ਜਲੰਧਰ : ਡਾਲਰਾਂ ਦੀ ਚਮਕ ਦੀ ਦੀਵਾਨਗੀ ਨੇ ਸੂਬੇ ਦੇ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ ਹੈ। ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਚੱਕਰ ਵਿਚ ਪੰਜਾਬ ਦਾ ਕਿਸਾਨ ਕਰਜ਼ੇ ਦੇ ਜਾਲ ਵਿਚ ਫਸਦਾ ਜਾ ਰਿਹਾ ਹੈ। ਇਕ ਕਿਸਾਨ ਨੂੰ ਇਕ ਬੱਚੇ ਨੂੰ ਵਿਦੇਸ਼ ਭੇਜਣ ਲਈ 30 ਲੱਖ ਰੁਪਏ ਤਕ ਖਰਚ ਕਰਨੇ ਪੈ ਰਹੇ ਹਨ। ਅਜਿਹੇ ਵਿਚ ਕਿਸਾਨ ਔਸਤਨ 2.95 ਲੱਖ ਰੁਪਏ ਦਾ ਕਰਜ਼ਦਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਭੰਗ
ਅੰਕੜਿਆਂ ਮੁਤਾਬਕ ਪੰਜਾਬ ਵਿਚ ਕਿਸਾਨਾਂ ਨੇ 74 ਹਜ਼ਾਰ ਕਰੋੜ ਰੁਪਏ ਦਾ ਸਿਰਫ ਸਹਿਕਾਰੀ ਬੈਂਕਾਂ ਵਿਚ ਹੀ ਕਰਜ਼ ਲਿਆ ਹੈ। ਆਲਮ ਇਹ ਹੈ ਕਿ ਬੀਤੇ ਸਾਲ ਔਸਤਨ ਪੰਜਾਬ ਦੇ ਪ੍ਰਤੀ ਕਿਸਾਨ ’ਤੇ ਦੋ ਲੱਖ ਤਿੰਨ ਹਜ਼ਾਰ ਕਰਜ਼ ਸੀ ਅਤੇ ਦੇਸ਼ ਵਿਚ ਤੀਜੇ ਨੰਬਰ ’ਤੇ ਸੀ। ਹੁਣ ਤਾਜ਼ਾ ਸਥਿਤੀ ਵਿਚ ਪੰਜਾਬ ਦੇ ਕਿਸਾਨ ਦੇਸ਼ ਵਿਚ ਸਭ ਵੱਧ ਕਰਜ਼ਦਾਰ ਹਨ। ਤਾਜ਼ਾ ਅੰਕੜਿਆਂ ਵਿਚ ਪੰਜਾਬ ਵਿਚ ਔਸਤਨ ਕਿਸਾਨ ’ਤੇ ਕਰਜ਼ਾ 2 ਲੱਖ 95 ਹਜ਼ਾਰ ਜਾ ਪਹੁੰਚਿਆ ਹੈ। ਉਥੇ ਹੀ ਸੂਬੇ ਵਿਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਨੈਸ਼ਨਲ ਹਾਈਵੇ ’ਤੇ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਹੇਠਾਂ ਡਿੱਗੀ ਵੋਲਵੋ ਬੱਸ
ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਨਸ਼ਾ ਵੀ ਤੇਜ਼ੀ ਨਾਲ ਫੈਲ ਰਿਹਾ ਹੈ, ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਵੀ ਉਨੇ ਉਪਲਬਧ ਨਹੀਂ ਹਨ, ਜਿੰਨੇ ਹੋਣੇ ਚਾਹੀਦੇ ਹਨ। ਅਸੀਂ ਸਰਹੱਦੀ ਸੂਬੇ ਵਿਚ ਬੈਠੇ ਹਾਂ। ਪੰਜਾਬ ਦੀ ਤਰੱਕੀ ਕਿਵੇਂ ਹੋਵੇਗੀ? ਅੱਜ ਦਾ ਨੌਜਵਾਨ ਪੰਜਾਬ ਵਿਚ ਮੌਜੂਦਾ ਹਾਲਾਤ ਤੋਂ ਕਾਫੀ ਪ੍ਰੇਸ਼ਾਨ ਹੈ ਅਤੇ ਇਹੀ ਵਜ੍ਹਾ ਹੈ ਕਿ ਨੌਜਵਾਨ ਦੇਸ਼ ਛੱਡ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਦੋਹਰਾ ਕਤਲ ਕਾਂਡ, ਪਤੀ-ਪਤਨੀ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਗਮ ਚੋਣਾਂ : ਨਵੇਂ ਸਿਰੇ ਤੋਂ ਵਾਰਡਬੰਦੀ ਨੂੰ ਕੋਰਟ ’ਚ ਚੁਣੌਤੀ ਦੇਵੇਗੀ ਭਾਜਪਾ
NEXT STORY