਕਿੱਥੇ ਅਤੇ ਕਿਸ ਨੂੰ ਵੇਚੀ ਜਾਂਦੀ ਹੈ, ਸ਼ਰਾਬ ਬਨਾਉਣ ਵਾਲੇ ਬੋਟਲਿੰਗ ਪਲਾਂਟ ਦੀ ਵਿਸਥਾਰ ਸਾਹਿਤ ਰਿਪੋਰਟ ਮੰਗੀ ਹੈ। ਇਸੇ ਦੌਰਾਨ ਉਨ੍ਹਾਂ ਹਾਜ਼ਰ ਤਿੰਨਾਂ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਕੋਲੋਂ ਹੁਣ ਤੱਕ ਕੀਤੀ ਗਈ ਜਾਂਚ, ਬਰਾਮਦ ਹੋਏ ਸਮਾਨ ਦਾ ਵਿਸਥਾਰ, ਕੌਣ-ਕੌਣ ਗ੍ਰਿਫਤਾਰ ਕੀਤਾ, ਐੱਫ. ਆਈ. ਆਰ ਦੀਆਂ ਕਾਪੀਆਂ ਅਤੇ ਜਾਂਚ ਲਈ ਅਪਨਾਈ ਗਈ ਵਿਧੀ ਦੀ ਮੰਗ ਕਰਦੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਬਿਆਨ 'ਤੇ ਪਿੰਡ ਦੇ ਸਧਾਰਨ ਵਾਸੀਆਂ ਦੇ ਬਿਆਨ ਵੀ ਪੇਸ਼ ਕੀਤੇ ਜਾਣ। 

ਇਹ ਵੀ ਪੜ੍ਹੋ : ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਤੇ ਵੱਡੀ ਗਿਣਤੀ 'ਚ ਫਿਰ ਮਿਲੇ ਪਾਜ਼ੇਟਿਵ ਕੇਸ

ਉਨ੍ਹਾਂ ਕਿਹਾ ਕਿ ਕੇਵਲ ਨਾਜ਼ਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲੇ ਹੇਠਲੇ ਦੋਸ਼ੀਆਂ 'ਤੇ ਹੀ ਕਾਰਵਾਈ ਨਹੀਂ ਹੋਵੇਗੀ ਸਗੋਂ ਹਰੇਕ ਧਿਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ ਉਹ ਪੀੜਤ ਪਰਿਵਾਰਾਂ ਨੂੰ ਵੀ ਮਿਲਣਗੇ ਅਤੇ ਉਨ੍ਹਾਂ ਪਿੰਡਾਂ ਵਾਲਿਆਂ ਦੀ ਗੱਲ ਵੀ ਸੁਣਨਗੇ ਤਾਂ ਜੋ ਸਚਾਈ ਸਾਹਮਣੇ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਾਂਡ 'ਚ ਜਿਹੜੇ ਲੋਕ ਮਾਰੇ ਗਏ ਪਰ ਉਨ੍ਹਾਂ ਦੇ ਪੋਸਟਮਾਰਟਮ ਨਹੀਂ ਹੋਏ, ਉਨ੍ਹਾਂ ਨੂੰ ਵੀ ਜਾਂਚ ਦਾ ਵਿਸ਼ਾ ਬਣਾਇਆ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਾਂਚ 'ਚ ਸਾਡਾ ਸਾਥ ਦੇਣ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾ ਸਕੇ ਅਤੇ ਅੱਗੇ ਤੋਂ ਅਜਿਹਾ ਦੁਖਦਾਈ ਹਾਦਸਾ ਨਾ ਵਾਪਰੇ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਐੱਸ. ਪੀ. ਹੈਡਕੁਆਰਟਰ ਤਰਨਤਾਰਨ ਗੌਰਵ ਤੂਰਾ, ਐੱਸ. ਪੀ. ਬਟਾਲਾ ਤੇਜਬੀਰ ਸਿੰਘ ਹੁੰਦਲ, ਐੱਸ. ਪੀ. ਜਾਂਚ ਤਰਨਤਾਰਨ ਜਗਜੀਤ ਸਿੰਘ ਵਾਲੀਆ, ਐੱਸ. ਡੀ. ਐੱਮ. ਤਰਨਤਾਰਨ ਰਜਨੀਸ਼ ਅਰੋੜਾ, ਐੱਸ. ਡੀ. ਐੱਮ. ਬਟਾਲਾ ਬਲਵਿੰਦਰ ਸਿੰਘ ਆਦਿ ਸ਼ਾਮਲ ਸਨ। 

