ਸੰਗਤ ਮੰਡੀ, (ਮਨਜੀਤ)- ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਮਜ਼ਦੂਰ ਬਸਤੀ ਦੇ ਲੋਕਾਂ ਨੂੰ ਉਜਾੜਨ ਵਾਲਿਆਂ ਵਿਰੁੱਧ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਮਿੱਠੂ ਸਿੰਘ ਘੁੱਦਾ ਦੀ ਅਗਵਾਈ 'ਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਿੱਠੂ ਸਿੰਘ ਘੁੱਦਾ ਨੇ ਕਿਹਾ ਕਿ 40 ਦੇ ਕਰੀਬ ਘਰਾਂ ਦੇ ਮਜ਼ਦੂਰ ਪਿਛਲੇ 35 ਸਾਲਾਂ ਤੋਂ ਇਥੇ ਆਪਣੇ ਘਰ ਬਣਾ ਕੇ ਰਹਿ ਰਹੇ ਹਨ, ਇਨ੍ਹਾਂ ਲੋਕਾਂ ਦੇ ਬਿਜਲੀ ਤੇ ਪਾਣੀ ਦੇ ਬਿੱਲ ਵੀ ਉਕਤ ਲੋਕਾਂ ਦੇ ਨਾਂ ਹੇਠ ਹੀ ਆਉਂਦੇ ਹਨ। ਉਨ੍ਹਾਂ ਪਿੰਡ ਦੇ ਕੁਝ ਲੋਕਾਂ 'ਤੇ ਦੋਸ਼ ਲਾਇਆ ਕਿ ਉਹ ਇਨ੍ਹਾਂ ਗਰੀਬ ਮਜ਼ਦੂਰਾਂ ਦੇ ਘਰ ਢਾਹ ਕੇ ਉਨ੍ਹਾਂ ਨੂੰ ਉਜਾੜਨਾ ਚਾਹੁੰਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਪਿੰਡ ਦੀ ਸਾਮਲਾਟ ਜ਼ਮੀਨ ਪਈ ਹੈ, ਉਸ 'ਚ ਗਰੀਬ ਲੋਕਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਦੇ ਕੇ ਘਰ ਬਣਾਉਣ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਲੱਖੀ ਰਾਮ ਪੁੱਤਰ ਬੂਟਾ ਰਾਮ ਦਾ ਇਕ ਘਰ ਬਾਕੀ ਘਰਾਂ ਤੋਂ ਥੋੜ੍ਹਾ ਹਟਵਾਂ ਹੈ, ਜਿਸ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਉਜਾੜਨ ਦੇ ਮਕਸਦ ਨਾਲ ਉਸ ਦਾ ਜੇ. ਸੀ. ਬੀ. ਮਸ਼ੀਨ ਨਾਲ ਪਾਣੀ ਬੰਦ ਕਰ ਕੇ ਪਾਈਪ ਨੂੰ ਤੋੜ ਦਿੱਤਾ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਸਬੰਧ 'ਚ ਅੱਜ ਮਜ਼ਦੂਰਾਂ ਨੂੰ ਆਪਣੇ ਨਾਲ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁੱਦਾ, ਜਗਤਾਰ ਸਿੰਘ, ਰਮਨਦੀਪ ਸਿੰਘ, ਵਕੀਲ ਸਿੰਘ, ਰਾਜੂ ਰਾਮ, ਬੱਬੂ ਸਿੰਘ, ਲੱਖੀ ਰਾਮ, ਸੁਖਮੰਦਰ ਸਿੰਘ, ਸ਼ਾਂਤੀ ਦੇਵੀ, ਸੁਮਨ ਰਾਣੀ, ਗੁਰਪ੍ਰੀਤ ਕੌਰ, ਕਿਰਨਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਸੁਖਜੀਤ ਕੌਰ, ਰਣਜੀਤ ਕੌਰ, ਸੰਦੀਪ ਕੌਰ ਤੇ ਮਾਇਆ ਦੇਵੀ ਮੌਜੂਦ ਸਨ।
ਰਿਟਾ. ਡੀ. ਐੱਸ. ਪੀ. ਦੇ ਨਾਲ ਠੱਗੀ ਕਰਨ ਵਾਲੇ 2 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY