ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਟਾਂਡਾ ਮਿਆਣੀ ਰੋਡ ਜਿਸਦੀ ਪਿਛਲੇ ਲੰਬੇ ਸਮੇ ਤੋਂ ਹੋਈ ਖਸਤਾ ਹਾਲਤ ਨੂੰ ਸੁਧਾਰਨ ਲਈ ਜਿੱਥੇ ਕੌਮੀ ਲੋਕ ਨਿਰਮਾਣ ਵਿਭਾਗ ਨੇ ਕੋਈ ਸੰਜੀਦਗੀ ਨਹੀਂ ਦਿਖਾਈ। ਉੱਥੇ ਇਸ ਸੜਕ ਦੀ ਹਾਲਤ ਸੁਧਾਰਨ ਲਈ ਇਤਿਹਾਸਕ ਗੁਰਦੁਆਰਾ ਪੁਲ ਪੁਖਤਾ ਸਾਹਿਬ ਦੇ ਸੇਵਾਦਾਰ ਅੱਗੇ ਆਏ ਹਨ | ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦੀ ਪ੍ਰੇਰਨਾ ਨਾਲ ਅੱਜ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਲੱਖੀ ਸਿਨੇਮਾ ਨਜ਼ਦੀਕ ਪੁਲੀ ਤੋਂ ਸੜਕ ਦੀ ਹਾਲਤ ਸੁਧਾਰਨ ਦਾ ਮਿਸ਼ਨ ਸ਼ੁਰੂ ਕੀਤਾ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਦੀਪ ਸਿੰਘ ਦੀ ਦੇਖਰੇਖ ਵਿਚ ਸੇਵਾਦਾਰਾਂ ਨੇ ਪੁਲੀ ਨਜ਼ਦੀਕ ਸੜਕ 'ਤੇ ਹਾਦਸਿਆਂ ਦਾ ਕਾਰਨ ਬਣ ਰਹੇ ਡੂੰਘੇ ਟੋਇਆ ਨੂੰ ਕੰਕਰੀਟ ਨਾਲ ਭਰਕੇ ਸੜਕ ਦੀ ਰਿਪੇਅਰ ਕੀਤੀ |
ਇਸ ਦੌਰਾਨ ਭਾਈ ਜਗਦੀਪ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਟਾਂਡਾ ਤੋਂ ਗੁਰਦੁਆਰਾ ਸਾਹਿਬ ਤੱਕ ਲਗਭਗ 6 ਕਿੱਲੋਮੀਟਰ ਸੜਕ ਤੇ ਜਿੱਥੋਂ-ਜਿੱਥੋਂ ਵੀ ਸੜਕ ਟੁੱਟੀ ਹੈ, ਉਸਦੀ ਰਿਪੇਅਰ ਕੀਤੀ ਜਾਵੇਗੀ | ਇਸ ਮੌਕੇ ਸਾਹਿਬ ਸਿੰਘ, ਸਤਵੰਤ ਸਿੰਘ ਭੋਲ਼ਾ, ਅਮਨ, ਤਰਸੇਮ ਸਿੰਘ, ਸਿੰਮਾਂ, ਮਲਿਕਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ, ਪ੍ਰਤਾਪ ਸਿੰਘ ਆਦਿ ਸੇਵਾਦਾਰ ਮੌਜੂਦ ਸਨ |
ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ਼ ਕਿਸਾਨ ਯੂਨੀਅਨ ਨੇ ਲਗਾਇਆ ਧਰਨਾ
NEXT STORY