  • Captain Amarinder Singh
  • Alcohol
  • Jalandhar Division
  • Commissioner
  • Raj Kamal Chaudhary
  • ਕੈਪਟਨ ਅਮਰਿੰਦਰ ਸਿੰਘ
  • ਜ਼ਹਿਰਲੀ ਸ਼ਰਾਬ
  • ਜਲੰਧਰ ਡਿਵੀਜ਼ਨ
  • ਕਮਿਸ਼ਨਰ
  • ਰਾਜ ਕਮਲ ਚੌਧਰੀ

ਗੁਰਦਾਸਪੁਰ ਜ਼ਿਲ੍ਹੇ 'ਚ ਮਾਰੂ ਹੋਇਆ ਕੋਰੋਨਾ, 2 ਦੀ ਮੌਤ 25 ਨਵੇਂ ਮਾਮਲਿਆਂ ਦੀ ਪੁਸ਼ਟੀ

NEXT STORY

Stories You May Like

  • young man  brother  head  police
    ਮੰਦਰ ਕੰਪਲੈਕਸ ’ਚ ਨੌਜਵਾਨ ਨੇ ਆਪਣੇ 18 ਮਹੀਨਿਆਂ ਦੇ ਭਰਾ ਦਾ ਵਢਿਆ ਸਿਰ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
  • invitation to dc and cp
    ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਡਿਪਟੀ ਕਮਿਸ਼ਨਰ ਤੇ ਪੁਲਸ ਕਮਿਸ਼ਨਰ ਨੂੰ ਦਿੱਤਾ ਸੱਦਾ ਪੱਤਰ
  • husband  wife  father  head  temple  police
    ਪਤਨੀ ਦਾ ਕਤਲ ਕਰ ਮੰਦਰ 'ਚ ਚੜ੍ਹਾਇਆ ਸਿਰ ! ਫਿਰ ਪਿਓ ਨੂੰ ਵੀ ਦਿੱਤੀ ਰੂਹ-ਕੰਬਾਊ ਮੌਤ
  • shocking incident in jalandhar  ravan effigy stolen on dussehra
    ਜਲੰਧਰ 'ਚ ਹੈਰਾਨੀਜਨਕ ਮਾਮਲਾ! ਦੁਸਹਿਰੇ 'ਤੇ ਦਹਿਨ ਤੋਂ ਪਹਿਲਾਂ ਰਾਵਣ ਦਾ ਪੁਤਲਾ ਹੋਇਆ ਚੋਰੀ
  • sports industry
    ਕੇਂਦਰ ਦੀ ਖੇਡ ਸਮੱਗਰੀ ਨਿਰਮਾਣ ਯੋਜਨਾ ਨਾਲ ਜਲੰਧਰ ਤੇ ਲੁਧਿਆਣਾ ਦੇ ਉਦਯੋਗਾਂ ਨੂੰ ਮਿਲੇਗਾ ਹੁਲਾਰਾ
  • big news regarding the shambhu railway blast case
    ਸ਼ੰਭੂ ਰੇਲਵੇ ਬਲਾਸਟ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, NIA ਦੀ 6 ਮੁਲਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ (ਵੀਡੀਓ)
  • case of bank fraud of rs 210 13 crore  cbi registers fir
