ਬਟਾਲਾ (ਬੇਰੀ) : ਬਟਾਲਾ ਦੇ ਉਮਰਪੁਰਾ ਇਲਾਕੇ ਵਿਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਔਰਤ ਅਤੇ ਇਕ 14 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਉਮਰਪੁਰਾ ਇਲਾਕੇ ’ਚ ਸਥਿਤ ਇਕ ਘਰ ’ਚ ਪਰਿਵਾਰ ਦੇ ਚਾਰ ਮੈਂਬਰ ਇਕੋ ਕਮਰੇ ’ਚ ਸੁੱਤੇ ਹੋਏ ਸਨ ਕਿ ਰਾਤ ਕਰੀਬ 2 ਵਜੇ ਸੁਨੀਤਾ ਪਤਨੀ ਡਿੰਪਲ ਭਾਟੀਆ ਨੂੰ ਲੱਗਾ ਕਿ ਘਰ ਦੀ ਛੱਤ ਡਿੱਗਣ ਵਾਲੀ ਹੈ ਜਿਸ ਤੋਂ ਬਾਅਦ ਉਸ ਨੇ ਆਪਣੀ 11 ਸਾਲਾ ਧੀ ਪ੍ਰਾਚੀ ਨੂੰ ਜਗਾਇਆ ਅਤੇ ਉਸਨੂੰ ਗੁਆਂਢੀਆਂ ਨੂੰ ਮਦਦ ਲਈ ਬੁਲਾਉਣ ਲਈ ਭੇਜਿਆ।
ਜਿਵੇਂ ਹੀ ਪ੍ਰਾਚੀ ਨੇ ਗੁਆਂਢੀਆਂ ਦੇ ਘਰ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕੀਤਾ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਗਈ, ਜਿਸ ਕਾਰਨ ਸੁਨੀਤਾ (45), ਉਸ ਦਾ 14 ਸਾਲਾ ਬੇਟਾ ਜਤਿਨ ਅਤੇ ਪਤੀ ਡਿੰਪਲ ਭਾਟੀਆ (50) ਮਲਬੇ ਹੇਠ ਦੱਬੇ ਗਏ। ਇਸ ਦੌਰਾਨ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਮਲਬਾ ਹਟਾਇਆ ਅਤੇ ਸੁਨੀਤਾ ਅਤੇ ਜਤਿਨ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਪਰ ਜਦੋਂ ਤੱਕ ਲੋਕਾਂ ਨੇ ਡਿੰਪਲ ਭਾਟੀਆ ਨੂੰ ਮਲਬੇ ਵਿਚੋਂ ਬਾਹਰ ਕੱਢਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਦੂਜੇ ਪਾਸੇ ਡਾਕਟਰਾਂ ਨੇ ਜਤਿਨ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਵਿਦੇਸ਼ਾਂ ’ਚ ਪੜ੍ਹਾਈ ਲਈ ਰੁਖ ਕਰ ਰਹੀ ਅੰਡਰ-ਗ੍ਰੈਜੂਏਟ ਵਿਦਿਆਰਥੀ ਦੀ ਵੱਡੀ ਸੰਖਿਆ
NEXT STORY