ਅੰਮ੍ਰਿਤਸਰ, (ਸੰਜੀਵ)- ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਲੁੱਟ-ਖਸੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਵਿਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚ ਰਵਿੰਦਰਪਾਲ ਸਿੰਘ ਨਿਵਾਸੀ ਲੱਕੜ ਮੰਡੀ ਸੁਲਤਾਨਵਿੰਡ ਰੋਡ ਅਤੇ ਯੋਗੇਸ਼ ਪੰਡਿਤ ਨਿਵਾਸੀ ਮੰਨਿਆ ਸਿੰਘ ਰੋਡ ਸ਼ਾਮਲ ਹਨ। ਪੁਲਸ ਨੇ ਉਕਤ ਮੁਲਜ਼ਮਾਂ ਦੇ ਕਬਜ਼ੇ 'ਚੋਂ ਵਾਰਦਾਤਾਂ ਵਿਚ ਇਸਤੇਮਾਲ ਕੀਤੇ ਗਏ ਹਥਿਆਰ ਬਰਾਮਦ ਕੀਤੇ। ਜਾਂਚ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਬੀਤੇ ਸਮੇਂ ਦੌਰਾਨ ਗ੍ਰੀਨ ਫੀਲਡ, ਡਾਇਮੰਡ ਐਵੀਨਿਊ ਤੇ ਬਸੰਤ ਨਗਰ ਸੈਲੀਬਰੇਸ਼ਨ ਮਾਲ ਦੇ ਪਿੱਛੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲਸ ਨੇ ਨਾਕੇ ਦੌਰਾਨ ਅਰਜੁਨ ਸਿੰਘ ਨਿਵਾਸੀ ਤੁੰਗ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕਬਜ਼ੇ 'ਚੋਂ ਚੋਰੀ ਦਾ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਪੁਲਸ ਨੇ ਉਕਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲਾ ਤੇਲ ਫੈਕਟਰੀ ਵਿਚ ਬਲਾਸਟ ਦਾ ਪੁਲਸ ਨੇ ਕੀਤੀ ਰਜਤ ਦੇ ਕਮਰੇ ਦੀ ਸਰਚ
NEXT STORY