    ਮਾਮਲਾ 210.13 ਕਰੋੜ ਰੁਪਏ ਦੀ ਬੈਂਕ ਧੋਖਾਦੇਹੀ ਦਾ, CBI ਨੇ ਚੰਦਰਾ ਪ੍ਰੋਟੇਕੋ ਤੇ ਉਸ ਦੇ ਡਾਇਰੈਕਟਰਾਂ ਵਿਰੁੱਧ ਦਰਜ...
  • bail case
    ਕਬਰਿਸਤਾਨ ਵਿਵਾਦ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਅੰਤਰਿਮ ਜ਼ਮਾਨਤ
  • divit auluck last rituals
    Divit Auluck ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ! ਸਸਕਾਰ 'ਚ ਪਹੁੰਚੇ ਗਿੱਪੀ...
  • the last rites of dinesh olakh s son
    ਦਿਵਿਤ ਓਲਖ ਦੀ ਮੌਤ 'ਤੇ ਜੈਜ਼ੀ ਬੀ ਹੋਏ ਭਾਵੁਕ, ਵੈਨਕੂਵਰ ਕੈਨਕਸ ਦਾ ਸ਼ੋਅ ਕੀਤਾ...
  • during the show singer gagan became emotional
    ਘਰ ਪਹੁੰਚੀ ਦਿਵਿਤ ਦੀ ਮ੍ਰਿਤਕ ਦੇਹ, ਗਾਇਕ ਗਗਨ ਕੋਕਰੀ ਸ਼ੋਅ 'ਚ ਹੋਏ ਭਾਵੁਕ
  • divit auluck last rituals
    Divit Auluck ਦੀ ਅੰਤਿਮ ਯਾਤਰਾ: ਫੁੱਲਾਂ ਨਾਲ ਸਜੀ ਗੱਡੀ ਵਿਚ ਲਿਜਾਈ ਜਾ ਰਹੀ...
  • incident with youth in italy
    ਇਟਲੀ 'ਚ ਵਾਪਰਿਆ ਦਰਦਨਾਕ ਹਾਦਸਾ, ਜਲੰਧਰ ਦੇ ਨੌਜਵਾਨ ਦੀ ਟਰੱਕ ਹੇਠ ਆਉਣ ਨਾਲ ਮੌਤ
  • administration  s arrangements for festivals are insufficient
    ਤਿਉਹਾਰਾਂ ਲਈ ਪ੍ਰਸ਼ਾਸਨ ਦੇ ਪ੍ਰਬੰਧ ਨਾਕਾਫੀ, ਸੜਕਾਂ ’ਤੇ ਨਹੀਂ ਦਿਸ ਰਹੇ ਟ੍ਰੈਫਿਕ...
  • there will be no compromise on children  s safety dr  baljit kaur
    ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਾ. ਬਲਜੀਤ ਕੌਰ
  • long power cut in punjab tomorrow
    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...
Trending
Ek Nazar
indian american voters l

ਭਾਰਤੀ-ਅਮਰੀਕੀ ਵੋਟਰਾਂ ਦਾ ਡੈਮੋਕ੍ਰੇਟਿਕ ਪਾਰਟੀ ਵੱਲ ਝੁਕਾਅ , ਸਰਵੇਖਣ 'ਚ...

measles in new york

30 ਸਾਲਾਂ 'ਚ ਅਜਿਹੀ ਪਹਿਲੀ ਘਟਨਾ, ਨਿਊਯਾਰਕ 'ਚ ਖਸਰੇ ਨਾਲ ਜਵਾਕ ਦੀ ਮੌਤ

why is the word only written after the amount on a cheque

ਆਖ਼ਿਰ ਚੈੱਕ 'ਤੇ ਰਕਮ ਲਿਖਣ ਮਗਰੋਂ ਕਿਉਂ ਲਿਖਿਆ ਜਾਂਦੈ ONLY ? ਜਾਣੋ ਕੀ ਹੈ ਨਿਯਮ

indians arrested in sri lanka

ਸ਼੍ਰੀਲੰਕਾ 'ਚ 21 ਵਿਦੇਸ਼ੀ ਗ੍ਰਿਫਤਾਰ, ਤਿੰਨ ਭਾਰਤੀ ਵੀ ਸ਼ਾਮਲ

imran khan and bushra bibi

ਜੇਲ੍ਹ 'ਚ ਬੰਦ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨਾਲ ਵਕੀਲ ਨੇ ਕੀਤੀ ਮੁਲਾਕਾਤ

russia ukraine conflict

ਯੂਕਰੇਨ 'ਚ ਸਹਾਇਤਾ ਕੇਂਦਰ ਅਤੇ ਆਸਰਾ ਸਥਲ 'ਤੇ ਰੂਸੀ ਹਮਲੇ, 26 ਲੋਕਾਂ ਦੀ ਮੌਤ

long power cut in punjab tomorrow

ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...

indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • land  mutation  revenue department
      21 ਕਨਾਲਾਂ 12 ਮਰਲੇ ਜ਼ਮੀਨ ਦਾ ਜਾਅਲੀ ਦਸਤਾਵੇਜ਼ ਤਿਆਰ ਕਰ ਮਾਲ ਵਿਭਾਗ ’ਚ ਇੰਤਕਾਲ...
    • punjab aqi air pollution
      ਪੰਜਾਬ ਦਾ ਇਹ ਸ਼ਹਿਰ ਬਣਿਆ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਇਲਾਕਾ! 1100 ਤੋਂ ਟੱਪਿਆ AQI
    • 11 people from 3 gangs arrested in amritsar
      ਪੰਜਾਬ 'ਚ 3 ਗੈਂਗਾਂ ਦੇ 11 ਬੰਦੇ ਗ੍ਰਿਫ਼ਤਾਰ, 12 ਪਿਸਤੌਲ, 2 ਹੈਂਡ ਗ੍ਰਨੇਡ ਤੇ...
    • daljit singh s postmortem will be held tomorrow
      ਭਲਕੇ ਦਲਜੀਤ ਸਿੰਘ ਦਾ ਹੋਵੇਗਾ ਪੋਸਟਮਾਰਟਮ, ਸਸਕਾਰ ਬਾਰੇ ਹਾਈਕੋਰਟ ਨੇ ਜਾਰੀ ਕੀਤੇ...
    • man death case
      ਦਵਾਈ ਲੈਣ ਪਹੁੰਚੇ ਵਿਅਕਤੀ ਦੀ ਅਚਾਨਕ ਮੌਤ
    • punjab governor in fatehgarh sahib
      ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮਾਤਾ ਸ੍ਰੀ ਚਕਰੇਸ਼ਵਰੀ ਦੇਵੀ ਜੈਨ ਮੰਦਰ...
    • havoc caused by a prtc bus near the balluana toll plaza in bathinda
      ਬਠਿੰਡਾ ਦੇ ਬੱਲੂਆਣਾ ਟੋਲ ਪਲਾਜ਼ਾ ਨੇੜੇ ਮੌਤ ਬਣੀ ਕੇ ਆਈ PRTC ਬੱਸ, ਮੁੰਡੇ ਨੇ...
    • rahul gandhi to visit punjab tomorrow
      ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ, ਭਖੇਗਾ ਚੋਣ ਅਖਾੜਾ
    • divit auluck last rituals
      Divit Auluck ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ! ਸਸਕਾਰ 'ਚ ਪਹੁੰਚੇ ਗਿੱਪੀ...
    • raid in punjab
      DIWALI ਤੋਂ ਪਹਿਲਾਂ ਪੰਜਾਬ 'ਚ ਪੈ ਗਈ RAID! ਜਾਣੋ ਪੂਰਾ ਮਾਮਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +